DC ਦਫ਼ਤਰ ਬਾਹਰ ਮੋਰਚਾ ਲਗਾਤਾਰ ਜਾਰੀ, 75 ਸਾਲ ਦੀ ਬਜ਼ੁਰਗ ਬੀਬੀ ਮਹਿੰਦਰ ਕੌਰ ਨੇ ਸੰਭਾਲੀ ਮੋਰਚੇ ਦੀ ਕਮਾਨ
Published : Dec 25, 2022, 4:13 pm IST
Updated : Dec 25, 2022, 4:13 pm IST
SHARE ARTICLE
 The march continues outside the DC office, 75-year-old Bibi Mahinder Kaur took charge of the march.
The march continues outside the DC office, 75-year-old Bibi Mahinder Kaur took charge of the march.

ਐਮਐਸਪੀ ਦੀ ਕਾਨੂੰਨੀ ਗਰੰਟੀ ਤੋਂ ਬਗੈਰ ਨਹੀਂ ਕੋਈ ਹੱਲ, ਮੁੜ ਵਿਚਾਰ ਕਰੇ ਕੇਂਦਰ 

ਚੰਡੀਗੜ੍ਹ -  ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਚੱਲ ਰਹੇ ਮੋਰਚਿਆਂ ਵਿੱਚ ਹਰ ਇਕ ਵਰਗ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਜਥੇਬੰਦੀ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਚਿਹਰਾ ਨੰਗਾ ਕਰਨ ਲਈ ਇਹ ਧਰਨਾ ਲਗਾਇਆ ਗਿਆ ਹੈ। ਜਥੇਬੰਦੀਆਂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ  ਟੋਲ ਪਲਾਜ਼ਿਆਂ 'ਤੇ ਆਮ ਲੋਕਾਂ ਦੀ ਹੋ ਰਹੀ ਲੁੱਟ ਅਤੇ ਗੁੰਡਾਗਰਦੀ ਨੂੰ ਠੱਲ੍ਹ ਪਾਉਣ ਲਈ ਅੱਗੇ ਆਉਣ ਦੀ ਲੋੜ ਹੈ ਤਾਂ ਇਸ ਵਿਚ ਆਮ ਲੋਕਾਂ ਦਾ ਹਾਂ ਪੱਖੀ ਹੁੰਗਾਰਾ ਮਿਲਿਆ ਹੈ।

ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਟੋਲ ਪਲਾਜ਼ਾ ਹਟਾਉਣ ਲਈ ਕੋਈ ਵੱਡਾ ਅੰਦੋਲਨ ਹੋ ਸਕਦਾ ਹੈ। ਡੀਸੀ ਦਫ਼ਤਰ ਅਮਿ੍ੰਤਸਰ ਵਿਚ ਲੱਗੇ ਪੱਕੇ ਮੋਰਚੇ ਵਿਚ ਬੀਬੀ ਮਹਿੰਦਰ ਕੌਰ ਵੰਨਚਿੜੀ ਉਮਰ 75 ਸਾਲ ਨੇ ਪ੍ਰੈਸ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਔਰਤਾਂ ਦੀ ਅੱਧੀ ਆਬਾਦੀ ਹੈ ਅਤੇ ਦੇਸ਼ ਨੂੰ ਅੱਗੇ ਵਧਾਉਣ ਵਿਚ ਔਰਤਾਂ ਅਹਿਮ ਭੂਮਿਕਾ ਨਿਭਾਉਣ ਲਈ ਵਚਨਬੱਧ ਰਹੀਆਂ ਹਨ। ਹਾਕਮ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਹੁਣ ਨਾਰੀ ਸ਼ਕਤੀ ਨੂੰ ਸਘੰਰਸ਼ ਤੇ ਟੇਕ ਰੱਖਣੀ ਹੋਵੇਗੀ ਅਤੇ ਅੱਗੇ ਆਉਣਾ ਪਵੇਗਾ। 

ਉਹਨਾਂ ਨੇ ਦੱਸਿਆ ਕਿ ਸੋਨੀਆ ਵਿਹਾਰ ਖ਼ਾਸ ਕਰਾਵਲ ਨਗਰ ਦਿੱਲੀ ਤੋਂ ਆ ਕੇ ਮੋਰਚੇ ਵਿਚ ਖੜ੍ਹੇ ਹਨ ਇਹਨਾਂ ਦਿੱਲੀ ਸਘੰਰਸ਼ ਵਿਚ ਵੀ 13 ਮਹੀਨੇ ਅਹਿਮ ਭੂਮਿਕਾ ਨਿਭਾਈ ਸੀ, ਟੋਲ ਪਲਾਜ਼ਾ ਕੱਥੂਨੰਗਲ, ਮਾਨਾਂਵਾਲਾ ਅਤੇ ਛਿੱਡਣ ਅਟਾਰੀ ਮੋਰਚੇ ਨਰੰਤਰ ਜਾਰੀ ਹਨ, ਆਗੂਆਂ ਨੇ ਕਿਹਾ ਕਿ ਐਮਐਸਪੀ ਗਰੰਟੀ 'ਤੇ ਕਾਨੂੰਨ ਬਣਾਉਣ ਅਤੇ ਡਾ ਸਵਾਮੀਨਾਥਨ ਕਮੀਸ਼ਨ ਅਨੁਸਾਰ ਲਾਗਤ ਖਰਚੇ 'ਤੇ 50% ਮੁਨਾਫ਼ਾ ਜੋੜ ਕੇ ਦੇਣ ਲਈ ਕੇਂਦਰ ਸਰਕਾਰ ਮੁੜ ਵਿਚਾਰ ਕਰੇ ਕਿਉਂਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਆਰਥਿਕ ਹਾਲਤ ਮਹਿੰਗਾਈ ਦੀਆਂ ਦਰਾਂ ਖਾਦ, ਬੀਜ਼, ਤੇਲ, ਆਦਿ ਨਾਲ ਹੋਰ ਬੱਤਰ ਹੋ ਰਹੀ ਹੈ। ਇਸ ਲਈ ਐਮਐਸਪੀ ਗਰੰਟੀ ਕਾਨੂੰਨ ਤੋਂ ਬਗੈਰ ਕੋਈ ਹੱਲ ਨਹੀਂ ਹੋ ਸਕਦਾ। ਉਹਨਾਂ ਨੇ ਕੇਂਦਰ ਸਰਕਾਰ ਨੂੰ ਇਸ 'ਤੇ ਵਿਚਾਰ ਕਰਨ ਲਈ ਕਿਹਾ ਹੈ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement