
Amritsar News : ਅੰਮ੍ਰਿਤਸਰ ਤੋਂ ਦੋਹਾ ਜਾਣ ਵਾਲੀ ਕਤਰ ਏਅਰਵੇਜ਼ ਦੀ ਫਲਾਈਟ ਵੀ ਹੋਈ ਲੇਟ
Dense fog covered Amritsar News in punjabi : ਅੰਮ੍ਰਿਤਸਰ 'ਚ ਸੋਮਵਾਰ ਨੂੰ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਅੰਮ੍ਰਿਤਸਰ ਵਿਚ ਵਿਜ਼ੀਬਿਲਟੀ 25 ਮੀਟਰ ਮਾਪੀ ਗਈ। ਮੌਸਮ ਵਿਭਾਗ ਨੇ ਪੰਜਾਬ ਵਿਚ ਸੰਘਣੀ ਧੁੰਦ ਦੀ ਚਿਤਾਵਨੀ ਦਿਤੀ ਹੈ। ਮੌਸਮ ਵਿਭਾਗ ਮੁਤਾਬਿਕ ਦੁਪਹਿਰ ਤੱਕ ਧੁੰਦ ਸਾਫ ਹੋ ਜਾਣ ਤੋਂ ਬਾਅਦ ਸ਼ਾਮ ਨੂੰ ਮੁੜ ਧੁੰਦ ਹੋਵੇਗੀ। ਇਸ ਨਾਲ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ।
Dense fog covered Amritsar
ਇਹ ਵੀ ਪੜ੍ਹੋ: Punjab Immigration Companies: ਰਾਡਾਰ 'ਤੇ ਇਮੀਗ੍ਰੇਸ਼ਨ ਕੰਪਨੀਆਂ, ਪੰਜਾਬ ਦੇ 47 ਗੈਂਗਸਟਰ ਫਰਜ਼ੀ ਪਾਸਪੋਰਟ ਲੈ ਕੇ ਭੱਜੇ ਵਿਦੇਸ਼
ਇਸ ਦੇ ਨਾਲ ਹੀ 25 ਦਸੰਬਰ ਨੂੰ ਅੰਮ੍ਰਿਤਸਰ ਦਾ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਠੰਢਾ ਰਿਹਾ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 7 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 1 ਡਿਗਰੀ ਰਿਹਾ, ਜੋ ਆਮ ਨਾਲੋਂ 3.6 ਡਿਗਰੀ ਘੱਟ ਸੀ।
Dense fog covered Amritsar
ਇਹ ਵੀ ਪੜ੍ਹੋ: Amritsar News: ਬੀ.ਐਸ.ਐਫ਼. ਨੇ ਕਰੋੜਾਂ ਦੀ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਕੀਤਾ ਕਾਬੂ
ਸੰਘਣੀ ਧੁੰਦ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਦੋਹਾ ਜਾਣ ਵਾਲੀ ਕਤਰ ਏਅਰਵੇਜ਼ ਦੀ ਫਲਾਈਟ ਵੀ ਲੇਟ ਹੋ ਗਈ ਹੈ। ਇਹ ਫਲਾਈਟ ਸਵੇਰੇ 4.10 ਵਜੇ ਉਡਾਣ ਭਰਦੀ ਹੈ ਪਰ ਅੱਜ ਇਸ ਨੇ ਲੇਟ ਉਡਾਣ ਭਰੀ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਸੰਗਤਾਂ ਨੇ ਸੰਘਣੀ ਧੁੰਦ ਦਰਮਿਆਨ ਮੱਥਾ ਟੇਕਿਆ। ਧੁੰਦ ਇੰਨੀ ਸੰਘਣੀ ਸੀ ਕਿ ਪਰਿਕਰਮਾ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਦੇ ਸਨ।
Dense fog covered Amritsar
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart Dense fog covered Amritsar News in punjabi ,stay tuned to Rozana Spokesman)
Dense fog covered Amritsar