Ludhiana News: ਲੁਧਿਆਣਾ ਜ਼ਿਲ੍ਹੇ ਦੇ ਲੋਕ ਕਰਦੇ ਹਨ ਸਭ ਤੋਂ ਵੱਧ ਨਸ਼ਾ, ਮਰੀਜ਼ਾਂ ਦੀ ਗਿਣਤੀ ਨੇ ਉਡਾਏ ਹੋਸ਼

By : GAGANDEEP

Published : Dec 25, 2023, 9:46 am IST
Updated : Dec 25, 2023, 4:03 pm IST
SHARE ARTICLE
People of Ludhiana district do the most drugs News in punjabi
People of Ludhiana district do the most drugs News in punjabi

Ludhiana News:ਪੰਜਾਬ ਦੇ 3,80,111 ਲੋਕ ਕਰਦੇ ਹਨ ਅਫੀਮ ਦਾ ਸੇਵਨ

People of Ludhiana district do the most drugs News in punjabi : ਲੁਧਿਆਣਾ ਜ਼ਿਲ੍ਹੇ ਦੇ ਲੋਕ ਸਭ ਤੋਂ ਵੱਧ ਨਸ਼ੇ ਦਾ ਸੇਵਨ ਕਰਦੇ ਹਨ। ਇਹ ਅਸੀਂ ਨਹੀਂ ਸਗੋਂ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਅਤੇ ਓਏਟੀ ਕਲੀਨਿਕਾਂ ਵਿੱਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ ਦੱਸ ਰਹੀ ਹੈ। ਲੁਧਿਆਣਾ ਜ਼ਿਲ੍ਹੇ ਵਿੱਚ ਓਏਟੀ ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਸਭ ਤੋਂ ਵੱਧ ਮਰੀਜ਼ ਰਜਿਸਟਰ ਹੋਏ ਹਨ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਠੰਢ ਨੇ ਠਾਰੇ ਲੋਕ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤਾ ਅਲਰਟ ਜਾਰੀ

ਦੂਜੇ ਨੰਬਰ ’ਤੇ ਮੋਗਾ ਜ਼ਿਲ੍ਹੇ ਦੇ ਲੋਕ ਹਨ। ਤੀਜੇ ਨੰਬਰ 'ਤੇ ਪਟਿਆਲਾ ਜ਼ਿਲ੍ਹਾ ਹੈ। ਸੰਗਰੂਰ ਚੌਥੇ ਸਥਾਨ 'ਤੇ, ਤਰਨਤਾਰਨ 5ਵੇਂ ਸਥਾਨ 'ਤੇ ਹੈ। ਉਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਐਸ. ਏ. ਐੱਸ. ਨਗਰ (ਮੁਹਾਲੀ), ਫ਼ਿਰੋਜ਼ਪੁਰ, ਬਰਨਾਲਾ, ਗੁਰਦਾਸਪੁਰ, ਕਪੂਰਥਲਾ, ਐੱਸ.ਬੀ.ਐੱਸ. ਨਗਰ, ਮਾਨਸਾ, ਫਰੀਦਕੋਟ, ਫਾਜ਼ਿਲਕਾ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਠਾਨਕੋਟ ਜ਼ਿਲ੍ਹੇ ਇਸ ਸੂਚੀ ਵਿੱਚ ਆਉਂਦੇ ਹਨ।

ਇਹ ਵੀ ਪੜ੍ਹੋ: Haryana News : ਅਮਰੀਕਾ 'ਚ ਵਾਪਰੇ ਸੜਕ ਹਾਦਸੇ ਵਿਚ ਨੌਜਵਾਨ ਦੀ ਹੋਈ ਮੌਤ 

ਜੇਕਰ ਅੰਕੜਿਆਂ ਦੀ ਮੰਨੀਏ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਓ.ਏ.ਟੀ.ਐਸ. ਕਲੀਨਿਕਾਂ ਵਿੱਚ ਕੁੱਲ 2,77,384 ਮਰੀਜ਼ ਜਦਕਿ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਵਿਚ 6,72,123 ਮਰੀਜ਼ ਅਤੇ ਕੁੱਲ 9,49,507 ਮਰੀਜ਼ ਹਨ।

ਨਸ਼ਾ ਛੁਡਾਊ ਕੇਂਦਰ ਵਿਚ ਰਜਿਸਟਰ ਮਰੀਜ਼
ਜ਼ਿਲ੍ਹਾ                     ਮਰੀਜ਼
ਲੁਧਿਆਣਾ      1,46,938 
ਮੋਗਾ  68,151
ਪਟਿਆਲਾ  67,128 
ਸੰਗਰੂਰ 61,225
ਤਰਨਤਾਰਨ 55,431
ਸ੍ਰੀ ਮੁਕਤਸਰ ਸਾਹਿਬ  55,347
ਬਠਿੰਡਾ           50,565 
ਅੰਮਿ੍ਤਸਰ           50,347 
ਜਲੰਧਰ    45,333 
ਹੁਸ਼ਿਆਰਪੁਰ    42,804 
ਐੱਸ.ਏ.ਐੱਸ. ਸ਼ਹਿਰ   38,785 
'ਫਿਰੋਜ਼ਪੁਰ     36,296 
ਬਰਨਾਲਾ           36,282 
ਗੁਰਦਾਸਪੁਰ  36,029
ਕਪੂਰਥਲਾ   27,006 
ਐਬੀ. ਐੱਸ. ਸ਼ਹਿਰ  22,963
ਮਾਨਸਾ    22,633
ਫਰੀਦਕੋਟ        21,491 
ਫਾਜ਼ਿਲਕਾ    19,600
ਫਤਿਹਗੜ੍ਹ ਸਾਹਿਬ    17,951
ਰੂਪਨਗਰ  17,104 ਹੈ
ਪਠਾਨਕੋਟ  10,098 
ਕੁੱਲ 9,49,507

ਅੰਕੜਿਆਂ ਅਨੁਸਾਰ ਹਰ ਸਾਲ 18,000 ਨਵੇਂ ਮਰੀਜ਼ ਨਸ਼ਾ ਛੁਡਾਉਣ ਲਈ ਰਜਿਸਟਰਡ ਹੋ ਰਹੇ ਹਨ। ਸਿਹਤ ਵਿਭਾਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਅਫੀਮ ਦਾ ਸਭ ਤੋਂ ਵੱਧ ਨਸ਼ਾ ਹੈ।

ਪੰਜਾਬ ਦੇ 3,80,111 ਲੋਕ ਅਫੀਮ ਦਾ ਸੇਵਨ ਕਰਦੇ ਹਨ। ਪੰਜਾਬ ਦੇ 2,89,150 ਲੋਕ ਹੈਰੋਇਨ ਦਾ ਸੇਵਨ ਕਰਦੇ ਹਨ। 1,05,929 ਲੋਕ ਸ਼ਰਾਬ ਪੀਣ ਦੇ ਦੀਵਾਨੇ ਹਨ। ਬੁਪ੍ਰੇਨੋਰਫਾਈਨ (ਦਰਦ ਵਾਲੀਆਂ ਗੋਲੀਆਂ) ਦੀ ਵਰਤੋਂ 1,04,198 ਲੋਕ ਕਰਦੇ ਹਨ। 50,871 ਲੋਕ ਨਸ਼ੇ ਲਈ ਕਿਸੇ ਵੀ ਤਰ੍ਹਾਂ ਦੇ ਪਦਾਰਥ ਦੀ ਵਰਤੋਂ ਕਰਦੇ ਹਨ। 25,584 ਲੋਕ ਨੀਂਦ ਦੀਆਂ ਗੋਲੀਆਂ ਲੈਂਦੇ ਹਨ। 21,945 ਲੋਕ ਭੰਗ ਦਾ ਸੇਵਨ ਕਰਦੇ ਹਨ।

(For more news apart from Punjab Weather Update News in punjabi , stay tuned to Rozana Spokesman)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement