Bathinda News: ਬਠਿੰਡਾ 'ਚ ਨਰਸ ਦੀ ਬਣਾਈ ਅਸ਼ਲੀਲ ਵੀਡੀਓ, ਬਾਥਰੂਮ 'ਚ ਲੁਕਾਇਆ ਮੋਬਾਈਲ
Published : Dec 25, 2024, 5:11 pm IST
Updated : Dec 25, 2024, 5:46 pm IST
SHARE ARTICLE
An obscene video made by a nurse in Bathinda
An obscene video made by a nurse in Bathinda

Bathinda News: ਪੁਲਿਸ ਨੇ ਗੁਆਂਢੀ ਨੌਜਵਾਨ ਨੂੰ ਕੀਤਾ ਗਿ੍ਫ਼ਤਾਰ

An obscene video made by a nurse in Bathinda: ਬਠਿੰਡਾ ਦੇ ਇਕ ਹਸਪਤਾਲ ਵਿਚ ਨਹਾ ਰਹੀ ਸਟਾਫ ਨਰਸ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਹਸਪਤਾਲ ਦੀ ਸਟਾਫ ਨਰਸ ਨੇ ਥਾਣਾ ਸਦਰ ਦੀ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਗੁਆਂਢੀ ਜਸਕਰਨ ਸਿੰਘ ਨੇ ਮਹਿਲਾ ਨਰਸ ਦੇ ਬਾਥਰੂਮ ਵਿੱਚ ਮੋਬਾਈਲ ਫੋਨ ਛੁਪਾ ਕੇ ਰੱਖ ਦਿੱਤਾ ਸੀ ਅਤੇ ਔਰਤ ਦੇ ਨਹਾਉਂਦੇ ਸਮੇਂ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਸੀ।

ਜਦੋਂ ਔਰਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਬਠਿੰਡਾ ਵਿਖੇ ਕੀਤੀ। ਜਿਸ 'ਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਗਦੀਪ ਸਿੰਘ ਨੇ ਦੋਸ਼ੀ ਜਸਕਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਉਹ ਮੋਬਾਇਲ ਫੋਨ ਵੀ ਜ਼ਬਤ ਕਰ ਲਿਆ ਹੈ, ਜਿਸ ਨਾਲ ਉਸ ਨੇ ਨਰਸ ਦੀ ਵੀਡੀਓ ਬਣਾਈ ਸੀ। ਦੋਸ਼ ਹੈ ਕਿ ਉਹ ਲੰਬੇ ਸਮੇਂ ਤੋਂ ਔਰਤ 'ਤੇ ਬੁਰੀ ਨਜ਼ਰ ਰੱਖ ਰਿਹਾ ਸੀ।

ਪੁਲਿਸ ਅਨੁਸਾਰ ਮਹਿਲਾ ਸਟਾਫ ਨਰਸ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ। ਜਿੱਥੇ ਜਸਕਰਨ ਸਿੰਘ ਨਾਂ ਦਾ ਨੌਜਵਾਨ ਕਾਫੀ ਸਮੇਂ ਤੋਂ ਔਰਤ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮੌਕਾ ਦੇਖ ਕੇ ਉਸ ਨੇ ਮੋਬਾਈਲ ਫ਼ੋਨ ਔਰਤ ਦੇ ਬਾਥਰੂਮ ਵਿੱਚ ਰੱਖ ਦਿੱਤਾ ਅਤੇ ਵੀਡੀਓ ਬਣਾ ਲਈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਦੋਸ਼ੀ ਨੇ ਔਰਤ ਦਾ ਵੀਡੀਓ ਵਾਇਰਲ ਕੀਤਾ ਜਾਂ ਨਹੀਂ ਅਤੇ ਵੀਡੀਓ ਬਣਾਉਣ ਪਿੱਛੇ ਉਸ ਦਾ ਕੀ ਮਕਸਦ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement