
Punjab News : ਸ਼ਹੀਦ ਹੋਏ ਜ਼ਖ਼ਮੀ ਤੇ ਲਾਪਤਾ ਜਵਾਨਾਂ ਦੀ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ
Punjab News in Punjabi : ਜੰਮੂ-ਕਸ਼ਮੀਰ 'ਚ ਬੀਤੀ ਦਿਨੀਂ ਨੂੰ ਇਕ ਹਾਦਸਾ ਪੁੰਛ ’ਚ ਕੰਟਰੋਲ ਰੇਖਾ ਨੇੜੇ 150 ਫ਼ੁਟ ਡੂੰਘੀ ਖੱਡ 'ਚ ਫ਼ੌਜ ਦਾ ਇਕ ਵਾਹਨ ਡਿੱਗਣ ਕਾਰਨ ਫੌਜ ਦੇ ਕਈ ਜਵਾਨ ਸ਼ਹੀਦ ਹੋਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
1
ਉਨ੍ਹਾਂ ਨੇ ਕਿਹਾ ਪੋਸਟ ਕਰ ਕੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ‘‘ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿਖੇ LOC ਨੇੜੇ ਮਰਾਠਾ ਰੈਜੀਮੈਂਟ ਦੇ ਫੌਜੀ ਜਵਾਨਾਂ ਨਾਲ ਭਰੀ ਇੱਕ ਆਰਮੀ ਵੈਨ ਡੂੰਘੀ ਖੱਡ ’ਚ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ। ਸੁਣ ਕੇ ਬੇਹੱਦ ਦੁੱਖ ਲੱਗਿਆ। ਸ਼ਹੀਦ ਹੋਏ ਬਹਾਦਰ ਜਵਾਨਾਂ ਨੂੰ ਦਿਲੋਂ ਸ਼ਰਧਾਂਜਲੀ ਤੇ ਪਿੱਛੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ, ਨਾਲ ਹੀ ਜ਼ਖ਼ਮੀ ਤੇ ਲਾਪਤਾ ਜਵਾਨਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।’’
(For more news apart from CM Bhagwant Mann expressed grief jawans who were martyred in accident in Jammu and Kashmir News in Punjabi, stay tuned to Rozana Spokesman)