
Tarn Taran Encounter News: ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾ ਅਤੇ ਪ੍ਰਭਜੀਤ ਸਿੰਘ ਜੱਜ ਵੱਜੋਂ ਹੋਈ ਗੈਂਗਸਟਰਾਂ ਦੀ ਪਛਾਣ
Encounter between Tarn Taran police and gangsters latest news in punjabi: ਤਰਨਤਾਰਨ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੁਕਾਬਲੇ ਦੌਰਾਨ ਲਖਬੀਰ ਲੰਡਾ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗੋਲੀਆਂ ਲੱਗੀਆਂ ਹਨ। ਆਪਸੀ ਗੋਲੀਬਾਰੀ ਦੌਰਾਨ ਲੰਡਾ ਗਿਰੋਹ ਦੇ ਦੋ ਗੈਂਗਸਟਰ ਪੈਰਾਂ ਵਿਚ ਗੋਲੀਆਂ ਲਗਣ ਕਾਰਨ ਜ਼ਖ਼ਮੀ ਹੋ ਗਏ ਹਨ।
ਪੁਲਿਸ ਵਲੋਂ ਫੜੇ ਗਏ ਗੈਂਗਸਟਰਾਂ ਦੀ ਪਛਾਣ ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾ ਅਤੇ ਪ੍ਰਭਜੀਤ ਸਿੰਘ ਜੱਜ ਵਜੋਂ ਹੋਈ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਿੰਨੋਂ ਗੈਂਗਸਟਰ ਮੰਡ ਖੇਤਰ ਦੇ ਪਿੰਡ ਧੁੰਨ ਢਾਏਵਾਲ ਵਿਖੇ ਇੱਕ ਜਗ੍ਹਾ 'ਤੇ ਬੈਠੇ ਹੋਏ ਹਨ। ਜਿਸ ਤੋਂ ਬਾਅਦ ਇਹ ਪੁਲਿਸ ਨੇ ਕਾਰਵਾਈ ਕੀਤੀ ਹੈ।
ਦੇਰ ਰਾਤ ਹੋਇਆ ਐਨਕਾਊਂਟਰ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਗੌਲੀਬਾਰੀ ਦੌਰਾਨ ਕੁਲਦੀਪ ਸਿੰਘ ਲੱਡੂ ਅਤੇ ਯਾਦਵਿੰਦਰ ਸਿੰਘ ਯਾਦਾ ਦੇ ਪੈਰਾਂ ਵਿਚ ਗੋਲੀਆਂ ਲਗੀਆਂ ਹਨ, ਜਿਸ ਕਰ ਕੇ ਦੋਵੇਂ ਜ਼ਖ਼ਮੀਆਂ ਨੂੰ ਪੁਲਿਸ ਨੇ ਹਸਪਤਾਲ ਦਾਖ਼ਲ ਕਰਵਾਇਆ ਹੈ।