
Khanuri Border News : ਡੱਲੇਵਾਲ ਨਾਲ ਘੱਟੋ-ਘੱਟ ਮੈਡੀਕਲ ਸਹੂਲਤਾਂ ਲੈਣ ਦੀ ਕੀਤੀ ਬੇਨਤੀ
Khanuri Border News in Punjabi: ਅੱਜ ਖਨੌਰੀ ਬਾਰਡਰ ’ਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ‘ਆਪ’ ਦਾ ਵਫ਼ਦ ਪਹੁੰਚਿਆ। ਸਮੂਹ ਕੈਬਨਿਟ ਨੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਚਾਲ ਜਾਣਿਆ। ਇਸ ਮੌਕੇ ਉਨ੍ਹਾਂ ਦੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕੁਲਦੀਪ ਸਿੰਘ ਧਾਲੀਵਾਲ, ਡਾ. ਬਲਵੀਰ ਸਿੰਘ , ਲਾਲਜੀਤ ਭੁੱਲਰ, ਹਰਦੀਪ ਸਿੰਘ ਮੁੰਡੀਆਂ, ਤੁਰਨਪ੍ਰੀਤ ਸਿੰਘ, ਬਰਿੰਦਰ ਗੋਇਲ,ਸ਼ੈਰੀ ਕਲਸੀ ਮੌਜੂਦ ਰਹੇ।
ਪੰਜਾਬ ਸਰਕਾਰ ਵਲੋਂ ਖਨੌਰੀ ਬਾਰਡਰ ਮੰਗ ਪੱਤਰ ਲੈ ਕੇ ਪਹੁੰਚੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਡੱਲੇਵਾਲ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦਾ ਸੰਘਰਸ਼ ਵੀ ਤਾਂ ਹੀ ਚੱਲੇਗਾ ਜੇਕਰ ਤੁਹਾਡੀ ਸਿਹਤ ਠੀਕ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹੈ। ਤੁਸੀਂ ਜੇਕਰ ਉਹ ਭੁੱਖ ਹੜਤਾਲ ਖ਼ਤਮ ਨਹੀਂ ਕਰਨੀ ਤਾਂ ਘੱਟੋ-ਘੱਟ ਮੈਡੀਕਲ ਸਹੂਲਤਾਂ ਹੀ ਲੈ ਲਵੋ।
ਇਸ ਮੌਕੇ ਨਾਜ਼ੁਕ ਸਥਿਤੀ ’ਚ ਡੱਲੇਵਾਲ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਅੱਜ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਡੱਲੇਵਾਲ ਨੇ ਕਿਹਾ ਸਵਾਲ ਜਾਨ ਦਾ ਨਹੀਂ ਹੈ ਸਵਾਲ ਕਿਸਾਨਾਂ ਦੇ ਹੱਕਾਂ ਮੰਗਾਂ ਦਾ ਹੈ।
(For more news apart from Punjab President Aman Arora and delegation ministers reached Khanuri border to meet Dallewal News in Punjabi, stay tuned to Rozana Spokesman)