ਕਿਹਾ, 'ਆਪਣੀਆਂ ਹੱਦਾਂ 'ਚ ਰਹੋ ਗੁਲਾਬਚੰਦ ਕਟਾਰੀਆ'
ਉਦੈਪੁਰ: ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਖੱਤਰੀ ਕਰਣੀ ਸੈਨਾ ਨੇ ਧਮਕੀ ਦਿੱਤੀ ਹੈ। ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਸੁਣੋ, ਗੁਲਾਬਚੰਦ, ਆਪਣੀਆਂ ਹੱਦਾਂ ਵਿੱਚ ਰਹੋ। ਤੁਸੀਂ ਪਹਿਲਾਂ ਹੀ ਸਾਡੇ ਮਹਾਰਾਣਾ ਪ੍ਰਤਾਪ ਦਾ ਅਪਮਾਨ ਕਰ ਚੁੱਕੇ ਹੋ। ਹੁਣ ਫਿਰ ਕੀਤਾ ਹੈ ਪੋਸਟ ਚ ਕਰਨੀ ਸੈਨਾ ਦੇ ਸਿਪਾਹੀਆਂ ਨੂੰ ਕਿਹਾ ਗਿਆ ਹੈ, ਇਹ ਜਿਥੇ ਵੀਂ ਮਿਲੇ ਇਸਨੂੰ ਮਾਰੋ ਵਰਨਯੋਗ ਹੈ ਕਿ ਤਿੰਨ ਦਿਨ ਪਹਿਲਾਂ ਕਟਾਰੀਆ ਨੇ ਉਦੈਪੁਰ ਦੇ ਗੋਗੁੰਡਾ ਵਿੱਚ ਮਹਾਰਾਣਾ ਪ੍ਰਤਾਪ ਬਾਰੇ ਇੱਕ ਬਿਆਨ ਦਿੱਤਾ ਸੀ, ਜਿਸ ਕਾਰਨ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਭਾਵੇਂ ਰਾਜਪਾਲ ਨੇ ਹਾਲੇ ਤਕ ਪੁਲਿਸ ਨੂੰ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਸਥਾਨਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ।
