ਮੁਲਜ਼ਮ ਨੂੰ ਜ਼ਖ਼ਮੀ ਹਾਲਤ ’ਚ ਰਜਿੰਦਰਾ ਹਸਪਤਾਲ ’ਚ ਕਰਵਾਇਆ ਭਰਤੀ
ਪਟਿਆਲਾ : ਪਟਿਆਲਾ ਪੁਲਿਸ ਨੇ ਅੱਜ ਡਕਾਲਾ ਨੇੜੇ ਗੈਂਗਸਟਰ ਮਨਪ੍ਰੀਤ ਮਨਾ ਦਾ ਐਨਕਾਊਂਟਰ ਕਰ ਦਿੱਤਾ। ਐਨਕਾਊਂਟਰ ਦੌਰਾਨ ਮਨਪ੍ਰੀਤ ਮਨਾ ਦੀ ਲੱਤੀ ਵਿਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮਨਪ੍ਰੀਤ ਮਨਾ ਨੂੰ ਗੈਂਗਸਟਰ ਲੱਕੀ ਪਟਿਆਲ ਦਾ ਗੁਰਗਾ ਦੱਸਿਆ ਜਾ ਰਿਹਾ ਹੈ ਜਦਕਿ ਦੂਜਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਗੈਂਗਸਟਰ ਮਨਾ ਪੰਜਾਬ ਪੁਲਿਸ ਨੂੰ ਫਿਰੌਤੀ ਮੰਗਣ ਦੇ ਆਰੋਪ ਵਿਚ ਲੋੜੀਂਦਾ ਸੀ। ਮੰਨਾ ’ਤੇ ਰਾਜਪੁਰਾ ਸਥਿਤ ਭਰਾਵਾਂ ਦੇ ਢਾਬੇ ਦੇ ਮਾਲਕ ਕੋਲੋਂ ਅਤੇ ਪਾਤੜਾਂ ਦੇ ਇਕ ਐਨ.ਆਰ. ਆਈ. ਤੋਂ ਫਿਰੌਤੀ ਮੰਗਣ ਦਾ ਆਰੋਪ ਹੈ, ਜਿਸ ਦੇ ਚਲਦਿਆਂ ਪਟਿਆਲਾ ਪੁਲਿਸ ਵੱਲੋਂ ਮੁਲਜ਼ਮ ਦੀ ਲਗਾਤਾਰ ਪੈੜ ਦੱਬੀ ਜਾ ਰਹੀ ਸੀ ਅਤੇ ਪਟਿਆਲਾ ਪੁਲਿਸ ਨੂੰ ਮੁਲਜ਼ਮ ਨੂੰ ਕਾਬੂ ਕਰਨ ’ਚ ਕਾਮਯਾਬੀ ਹਾਸਲ ਹੋ ਗਈ।
