ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਅਟਲ ਬਿਹਾਰੀ ਵਾਜਪਈ ਨੂੰ ਸਮਰਪਿਤ 'ਸਦੈਵ ਅਟਲ- ਸਵਸਥ ਨਾਗਰਿਕ,ਸਸ਼ਕਤ ਰਾਸ਼ਟਰ' ਦੀ ਹੋਈ ਸ਼ੁਰੂਆਤ
Published : Dec 25, 2025, 1:33 pm IST
Updated : Dec 25, 2025, 1:38 pm IST
SHARE ARTICLE
Sadaiv Atal
Sadaiv Atal

ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ ਡਾਕਟਰ ਰਮਨ ਖੰਨਾ ਦੇ ਦਿਸਾ਼ ਨਿਰਦੇਸ਼ 'ਤੇ ਹੋਈ ਸ਼ੁਰੂਆਤ

ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਸਮਰਪਿਤ 'ਸਦੈਵ ਅਟਲ- ਸਵਸਥ ਨਾਗਰਿਕ,ਸਸ਼ਕਤ ਰਾਸ਼ਟਰ' ਦੀ ਸ਼ੁਰੂਆਤ ਪੰਜਾਬ ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ ਡਾਕਟਰ ਰਮਨ ਖੰਨਾ ਦੇ ਦਿਸਾ਼ ਨਿਰਦੇਸ਼ ਅਨੁਸਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੋ ਚੁੱਕੀ ਹੈ।

 

Sadaiv Atal
photo

 

'ਜਨ ਆਰੋਗਿਆ ਚੇਤਨਾ ਅਭਿਆਨ' ਦੀ ਇਸੇ ਕੜੀ ਤਹਿਤ ਗੁਰਦਾਸਪੁਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਰਮਨਜੀਤ ਕੌਰ ਰੰਧਾਵਾ ਦੀ ਯੋਗ ਅਗਵਾਈ ਹੇਠ ਸਰਕਾਰੀ ਆਯੁਸ਼ਮਾਨ ਆਰੋਗਿਆ ਕੇਂਦਰ, ਤਾਲਿਬਪੁਰ ਪੰਡੋਰੀ ਵਿਖੇ ਸੀਨੀਅਰ ਆਯੁਰਵੈਦਿਕ ਫਿਜ਼ਿਸ਼ੀਅਨ ਵਜੋਂ ਤਾਇਨਾਤ ਡਾਕਟਰ ਸੀਮਾ ਗਰੇਵਾਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਾਲਿਬਪੁਰ ਦੇ ਲਗਭਗ ਦੋ ਸੌ ਵਿਦਿਆਰਥੀਆਂ ਨੂੰ ਸੰਬੋਧਿਤ ਕਰਕੇ ਸਿਹਤ, ਆਹਾਰ, ਵਿਹਾਰ ਅਤੇ ਸਦ ਗੁਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।

Sadaiv Atalphoto

ਉਪਰੰਤ ਪ੍ਰਾਣਾਯਾਮ ਦੇ ਗੁਰ ਦੱਸੇ ਗਏ ਅਤੇ ਮੇਡਿਟੇਸ਼ਨ ਵੀ ਕਾਰਵਾਈ ਗਈ। ਬੱਚਿਆਂ ਅਤੇ ਅਧਿਆਪਕਾਂ ਨੇ ਸੰਪੂਰਨ ਗਤੀਵਿਧੀ ਦਾ ਬਹੁਤ ਆਨੰਦ ਉਠਾਇਆ ਅਤੇ ਮੁੜ-ਮੁੜ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਵਾਅਦਾ ਲਿਆ।

 

Sadaiv Atalphoto

ਵਿਦਿਆਰਥੀਆਂ ਦੇ ਅਨੁਸਾਸ਼ਨ ਨੂੰ ਦੇਖਦੇ ਹੋਏ ਸਕੂਲ ਦੇ ਅਧਿਆਪਕ ਵਰਗ ਦੀ ਸ਼ਲਾਘਾ ਕੀਤੀ ਗਈ। ਸਵਾਸਥ ਕੇਂਦਰ ਦੇ ਸੰਪੂਰਨ ਸਟਾਫ ਡਾ. ਸੀਮਾ ਗਰੇਵਾਲ ( ਸੀਨੀਅਰ ਮੈਡੀਕਲ ਅਫ਼ਸਰ), ਡਾਕਟਰ ਮੀਨਾਕਸ਼ੀ ( ਮੈਡੀਕਲ ਅਫ਼ਸਰ),  ਸ਼ੰਕਰ ਅਬਰੋਲ  ਉਪਵੈਦ), ਸਤਯਾ ਦੇਵੀ ਵੱਲੋਂ ਸਕੂਲ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਦੇ ਸਹਿਯੋਗ ਲਈ ਧੰਨਵਾਦ ਗਿਆ।

Sadaiv Atalphoto

ਇਸ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਿੱਕੇ-ਨਿੱਕੇ ਵਿਦਿਆਰਥੀਆਂ ਨਾਲ ਵੀ ਇੱਕ ਸੈਸ਼ਨ ਲਗਾਇਆ ਗਿਆ ਅਤੇ ਇਸ ਗਤੀਵਿਧੀ ਨੂੰ ਬੱਚਿਆਂ ਦੀ ਸਮਝ ਅਨੁਸਾਰ ਕਾਫੀ ਰੌਚਕ ਬਣਾਇਆ ਗਿਆ।

Sadaiv Atalphoto

ਬੱਚਿਆਂ ਨੂੰ ਸਿਹਤ, ਖੁ਼ਰਾਕ, ਕਸਰਤ, ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਸਮੂਹ ਵਿਦਿਆਰਥੀਆਂ ਵੱਲੋਂ ਸਿਹਤਮੰਦੀ ਪ੍ਰਤੀ ਪ੍ਰਣ ਨੇ 'ਸਵਸਥ ਨਾਗਰਿਕ, ਸਸ਼ਕਤ ਰਾਸ਼ਟਰ' ਦੇ ਕਥਨ ਨੂੰ ਚਰਿਤਾਰਥ ਕੀਤਾ

Sadaiv Atalphoto

Sadaiv Atalphoto

Sadaiv Atalphoto

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement