
500 ਬੱਚਆਿਂ ਨੂੰ ਮੁਫ਼ਤ ਦੇ ਰਹੈ ਸਿੱਖਿਆ
ਅੰਮ੍ਰਿਤਸਰ- ਅੱਜ ਦੇ ਮੰਹਿਗਾਈ ਭਰੇ ਜ਼ਮਾਨੇ 'ਚ ਜਿਥੇ ਆਪਣੇ ਬੱਚੇ ਪੜਾਉਣੇ ਜਾ ਪਾਲਣੇ ਔਖੇ ਹੁੰਦੇ ਹਨ ਉਥੇ ਹੀ ਅੰਮ੍ਰਿਤਸਰ ਦੇ ਰਹਿਣ ਵਾਲੇ ਕਮਲਪ੍ਰੀਤ ਸਿੰਘ ਵੱਲੋਂ ਦਾਨੀ ਸੱਜਣਾ ਦੀ ਮੱਦਦ ਨਾਲ ਮਿਸ਼ਨ ਦੀਪ ਐਜੂਕੇਸ਼ਨ ਟਰੱਸਟ ਚਲਾਇਆ ਜਾ ਰਿਹਾ ਹੈ ਜਿਸ ਵਿਚ ਕਰੀਬ 500 ਬੱਚੇ ਮੁਫ਼ਤ ਪੜ੍ਹਾਈ ਕਰ ਰਹੇ ਹਨ।
File Photo
ਇੰਨਾਂ ਹੀ ਨਹੀਂ ਬੱਚਿਆਂ ਦੀ ਮੁਫ਼ਤ ਪੜ੍ਹਾਈ ਦੇ ਨਾਲ ਉਹਨਾਂ ਦਾ ਰਹਿਣ ਸਹਿਣ ਖਾਣਾ ਪੀਣਾ ਟ੍ਰਸਟ ਵੱਲੋਂ ਕੀਤਾ ਜਾਂਦਾ ਹੈ। ਦੱਸ ਦਈਏ ਕਿ ਇਸ ਟਰੱਸਟ 'ਚ ਕਰੀਬ 500 ਬੱਚਿਆਂ ਨੂੰ ਮੁਫਤ 'ਚ ਪੜ੍ਹਾਇਆ ਜਾ ਰਿਹਾ ਹੈ।
File Photo
ਸਰਦਾਰ ਕਮਲਪ੍ਰੀਤ ਸਿੰਘ ਨੇ 2007 ਵਿਚ ਇਹ ਸੁਪਨਾ ਦੇਖਿਆ ਸੀ ਜਿਸਨੂੰ ਉਹਨਾਂ ਨੇ ਸੱਚ ਕਰ ਦਿਖਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਟਰੱਸਟ ਨੂੰ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਚਲਾਇਆ ਜਾ ਰਿਹਾ ਹੈ।
ਦੱਸ ਦੀਏ ਕਿ ਇਹ ਕੋਈ ਪਹਿਲਾਂ ਇਨਸਾਨ ਨਹੀਂ ਹੈ ਜੋ ਗਰੀਬ ਬੱਚਿਆਂ ਦੀ ਸਹਾਇਤਾ ਕਰ ਰਿਹਾ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਦਾਨੀ ਸੱਜਣ ਅੱਗੇ ਆਏ ਹਨ ਜੋ ਕਾਫੀ ਲੋਕਾਂ ਦੀ ਅਤੇ ਬੱਚਿਆਂ ਦੀ ਮਦਦ ਕਰ ਚੁੱਕੇ ਹਨ।