
ਆਰਟਿਸਟ ਨੇ ਆਪਣੀ ਕਲਾ ਨਾਲ ਕੀਤੀ ਕਮਾਲ
ਅੰਮ੍ਰਿਤਸਰ: ਆਰਟਿਸਟ ਆਪਣੀਆਂ ਖ਼ੂਬੀਆਂ ਕਾਰਨ ਅਕਸਰ ਹੀ ਸੁਰਖ਼ੀਆ 'ਚ ਰਹਿੰਦੇ ਹਨ। ਇਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਅੰਮ੍ਰਿਤਸਰ ਦੀ ਹੈ ਜਿਸ ਵਿਚ ਆਰਟਿਸ ਬਲਜਿੰਦਰ ਸਿੰਘ ਟੁੱਥਪਿਕ ਨਾਲ ਤਿਰੰਗਾ ਬਣਾ ਰਹੇ ਨੇ ਅਤੇ ਬਹੁਤ ਹੀ ਮਿਹਨਤ ਨਾਲ ਰੰਗ ਕਰਦੇ ਵੀ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਕਿ ਬਲਜਿੰਦਰ ਸਿੰਘ ਵੱਲੋਂ 71ਵੇਂ ਗਣਤੰਤਰਤਾਂ ਦਿਵਸ ਨੂੰ ਸਮਰਪਿਤ 470 ਮੀਟਰ ਲੰਬਾ ਤਿਰੰਗਾ ਬਣਾਇਆ ਗਿਆ ਹੈ ਜਿਸ ਨੂੰ ਬਣਾਉਣ ਲਈ 40 ਦਿਨ ਲੱਗੇ ਹਨ।
Photo
ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਰਟਿਸ ਬਲਜਿੰਦਰ ਨੇ ਇਸ ਤਿਰੰਗੇ ਨੂੰ ਬਣਾਉਣ ਵਿੱਚ ਕਿਸੇ ਦੀ ਵੀ ਕੋਈ ਮੱਦਦ ਨਹੀਂ ਲਈ। ਦੱਸ ਦੇਈਏ ਕਿ ਆਰਟਿਸਟ ਬਲਜਿੰਦਰ ਸਿੰਘ ਇੱਕ ਅਧਿਆਪਕ ਵੀ ਹਨ,,ਜਿਨ੍ਹਾਂ ਵੱਲੋਂ ਇਸ ਤਿਰੰਗੇ ਨੂੰ ਬਣਾਉਣ ਲਈ ਕਰੀਬ 71 ਹਜ਼ਾਰ ਟੁੱਥਪਿਕ ਦੀ ਵਰਤੋਂ ਕੀਤੀ ਗਈ ਹੈ ਜਿਸ 'ਤੇ ਆਰਟਿਸਟ ਬਲਜਿੰਦਰ ਦਾ ਕਹਿਣਾ ਹੈ ਕਿ ਤਿਰੰਗੇ ਨਾਲ ਉਸਦੇ ਜਜ਼ਬਾਤ ਜੁੜੇ ਹੋਏ ਨੇ ਅਤੇ ਤਿਰੰਗੇ ਨੂੰ ਬਣਾ ਕਿ ਉਸ ਦੇ ਦਿਨ ਅਤੇ ਮਨ ਨੂੰ ਬਹੁਤ ਖ਼ੁਸੀ ਮਿਲੀ ਹੈ।
Photo
ਦਸ ਦਈਏ ਕਿ ਦੇਸ਼ ਭਰ 'ਚ ਅੱਜ ਗਣਤੰਤਰ ਦਿਵਸ ਦੀਆਂ ਰੌਣਕਾਂ ਲੱਗੀਆਂ ਹੋਈਆਂ ਹੈ। 71ਵੇਂ ਗਣਤੰਤਰ ਦਿਵਸ ਨੂੰ ਲੈ ਕੇ ਅੱਜ ਦੇਸ਼ ਭਰ 'ਚ ਕਈ ਥਾਈਂ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਤੇ ਕੌਮੀ ਝੰਡਾ ਲਹਿਰਾਇਆ ਜਾ ਰਿਹਾ ਹੈ।ਉਥੇ ਹੀ ਅੱਜ ਪੰਜਾਬ 'ਚ ਵੱਖ-ਵੱਖ ਜਿਲ੍ਹਿਆਂ 'ਚ ਤਿਰੰਗਾ ਲਹਿਰਾਇਆ ਜਾ ਰਿਹਾ ਹੈ। ਇਸ ਦੌਰਾਨ ਗੁਰਦਾਸਪੁਰ 'ਚ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਤਿਰੰਗਾ ਲਹਿਰਾਇਆ ਗਿਆ ਅਤੇ ਪਰੇਡ ਦੀ ਸਲਾਮੀ ਲਈ।
Photo
71ਵੇਂ ਗਣਤੰਤਰ ਦਿਵਸ ਮੌਕੇ ਮੋਗਾ ਦੀ ਦਾਣਾ ਮੰਡੀ 'ਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਤਿਰੰਗਾ ਲਹਿਰਾਇਆ ਗਿਆ। ਇਸ ਦੇ ਬਾਅਦ ਗੁਰਪ੍ਰੀਤ ਕਾਂਗੜ ਨੇ ਲੋਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਉਸ ਦੇ ਬਾਅਦ ਡੀ.ਐੱਸ.ਪੀ. ਹਰਪਿੰਦਰ ਕੌਰ ਦੀ ਅਗਵਾਈ 'ਚ ਪਰੇਡ ਨਾਲ ਗੁਰਪ੍ਰੀਤ ਕਾਂਗੜ ਨੇ ਸਲਾਮੀ ਲਈ।
Photo
26 ਜਨਵਰੀ 2020 ਨੂੰ ਜ਼ਿਲਾ ਪੱਧਰ ਦਾ ਗਣਤੰਤਰ ਦਿਵਸ ਪੁਲਸ ਗਰਾਉਂਡ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਮਾਨਯੋਗ ਸਪੀਕਰ ਪੰਜਾਬ ਦੇ ਮਾਨਯੋਗ ਰਾਜਪਾਲ ਰਾਣਾ ਕੇ.ਪੀ. ਸਿੰਘ ਜੀ ਨੇ ਇਸ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਤਿਰੰਗਾ ਲਹਿਰਾਇਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।