ਕਿਸਾਨਾਂ ਬਾਰੇ 'ਸਾਜ਼ਸ਼' ਕਰ ਰਹੀ ਹੈ ਭਾਜਪਾ, ਆਜ਼ਾਦੀ ਖ਼ਤਰੇ 'ਚ: ਅਖਿਲੇਸ਼ ਯਾਦਵ
Published : Jan 26, 2021, 1:26 am IST
Updated : Jan 26, 2021, 1:26 am IST
SHARE ARTICLE
image
image

ਕਿਸਾਨਾਂ ਬਾਰੇ 'ਸਾਜ਼ਸ਼' ਕਰ ਰਹੀ ਹੈ ਭਾਜਪਾ, ਆਜ਼ਾਦੀ ਖ਼ਤਰੇ 'ਚ: ਅਖਿਲੇਸ਼ ਯਾਦਵ

ਲਖਨਊ, 25 ਜਨਵਰੀ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਸਾਜ਼ਸ਼ ਰਚ ਰਹੀ ਹੈ |
ਯਾਦਵ ਨੇ ਟਵਿੱਟਰ 'ਤੇ 'ਗਣਤੰਤਰ ਦਿਵਸ ਮਹਾਘੋਸ਼ਣਾ' ਪੱਤਰ ਵੀ ਜਾਰੀ ਕੀਤਾ | ਇਸ ਵਿਚ, ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਅੱਜ ਸਾਡੇ ਦੇਸ਼ ਵਿਚ ਸੰਵਿਧਾਨ, ਗਣਤੰਤਰ-ਲੋਕਤੰਤਰ, ਆਜ਼ਾਦੀ ਸਭ ਖ਼ਤਰੇ ਵਿਚ ਹੈ | ਸਪਾ ਪ੍ਰਧਾਨ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਗਣਤੰਤਰ ਦਿਵਸ 'ਤੇ, ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਰੋਕਣ ਲਈ ਪੰਪਾਂ 'ਤੇ ਟਰੈਕਟਰਾਂ ਨੂੰ ਡੀਜ਼ਲ ਨਾ ਦੇਣ ਦੀਆਂ ਖ਼ਬਰਾਂ ਆਈਆਂ ਹਨ | ਭਾਜਪਾ ਹੇਠਲੇ ਕ੍ਰਮ 'ਤੇ ਕਿਸਾਨੀ ਵਿਰੁਧ ਸਾਜ਼ਸ਼ ਰਚ ਰਹੀ ਹੈ | ਇਸ ਤੋਂ ਇਲਾਵਾ ਯਾਦਵ ਨੇ ਟਵਿੱਟਰ 'ਤੇ 'ਗਣਤੰਤਰ ਦਿਵਸ ਮਹਾ ਘੋਸ਼ਣਾ' ਪੱਤਰ ਵੀ ਸਾਂਝਾ ਕੀਤਾ ਹੈ | ਯਾਦਵ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿਚ ਸੰਵਿਧਾਨ, ਗਣਤੰਤਰ-ਲੋਕਤੰਤਰ, ਆਜ਼ਾਦੀ ਸਭ ਖ਼ਤਰੇ ਵਿਚ ਹਨ, ਇਸ ਲਈ ਇਸ ਗਣਤੰਤਰ ਦਿਵਸ 'ਤੇ ਸਪਾ ਇਕ ਨਵੀਂ ਚੁਨੌਤੀ ਦਾ ਸਾਹਮਣਾ ਕਰਨ ਲਈ, ਇਕ ਨਵਾਂ ਸੰਕਲਪ ਲੈ ਕੇ, ਨਵਾਂ ਐਲਾਨ ਕਰਨ ਜਾ ਰਹੀ ਹੈ | ਨਵੀਂ ਹਵਾ, ਨਵੀਂ ਸਪਾ, ਬਜ਼ੁਰਗਾਂ ਦਾ ਹਾਥ, ਨੌਜਵਾਨਾਂ ਦਾ ਸਾਥ |                 (ਪੀਟੀਆਈ)

SHARE ARTICLE

ਏਜੰਸੀ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement