
ਲੁਧਿਆਣਾ ਦੇ ਡੀ.ਸੀ.ਪੀ. ਆਪ੍ਰੇਸ਼ਨ ਐਾਡ ਸਕਿਉਰਿਟੀ ਰਾਜਿੰਦਰ ਸਿੰਘ ਚੀਮਾ ਦੀ ਮੌਤ
ਲੁਧਿਆਣਾ, 25 ਜਨਵਰੀ (ਆਰ.ਪੀ ਸਿੰਘ): ਬਿਮਾਰੀ ਕਾਰਨ ਦਇਆਨੰਦ ਹਸਪਤਾਲ ਵਿਚ ਭਰਤੀ ਡੀ.ਸੀ.ਪੀ. ਆਪ੍ਰੇਸ਼ਨ ਐਾਡ ਸਕਿਉਰਿਟੀ ਰਾਜਿੰਦਰ ਸਿੰਘ ਚੀਮਾ ਦੀ ਸੋਮਵਾਰ ਦੁਪਹਿਰੇ 12 ਵਜੇ ਦੇ ਕਰੀਬ ਮੌਤ ਹੋ ਗਈ | ਬਿਮਾਰ ਹੋਣ ਕਾਰਨ ਚੀਮਾ ਪਿਛਲੇ ਕੱੁਝ ਦਿਨਾਂ ਤੋਂ ਦਯਾਨੰਦ ਹਸਪਤਾਲ ਵਿਚ ਭਰਤੀ ਸਨ | ਲੁਧਿਆਣਾ ਦੇ ਬੀਆਰਐਸ ਨਗਰ ਦੇ ਰਹਿਣ ਵਾਲੇ ਰਜਿੰਦਰ ਸਿੰਘ ਚੀਮਾ 1990 ਵਿਚ ਪੰਜਾਬ ਪੁਲਿਸ ਵਿਚ ਬਤੌਰ ਏਐਸਆਈ ਭਰਤੀ ਹੋਏ | 1995 ਵਿਚ ਖਾੜਕੂ ਲਹਿਰ ਦੇ ਦੌਰਾਨ ਉਸ ਵੇਲੇ ਦੇ ਸਰਗਰਮ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦੇ ਚਲਦੇ ਚੀਮਾ ਨੂੰ ਪ੍ਰਮੋਸ਼ਨ ਦੇ ਕੇ ਡੀ.ਐਸ.ਪੀ. ਬਣਾ ਦਿਤਾ ਗਿਆ ਸੀ | ਪੰਜਾਬ ਪੁਲਿਸ ਵਿਚ ਅਲੱਗ-ਅਲੱਗ ਅਹੁਦਿਆਂ ਉਤੇ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਵਿਚ ਡੀ.ਸੀ.ਪੀ. ਸਕਿਉਰਿਟੀ ਤਾਇਨਾਤ ਕੀਤਾ ਗਿਆ ਸੀ |
ਫ਼ੋਟੋ : ਡੀਸੀਪੀ ਚੀਮਾ