ਹੁਣ ਤੁਸੀਂ ਮੈਨੂੰ ਪੰਜ ਸਾਲ ਲਈ ਮੌਕਾ ਦਿਉ ਤੇ ਫਿਰ ਦੇਖੋਕਿੱਦਾਂ ਨਵੇਂ ਪੰਜਾਬਦੀ ਸਿਰਜਨਾ ਹੁੰਦੀਐ ਚੰਨੀ
Published : Jan 26, 2022, 8:19 am IST
Updated : Jan 26, 2022, 8:19 am IST
SHARE ARTICLE
image
image

ਹੁਣ ਤੁਸੀਂ ਮੈਨੂੰ ਪੰਜ ਸਾਲ ਲਈ ਮੌਕਾ ਦਿਉ ਤੇ ਫਿਰ ਦੇਖੋ ਕਿੱਦਾਂ ਨਵੇਂ ਪੰਜਾਬ ਦੀ ਸਿਰਜਨਾ ਹੁੰਦੀ ਐ : ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬਲਾਕ ਮੋਰਿੰਡਾ 

ਮੋਰਿੰਡਾ, 25 ਜਨਵਰੀ (ਰਾਜ ਕੁਮਾਰ ਦਸੌੜ/ਮੋਹਨ ਸਿੰਘ ਅਰੋੜਾ) : ਮੁੱਖ ਮੰਤਰੀ ਬਣ ਕੇ ਮੈਨੂੰ ਤਿੰਨ ਮਹੀਨੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਇਨ੍ਹਾਂ ਤਿੰਨਾਂ ਮਹੀਨਿਆਂ ਵਿਚ ਹਲਕੇ ਦੇ ਪਿੰਡਾਂ 'ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ, ਹੁਣ ਤੁਸੀਂ ਮੈਨੂੰ ਪੰਜ ਸਾਲ ਲਈ ਮੌਕਾ ਦਿਉ ਤੇ ਫਿਰ ਦੇਖੋ ਕਿੱਦਾਂ ਨਵੇਂ ਪੰਜਾਬ ਦੀ ਸਿਰਜਨਾ ਹੁੰਦੀ ਐ | 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਮੋਰਿੰਡਾ ਬਲਾਕ 'ਚ ਵੱਖ-ਵੱਖ ਪਿੰਡਾਂ 'ਚ ਚੋਣ ਦਫ਼ਤਰਾਂ ਦਾ ਉਦਘਾਟਨ ਕਰਨ ਸਮੇਂ ਪਿੰਡ ਢੰਗਰਾਲੀ ਤੇ ਸੱਖੋ ਮਾਜਰਾ ਵਿਖੇ ਲੋਕਾਂ ਨੂੰ  ਸੰਬੋਧਨ ਕਰਦਿਆਂ ਕੀਤਾ | ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨੇ ਜਿਥੇ ਮੈਨੂੰ 61 ਹਜ਼ਾਰ ਤੋਂ ਵੱਧ ਵੋਟਾਂ ਪਾ ਕੇ ਹਲਕਾ ਵਿਧਾਇਕ ਬਣਾਇਆ ਅਤੇ ਹੁਣ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਬਾਰ ਪੰਜਾਹ ਹਜ਼ਾਰ ਤੋਂ ਵੀ ਵੱਧ ਵੋਟਾਂ ਦੀ ਲੀਡ ਨਾਲ ਜਿਤਾਉਗੇ | ਉਨ੍ਹਾਂ ਕਿਹਾ ਕਿ ਪਿਛਲੀ ਵਾਰ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੂੰ  ਵੀ 48 ਹਜ਼ਾਰ ਤੋਂ ਵੱਧ ਵੋਟਾਂ ਪਾਈਆਂ, ਪ੍ਰੰਤੂ ਡਾ. ਚਰਨਜੀਤ ਸਿੰਘ ਨੇ ਹਲਕੇ ਦੇ ਲੋਕਾਂ ਤੋਂ ਦੂਰੀ ਬਣਾਈ ਰੱਖੀ, ਪੰਜ ਸਾਲ ਸਾਰ ਨਹੀਂ ਲਈ | ਮੈਂ ਕੈਬਨਿਟ ਮੰਤਰੀ ਅਤੇ ਫਿਰ ਮੁੱਖ ਮੰਤਰੀ ਬਣ ਕੇ ਵੀ ਹਲਕੇ ਦੇ ਲੋਕਾਂ ਵਿਚ ਵਿਚਰਦਾ ਰਿਹਾ | ਉਨ੍ਹਾਂ ਅੱਗੇ ਕਿਹਾ ਕਿ ਆਪ ਦੇ ਇਮੀਦਵਾਰ ਡਾ. ਚਰਨਜੀਤ ਸਿੰਘ ਜੇ ਖ਼ੁਦ ਅੱਖਾਂ ਦੇ ਮਾਹਿਰ ਹਨ ਪ੍ਰਤੰੂ ਉਨ੍ਹਾਂ ਵਲੋਂ ਹਲਕੇ ਦੇ ਕਿਸੇ ਵੀ ਜ਼ਰੂਰਤਮੰਦ ਦੀਆਂ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਨਹੀਂ ਕੀਤੇ ਜਦਕਿ ਮੇਰੇ ਵਲੋਂ ਹਲਕੇ ਵਿਚ 10000 ਹਜ਼ਾਰ ਤੋਂ ਵੱਧ ਜ਼ਰੂਰਤਮੰਦ ਲੋਕਾਂ ਦੀਆਂ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ ਗਏ ਹਨ |
ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਭਗਵੰਤ ਮਾਨ ਨੂੰ  ਸਿਰਫ਼ ਅਪਣੀ ਕਠਪੁਤਲੀ ਬਣਾ ਕੇ ਪੰਜਾਬ ਦਾ ਪੈਸਾ ਹੋਰਨਾਂ ਰਾਜਾਂ ਵਿਚ ਆਮ ਆਦਮੀ ਪਾਰਟੀ ਦੀਆਂ ਚੋਣਾਂ ਵਿਚ ਲਗਾਉਣਾ ਚਾਹੁੰਦਾ ਹੈ, ਜਿਵੇਂ ਉਸ ਨੇ ਦਿੱਲੀ ਸਰਕਾਰ ਦਾ ਪੈਸਾ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਖਰਚ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਸਰਕਾਰ ਵਲੋਂ ਹਲਕੇ ਤੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਜਿਥੇ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਦਿਤੀਆਂ ਉਥੇ ਹੀ ਹਲਕੇ ਵਿਚ ਅਨੇਕਾਂ ਵੱਡੇ ਪ੍ਰਾਜੈਕਟ ਲਿਆਂਦੇ | 
ਉਨ੍ਹਾਂ ਹਲਕੇ ਦੇ ਸੂਝਵਾਨ ਵੋਟਰਾਂ ਨੂੰ  ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਵਲੋਂ ਪਾਈ ਵੋਟ ਮੈਨੂੰ ਮੁੱਖ ਮੰਤਰੀ ਬਣਾ ਕੇ ਹਲਕੇ ਦੇ ਰਹਿੰਦੇ ਵੱਡੇ ਪ੍ਰਾਜੈਕਟ ਮੁਕੰਮਲ ਕਰਵਾ ਸਕਦੀ ਹੈ ਪਰ ਅਗਰ ਕੋਈ ਹੋਰ ਉਮੀਦਵਾਰ ਜਿੱਤਦਾ ਹੈ ਤਾਂ ਉਹ ਸਿਰਫ਼ ਵਿਧਾਇਕ ਬਣ ਕੇ ਰਹਿ ਜਾਵੇਗਾ ਜਿਸ ਨਾਲ ਹਲਕੇ ਵਿਚ ਕਾਂਗਰਸ ਪਾਰਟੀ ਵਲੋਂ ਚਲਾਏ ਵਿਕਾਸ ਕਾਰਜ ਰੁਕ ਜਾਣਗੇ | ਇਸ ਲਈ ਹਲਕੇ ਨੂੰ  ਵਿਕਾਸ ਮੁਖੀ ਬਣਾਉਣ ਲਈ ਕਾਂਗਰਸ ਪਾਰਟੀ ਨੂੰ  ਵੋਟਾਂ ਪਾਉ | 
ਇਸ ਮੌਕੇ ਪਨਗ੍ਰੇਨ ਪੰਜਾਬ ਦੇ ਚੈਅਰਮੇਨ ਬੰਤ ਸਿੰਘ ਕਲਾਰਾਂ, ਪੀ.ਆਰ.ਟੀ.ਸੀ.ਦੇ ਚੇਅਰਮੈਨ ਸਤਵਿੰਦਰ ਸਿੰਘ ਚੈੜੀਆਂ, ਸ਼ਿਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ, ਲੈੱਡ ਮਾਰਗੇਜ਼ ਬੈਂਕ ਦੇ ਉਪ ਚੈਅਰਮੇਨ ਦਰਸ਼ਨ ਸਿੰਘ ਸੰਧੂ, ਲੈਂਡ ਮਾਰਗੇਜ਼ ਬੈਂਕ ਦੇ ਉਪ ਚੈਅਰਮੇਨ ਕਰਨੈਲ ਸਿੰਘ ਜੀਤ, ਪਨਸਪ ਪੰਜਾਬ ਦੇ ਉਪ ਚੈਅਰਮੇਨ ਕਸ਼ਮੀਰ ਸਿੰਘ, ਤਰਲੋਚਨ ਸਿੰਘ ਡੂਮਛੇੜੀ, ਹਰਜੋਤ ਸਿੰਘ ਢੰਗਰਾਲੀ, ਸੀਨੀਅਰ ਕਾਂਗਰਸੀ ਆਗੂ ਦੇਵਗਨ, ਸਰਪੰਚ ਜਗਤਾਰ ਸਿੰਘ ਸੱਖੋ ਮਾਜਰਾ, ਸਾਬਕਾ ਸਰਪੰਚ ਗੁਲਜਾਰ ਸਿੰਘ, ਸਰਪੰਚ ਹਰਜਿੰਦਰ ਸਿੰਘ ਬੰਨਮਾਜਰਾ, ਪਰਮਜੀਤ ਸਿੰਘ ਪੰਚ ਬੰਨਮਾਜਰਾ, ਪਾਲ ਕੌਰ ਪੰਚ, ਸਰਪੰਚ ਕਰਮੋ ਦੇਵੀ ਸੱਖੋ ਮਾਜਰਾ, ਸਰਪੰਚ ਸਵਰਨਜੀਤ ਸਿੰਘ ਚਲਾਕੀ, ਸਾਬਕਾ ਸਰਪੰਚ ਰਣਧੀਰ ਸਿੰਘ ਚਲਾਕੀ, ਸਰਪੰਚ ਕੁਲਵੰਤ ਸਿੰਘ ਕਾਂਤੀ ਬੱਲਾਂ, ਜਗਦੀਪ ਸਿੰਘ ਸੰਗਤਪੁਰਾ, ਪੰਚ ਕਰਮ ਸਿੰਘ, ਪੰਚ ਗੁਰਮੀਤ ਸਿਘ, ਪੰਚ ਬਲਵਿੰਦਰ ਸਿੰਘ, ਨੰਬਰਦਾਰ ਗੁਰਚਰਨ ਸਿੰਘ ਸੰਗਤਪੁਰਾ,ਸਮੇਤ ਹੋਰ ਵੀ ਅਨੇਕਾਂ ਪੰਚ ਸਰਪੰਚ ਵਰਕਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ | 
ਨੋਟ- ਇਸ ਸਬੰਧੀ ਫੋਟੋ 25 ਰਾਜ ਕੁਮਾਰ ਦਸੌੜ ਮੋਰਿੰਡਾ,02 ਤੇ ਭਾੇਜੀ ਹੈ |
ਕੈਪਸ਼ਨ- 01 ਪਿੰਡ ਢੰਗਰਾਲੀ ਤੇ ਸੱਖੋ ਮਾਜਰਾ ਵਿਖੇ ਚੋਣ ਦਫਤਰ ਦੇ ਉਦਘਾਟਨ ਸਮੇਂ ਸੰਬੋਧਨ ਕਰਦੇ ਮੁੱਖ ਮੰਤਰੀ ਚੰਨੀ,ਨੀਚੇ ਹਾਜਰ ਲੋਕ |
 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement