
'ਮੇਰੇ ਪਰਿਵਾਰ ਨੂੰ ਰਾਸ਼ਟਰਵਾਦ 'ਤੇ ਇੱਕ ਨਸ਼ਾ ਤਸਕਰ ਵਲੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ'
ਚੰਡੀਗੜ੍ਹ: ਬਿਕਰਮ ਸਿੰਘ ਮਜੀਠੀਆ ਦੇ ਦੋਸ਼ਾਂ ਤੋਂ ਬਾਅਦ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਜਵਾਬ ਦਿੱਤਾ ਹੈ। ਜਵਾਬ ਦਿੰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, '' ਪੰਜਾਬ ਜਾਣਦਾ ਹੈ ਕਿ ਸੂਬੇ ਵਿਚ ਨਸ਼ਿਆਂ ਦੀ ਇਸ ਸਮੱਸਿਆ ਲਈ ਬਿਕਰਮ ਸਿੰਘ ਮਜੀਠੀਆ ਜ਼ਿੰਮੇਵਾਰ ਹੈ ਅਤੇ ਪੂਰਾ ਦੇਸ਼ ਜਾਣਦਾ ਹੈ ਕਿ ISI ਪੰਜਾਬ 'ਚ ਨਸ਼ੇ ਭੇਜਦੀ ਹੈ। ਮੇਰੇ ਪਰਿਵਾਰ ਨੂੰ ਰਾਸ਼ਟਰਵਾਦ 'ਤੇ ਇੱਕ ਨਸ਼ਾ ਤਸਕਰ ਵਲੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਇਸ ਸੂਬੇ ਦੇ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਚੁਣਿਆ ਹੈ ਅਤੇ ਮੇਰੇ ਤੇ ਮੇਰੇ ਪਰਿਵਾਰ 'ਚ ਆਪਣਾ ਵਿਸ਼ਵਾਸ ਦਿਖਾਇਆ ਹੈ।''
sukhjinder randhawa deputy cm twt
sukhjinder randhawa deputy cm twt