
ਪੰਜਾਬ ਦੀ ਝਾਂਕੀ 'ਚ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਲਾਲਾ ਲਾਜਪਤ ਰਾਏ ਨੂੰ ਪ੍ਰਮੁੱਖਤਾ ਨਾਲ ਕੀਤਾ ਪੇਸ਼
ਨਵੀਂ ਦਿੱਲੀ- ਬੁੱਧਵਾਰ ਨੂੰ ਗਣਤੰਤਰ ਦਿਵਸ ਪਰੇਡ ਦੌਰਾਨ ਪੰਜਾਬ ਦੀ ਝਾਂਕੀ ਦਾ ਵਿਸ਼ਾ “ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦਾ ਯੋਗਦਾਨ” ਸੀ ਜਿਸ ਵਿਚ ਸੁਤੰਤਰਤਾ ਭਾਰਤ ਦੇ ਸ਼ਹੀਦ ਭਗਤ ਸਿੰਘ ਅਤੇ ਊਧਮ ਸਿੰਘ ਪ੍ਰਮੁੱਖ ਰੂਪ ਵਿਚ ਸਨ। ਦੋਵੇਂ ਆਜ਼ਾਦੀ ਘੁਲਾਟੀਏ ਪੰਜਾਬ ਦੇ ਸਨ। ਝਾਂਕੀ ਦੇ ਸਾਹਮਣੇ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੇ ਨਾਲ ਅੰਗਰੇਜ਼ ਹਕੂਮਤ ਦੇ ਵਿਰੋਧ ਵਿਚ ਹੱਥ ਉਠਾ ਕੇ ਉਸ ਦੀ ਜੀਵਨੀ ਦੀ ਦਿਖ ਦਿਖਾਈ ਗਈ। ਤਿੰਨਾਂ ਨੂੰ ਅੰਗਰੇਜ਼ਾਂ ਦੇ ਰਾਜ ਦੌਰਾਨ ਇਕੱਠੇ ਫਾਂਸੀ ਦਿੱਤੀ ਗਈ ਸੀ।
Punjab has made a significant contribution to India's freedom struggle and the same was highlighted at the State's tableau at Rajpath during the #RepublicDay parade
— PIB India (@PIB_India) January 26, 2022
The tableau pays homage to gallant freedom fighters Shaheed Bhagat Singh, Sukhdev and Rajguru#RepublicDayIndia pic.twitter.com/so45guKMbC
ਝਾਂਕੀ ਦੇ ਕੇਂਦਰੀ ਹਿੱਸੇ ਵਿਚ ਪੰਜਾਬ ਦੇ ਇੱਕ ਹੋਰ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਅਤੇ ਜ਼ਖਮੀ ਹੋਣ ਦਾ ਦ੍ਰਿਸ਼ ਦਰਸਾਇਆ ਗਿਆ। ਝਾਕੀ ਵਿਚ ਊਧਮ ਸਿੰਘ ਦੀ ਇੱਕ ਵਿਸ਼ਾਲ ਤਸਵੀਰ ਵੀ ਪ੍ਰਦਰਸ਼ਿਤ ਕੀਤੀ ਗਈ ਹੈ, ਜਿਨ੍ਹਾਂ ਨੇ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲਿਆ ਸੀ, ਜਦੋਂ ਕਿ ਝਾਕੀ ਦੇ ਪਿਛਲੇ ਹਿੱਸੇ ਵਿਚ ਕਰਤਾਰਪੁਰ, ਪੰਜਾਬ ਵਿਚ "ਜੰਗ-ਏ-ਆਜ਼ਾਦੀ ਯਾਦਗਾਰ" ਨੂੰ ਦਰਸਾਇਆ ਗਿਆ ਹੈ। ਗਣਤੰਤਰ ਦਿਵਸ ਪਰੇਡ ਦੌਰਾਨ, ਰਾਜਾਂ ਨੇ ਝਾਂਕੀ ਰਾਹੀਂ ਆਪਣੀ ਸੰਸਕ੍ਰਿਤੀ, ਦੇਸ਼ ਲਈ ਯੋਗਦਾਨ ਅਤੇ ਹੋਰ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕੀਤਾ।