ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਮਿਲਿਆ ਪਦਮ ਸ੍ਰੀ ਐਵਾਰਡ, ਰਾਸ਼ਟਰਪਤੀ ਵਲੋਂ ਜਾਰੀ ਸੂਚੀ ਵਿਚ ਨਾਮ ਸ਼ਾਮਲ
Published : Jan 26, 2023, 8:05 am IST
Updated : Jan 26, 2023, 8:05 am IST
SHARE ARTICLE
Famous scholar Dr. Ratan Singh Jaggi received Padma Shri Award
Famous scholar Dr. Ratan Singh Jaggi received Padma Shri Award

ਪੰਜਾਬੀ/ਹਿੰਦੀ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਸੇਵਾ ਵਿਚ ਸਮਰਪਿਤ ਕੀਤਾ 70 ਸਾਲ ਤੋਂ ਵੱਧ ਦਾ ਸਮਾਂ

ਚੰਡੀਗੜ੍ਹ: 74ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਪਦਮ ਸ੍ਰੀ ਐਵਾਰਡਾਂ ਦੀ ਸੂੁਚੀ ਜਾਰੀ ਕੀਤੀ ਗਈ ਹੈ। ਇਸ ਵਿਚ ਪੰਜਾਬ ਦੇ ਉਘੇ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਦਾ ਨਾਂ ਵੀ ਸ਼ਾਮਲ ਹੈ। ਡਾ. ਰਤਨ ਸਿੰਘ ਜੱਗੀ, ਪੰਜਾਬੀ ਤੇ ਹਿੰਦੀ ਸਾਹਿਤ ਜਗਤ ਦੇ ਅਤੇ ਵਿਸ਼ੇਸ਼ ਤੌਰ ਤੇ ਗੁਰਮਤਿ ਸਾਹਿਤ ਦੇ ਬਹੁਤ ਹੀ ਪ੍ਰਤੀਸ਼ਿਠਤ ਵਿਦਵਾਨ ਹਨ, ਜਿਨ੍ਹਾਂ ਨੇ ਅਪਣੇ ਜੀਵਨ ਕਾਲ ਦਾ 70 ਸਾਲ ਤੋਂ ਵੱਧ ਦਾ ਸਮਾਂ ਪੰਜਾਬੀ/ਹਿੰਦੀ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਸੇਵਾ ਵਿਚ ਸਮਰਪਿਤ ਕੀਤਾ ਹੈ।

ਸੰਨ 1962 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ ਵਿਸ਼ੇ ਵਿਚ ਪੀਐਚ. ਡੀ. ਦੀ ਡਿਗਰੀ ਹਾਸਲ ਕੀਤੀ ਅਤੇ ਬਾਅਦ ਵਿਚ ਦਸਮ ਗ੍ਰੰਥ ਕੀ ਪੌਰਾਣਿਕ ਪਿ੍ਰਸ਼ਟ ਭੂਮੀ ਨਾਂ ਦੀ ਪੁਸਤਕ ਲੋਕਾਂ ਦੀ ਸੇਵਾ ਵਿਚ ਸਮਰਪਿਤ ਕੀਤੀ ਜਿਸ ’ਤੇ ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲਾ ਪੁਰਸਕਾਰ ਵੀ ਦਿਤਾ ਗਿਆ। ਇਸ ਦੀ ਸਾਹਿਤ ਜਗਤ ਦੀਆਂ ਕਾਫ਼ੀ ਪ੍ਰਸਿੱਧ ਸ਼ਖ਼ਸੀਅਤਾਂ ਵਲੋਂ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਗਈ । ਦਸਮ ਗ੍ਰੰਥ ਨੂੰ ਲੈ ਕੇ ਡਾ. ਜੱਗੀ ਵਲੋਂ 2000 ਵਿਚ ‘ਦਸਮ ਗ੍ਰੰਥ ਦਾ ਟੀਕਾ’ ਤਿਆਰ ਕੀਤਾ ਗਿਆ ਜਿਸ ਦਾ ਗੋਬਿੰਦ ਸਦਨ, ਦਿੱਲੀ ਵਲੋਂ ਪੰਜ ਭਾਗਾਂ ਵਿਚ ਵਿਮੋਚਨ ਹੋਇਆ। ਉਨ੍ਹਾਂ ਨੂੰ ਦਸਮ ਗ੍ਰੰਥ ਦੇ ਵਿਸ਼ੇ ਉਤੇ ਅਥਾਰਟੀ ਮੰਨਿਆ ਜਾਂਦਾ ਹੈ।

1973 ਵਿਚ ਡਾ. ਰਤਨ ਸਿੰਘ ਜੱਗੀ ਵਲੋਂ ਮਗਧ ਯੂਨੀਵਰਸਿਟੀ ਬੋਧਗਯਾ ਤੋਂ ਡੀ. ਲਿਟ. ਦੀ ਡਿਗਰੀ ਪ੍ਰਾਪਤ ਕੀਤੀ ਗਈ ਜਿਸ ਵਿਚ ਉਨ੍ਹਾਂ ਦਾ ਹਿੰਦੀ ਵਿਚ ਵਿਸ਼ਾ ‘ਸ਼੍ਰੀ ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ’ ਸੀ । ਇਸ ਪੁਸਤਕ ਤੇ ਵੀ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਥਮ ਪੁਰਸਕਾਰ ਦਿਤਾ ਗਿਆ। ਸ੍ਰੀ ਗੁਰੂ ਨਾਨਕ ਬਾਣੀ ਨੂੰ ਲੈ ਕੇ ਡਾ. ਜੱਗੀ ਵਲੋਂ ਕਈ ਕਿਤਾਬਾਂ ਸਮਾਜ ਨੂੰ ਸਮਰਪਿਤ ਕੀਤੀਆਂ ਗਈਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪੰਜਾਬ ਸਰਕਾਰ ਵਲੋਂ ‘ਗੁਰੂ ਨਾਨਕ ਬਾਣੀ: ਪਾਠ ਤੇ ਵਿਆਖਿਆ’  ਨਾਂ ਦੀ ਪੁਸਤਕ ਡਾ. ਜੱਗੀ ਤੋਂ ਪੰਜਾਬੀ ਅਤੇ ਹਿੰਦੀ ਵਿਚ ਤਿਆਰ ਕਰਵਾ ਕੇ ਵੰਡੀ ਗਈ । ਇਸ ਤੋਂ ਇਲਾਵਾ ਡਾ. ਜੱਗੀ ਵਲੋਂ ਗੁਰੂ ਨਾਨਕ ਬਾਣੀ ਨੂੰ ਲੈ ਕੇ ਇਕ ਕਿਤਾਬ ‘ਗੁਰੂ ਨਾਨਕ: ਜੀਵਨੀ ਅਤੇ ਵਿਅਕਤਿਤਵ’ ਅਤੇ ਦੂਸਰੀ ਕਿਤਾਬ ‘ਗੁਰੂ ਨਾਨਕ ਦੀ ਵਿਚਾਰਧਾਰਾ’ ਵੀ ਛਾਪੀਆਂ ਗਈਆਂ ਅਤੇ ਇਨ੍ਹਾਂ ਦੋਹਾਂ ਕਿਤਾਬਾਂ ਉਪਰ ਵੀ ਭਾਸ਼ਾ ਵਿਭਾਗ, ਪੰਜਾਬ ਵਲੋਂ ਪਹਿਲਾ ਪੁਰਸਕਾਰ ਦਿਤਾ ਗਿਆ ।

ਡਾ. ਰਤਨ ਸਿੰਘ ਜੱਗੀ ਦੀਆਂ ਸੇਵਾਵਾਂ ਵਿਚ ਇਕ ਬਹੁਤ ਹੀ ਅਹਿਮ  ਸੇਵਾ ਇਹ ਵੀ ਰਹੀ ਹੈ ਕਿ ਉਨ੍ਹਾਂ ਨੇ ਤੁਲਸੀ ਰਮਾਇਣ (ਰਾਮ ਚਰਿਤ ਮਾਨਸ) ਜੋ ਕਿ ਹਿੰਦੂ ਧਰਮ ਦਾ ਇਕ ਗੋਰਵਮਈ ਗ੍ਰੰਥ ਹੈ, ਇਸ ਦਾ ਪੰਜਾਬੀ ਵਿਚ ਲਿਪੀ ਅੰਤਰ ਅਤੇ ਅਨੁਵਾਦ ਕੀਤਾ, ਜਿਸ ਨੂੰ ਕਿ ਪੰਜਾਬੀ ਯੂਨੀਵਰਸਿਟੀ  ਪਟਿਆਲਾ ਵਲੋਂ ਛਾਪਿਆ ਗਿਆ ਅਤੇ ਇਸ ਉਪਰ ਸਾਹਿਤ ਅਕਾਦਮੀ, ਨਵੀਂ ਦਿੱਲੀ ਵਲੋਂ 1989 ਵਿਚ ਰਾਸ਼ਟਰੀ ਪੱਧਰ ਦਾ ਪ੍ਰਥਮ ਪੁਰਸਕਾਰ ਦਿਤਾ ਗਿਆ । ਇਸ ਤੋਂ ਇਲਾਵਾ ‘ਪੰਜਾਬੀ ਸਾਹਿਤ ਸੰਦਰਭ ਕੋਸ਼’ ਤਿਆਰ ਕੀਤਾ ਗਿਆ ਜਿਸ ਨੂੰ 1994 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪਿਆ । ਡਾ. ਰਤਨ ਸਿੰਘ ਜੱਗੀ 95 ਸਾਲ ਦੀ ਉਮਰ ਦੇ ਹੋ ਜਾਣ ਦੇ ਬਾਵਜੂਦ ਹਾਲੇ ਵੀ ਸਮਾਜ ਨੂੰ ਅਪਣੀਆਂ ਸਰਵਸ੍ਰੇਸ਼ਠ ਅਤੇ ਵੱਡਮੁੱਲੀਆਂ ਸਾਹਿਤਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਹੁਣ ਤਕ ਉਨ੍ਹਾਂ ਨੇ ਲਗਭਗ 144 ਕਿਤਾਬਾਂ ਸਮਾਜ ਨੂੰ ਸਮਰਪਿਤ ਕੀਤੀਆਂ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਉਨ੍ਹਾਂ ਨੂੰ ਲਾਈਫ਼ ਫ਼ੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement