SI ਰਸੀਲਾ ਬਣਿਆ ਪ੍ਰੇਰਨਾ ਸਰੋਤ, 40 ਸਾਲਾਂ ਤੋਂ ਖੂਨ ਦਾਨ ਦੇ ਨਾਲ-ਨਾਲ ਕਰ ਰਹੇ ਨੇ ਲਾਵਾਰਿਸ ਲਾਸ਼ਾਂ ਦਾ ਸਸਕਾਰ
Published : Jan 26, 2023, 12:28 pm IST
Updated : Jan 26, 2023, 12:29 pm IST
SHARE ARTICLE
SI Rasila becomes a source of inspiration, cremating unclaimed dead bodies along with blood donation for 40 years.
SI Rasila becomes a source of inspiration, cremating unclaimed dead bodies along with blood donation for 40 years.

 ਲਿਮਕਾ ਬੁੱਕ ਆਫ਼ ਰਿਕਾਰਡ 'ਚ ਨਾਂ ਦਰਜ

ਚੰਡੀਗੜ੍ਹ - ਚੰਡੀਗੜ੍ਹ ਪੁਲਿਸ ਵਿਚ ਰਹਿੰਦਿਆਂ ਅਪਰਾਧੀਆਂ ਨੂੰ ਫੜਨ ਤੋਂ ਇਲਾਵਾ ਇੱਕ ਪੁਲਿਸ ਅਧਿਕਾਰੀ ਸਮਾਜ ਸੇਵਾ ਦੇ ਖੇਤਰ ਵਿਚ ਵੀ ਸਾਲਾਂ ਤੋਂ ਸਰਗਰਮ ਹੈ। ਸਬ-ਇੰਸਪੈਕਟਰ ਰਾਕੇਸ਼ ਰਸੀਲਾ ਚੰਡੀਗੜ੍ਹ ਦਾ ਜਾਣਿਆ-ਪਛਾਣਿਆ ਨਾਂ ਹੈ। 58 ਸਾਲਾ ਰਸੀਲਾ ਪਿਛਲੇ 40 ਸਾਲਾਂ ਤੋਂ ਖੂਨਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ ਲਾਵਾਰਿਸ ਲਾਸ਼ਾਂ ਦੇ ਸੰਸਕਾਰ ਅਤੇ ਮਰੇ ਹੋਏ ਪਸ਼ੂਆਂ ਨੂੰ ਦਫ਼ਨਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਹੁਣ ਤੱਕ ਕਰੀਬ 1 ਹਜ਼ਾਰ ਅਵਾਰਾ ਪਸ਼ੂਆਂ ਨੂੰ ਦੱਬਿਆ ਜਾ ਚੁੱਕਾ ਹੈ। 

ਰਾਕੇਸ਼ ਰਸੀਲਾ ਨੇ 500 ਦੇ ਕਰੀਬ ਲਾਵਾਰਸ ਲਾਸ਼ਾਂ ਦਾ ਸਸਕਾਰ ਕੀਤਾ ਹੈ। ਪੁਲਿਸ ਕਰਮਚਾਰੀ ਵਜੋਂ ਦੇਸ਼ ਭਰ ਵਿਚ ਸਭ ਤੋਂ ਵੱਧ ਵਾਰ ਖੂਨਦਾਨ ਕਰਨ ਲਈ ਉਸ ਦਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡ ਵਿਚ ਵੀ ਸ਼ਾਮਲ ਕੀਤਾ ਗਿਆ ਹੈ। ਰਾਕੇਸ਼ ਰਸੀਲਾ ਹੁਣ ਤੱਕ 184 ਵਾਰ ਖੂਨਦਾਨ ਕਰ ਚੁੱਕੇ ਹਨ। ਰਸੀਲਾ ਨੇ ਦੱਸਿਆ ਕਿ ਉਸ ਨੇ ਸਾਲ 1982 ਵਿਚ ਪਹਿਲੀ ਵਾਰ ਖੂਨਦਾਨ ਕੀਤਾ ਸੀ। ਉਦੋਂ ਉਸ ਦੀ ਉਮਰ 17 ਸਾਲ ਸੀ। ਉਨ੍ਹਾਂ ਦੇ ਕਾਲਜ ਨੇ ਐਨ.ਸੀ.ਸੀ ਕੈਂਪ ਲਗਾਇਆ ਸੀ। ਉਸ ਸਮੇਂ ਦੌਰਾਨ, ਉਤਸੁਕਤਾ ਦੇ ਕਾਰਨ, ਉਸ ਨੇ ਪਹਿਲੀ ਵਾਰ ਖੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਇੱਕ ਚੰਗਾ ਅਭਿਆਸ ਹੈ ਅਤੇ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਨੂੰ ਅੱਗੇ ਆ ਕੇ ਖੂਨਦਾਨ ਕਰਨਾ ਚਾਹੀਦਾ ਹੈ। 

rakesh rasilarakesh rasila

ਰਾਕੇਸ਼ ਰਸੀਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਖੂਨਦਾਨ ਕਰਨ ਵਿਚ ਸ਼ਾਮਲ ਹਨ। ਉਨ੍ਹਾਂ ਦਾ ਵਿਆਹ ਸਾਲ 1992 'ਚ ਹੋਇਆ ਸੀ। ਪਤਨੀ ਨੂੰ ਬ੍ਰੇਨ ਟਿਊਮਰ ਦੀ ਗੰਭੀਰ ਬੀਮਾਰੀ ਸੀ। ਉਸ ਦੌਰਾਨ ਰਾਕੇਸ਼ ਰਸੀਲਾ ਦੀ ਡਿਊਟੀ ਕ੍ਰਾਈਮ ਬ੍ਰਾਂਚ 'ਚ ਸੀ। ਪਤਨੀ ਨੂੰ ਇਲਾਜ ਲਈ ਪੀਜੀਆਈ ਲਿਜਾਣਾ ਪਿਆ। ਅਜਿਹੇ ਵਿਚ ਉਨ੍ਹਾਂ ਦੀ ਤਾਇਨਾਤੀ ਪੀਜੀਆਈ ਪੁਲਿਸ ਚੌਕੀ ਵਿਚ ਕੀਤੀ ਗਈ ਸੀ। ਪੀਜੀਆਈ ਵਿਚ ਅਨੀਮੀਆ ਕਾਰਨ ਮਰੀਜਾਂ ਦੀਆਂ ਮੌਤਾਂ ਦੇਖ ਕੇ ਉਹ ਬਹੁਤ ਦੁਖੀ ਹੁੰਦੇ ਸੀ।

ਅਜਿਹੇ 'ਚ ਲੋਕਾਂ ਦੀ ਜਾਨ ਬਚਾਉਣ ਲਈ ਖੂਨਦਾਨ ਕਰਨ ਦੀ ਇੱਛਾ ਪ੍ਰਬਲ ਹੋ ਗਈ ਅਤੇ ਇਹ ਸਫਰ ਅੱਗੇ ਵਧਿਆ। ਰਾਕੇਸ਼ ਰਸੀਲਾ ਦਾ ਕਹਿਣਾ ਹੈ ਕਿ ਇਹ ਰੱਬ ਦੀ ਕਿਰਪਾ ਸੀ ਕਿ ਉਸ ਦੀ ਪਤਨੀ ਦਾ ਬ੍ਰੇਨ ਟਿਊਮਰ ਵੀ ਗਾਇਬ ਹੋ ਗਿਆ। ਜਦੋਂ ਉਸ ਦੀ ਪਤਨੀ ਇਸ ਗੰਭੀਰ ਬੀਮਾਰੀ ਤੋਂ ਪੀੜਤ ਸੀ ਤਾਂ ਉਹ ਗਰਭਵਤੀ ਸੀ। ਜਦੋਂ 25 ਦਸੰਬਰ 1996 ਨੂੰ ਉਨ੍ਹਾਂ ਦੇ ਬੇਟੇ ਦਾ ਜਨਮ ਹੋਇਆ ਤਾਂ ਟੈਸਟ ਵਿਚ ਟਿਊਮਰ ਗਾਇਬ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਇੱਕ ਧੀ ਹੋਈ। ਰਾਕੇਸ਼ ਰਸੀਲਾ ਦਾ ਬੇਟਾ ਇੰਜੀਨੀਅਰ ਹੈ ਅਤੇ ਬੇਟੀ ਨੇ ਐੱਮਐੱਸਸੀ ਜ਼ੂਲੋਜੀ ਕੀਤੀ ਹੈ ਅਤੇ ਯੂਪੀਐੱਸਸੀ ਦੀ ਤਿਆਰੀ ਕਰ ਰਹੀ ਹੈ। 

rakesh rasilarakesh rasila

ਰਾਕੇਸ਼ ਰਸੀਲਾ ਨੇ ਆਪਣੇ ਯਤਨਾਂ ਨਾਲ ਕਈ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਹੈ। ਇਨ੍ਹਾਂ ਵਿਚ ਪੁਲਿਸ ਬਲ ਦੇ ਜਵਾਨ ਵੀ ਹਨ। ਇਸ ਦੇ ਨਾਲ ਹੀ ਉਹ ਆਪਣੇ ਸਾਥੀ ਪੁਲਿਸ ਵਾਲਿਆਂ ਨੂੰ ਵੀ ਪ੍ਰੇਰਿਤ ਕਰਦਾ ਹੈ। ਰਾਕੇਸ਼ ਰਸੀਲਾ ਨੇ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਵਿਚ ਵੀ ਖੂਨਦਾਨ ਕੀਤਾ ਹੈ। ਉਸ ਨੇ ਕਈ ਥਾਵਾਂ 'ਤੇ ਆਪਣਾ ਮੋਬਾਈਲ ਨੰਬਰ ਦਿਖਾਇਆ ਹੈ ਅਤੇ ਪੀ.ਸੀ.ਆਰ. 'ਤੇ ਵੀ ਦਿੱਤਾ ਹੈ। ਜਿਵੇਂ ਹੀ ਕਿਸੇ ਜਨਤਕ ਸਥਾਨ 'ਤੇ ਕਿਸੇ ਮਰੇ ਹੋਏ ਪਸ਼ੂ ਦੇ ਪਏ ਹੋਣ ਦੀ ਸੂਚਨਾ ਮਿਲਦੀ ਹੈ ਤਾਂ ਰਾਕੇਸ਼ ਰਸੀਲਾ ਉਸ ਨੂੰ ਦਫ਼ਨਾਉਣ ਦਾ ਪ੍ਰਬੰਧ ਕਰਦੇ ਹਨ। 

ਰਾਕੇਸ਼ ਰਸੀਲਾ ਨੇ ਦੱਸਿਆ ਕਿ ਉਨ੍ਹਾਂ ਨੇ ਖੂਨਦਾਨ ਸਬੰਧੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਅਤੇ ਭੰਬਲਭੂਸੇ ਨੂੰ ਦੂਰ ਕਰਨ ਲਈ ਕਾਲਜਾਂ ਵਿਚ ਕਈ ਲੈਕਚਰ ਵੀ ਕਰਵਾਏ ਹਨ। ਸਾਲ 2013 ਵਿਚ ਉਹਨਾਂ ਦਾ ਨਾਮ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਸੀ। ਹੁਣ ਤੱਕ ਉਹ 182 ਵਾਰ ਖੂਨਦਾਨ ਕਰ ਚੁੱਕੇ ਹਨ। ਰਸੀਲਾ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 2 ਸਟੇਟ ਐਵਾਰਡ ਅਤੇ 2 ਪੁਲਿਸ ਮੈਡਲ ਵੀ ਮਿਲ ਚੁੱਕੇ ਹਨ। ਰਾਕੇਸ਼ ਰਸੀਲਾ ਨੂੰ ਚੰਡੀਗੜ੍ਹ ਦੇ ਡੀਜੀਪੀ ਦੇ ਹੱਥੋਂ ਸਿਲਵਰ ਡਿਸਕ ਵੀ ਮਿਲੀ ਹੈ। ਇਹ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਸਨਮਾਨ ਹੈ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement