ਭਾਨਾ ਸਿੱਧੂ ਇਕ ਹੋਰ ਕੇਸ ’ਚ ਮੁੜ ਗ੍ਰਿਫਤਾਰ, ਜਾਣੋ ਪਟਿਆਲਾ ਪੁਲਿਸ ਨੇ ਐਫ਼.ਆਈ.ਆਰ. ’ਚ ਕੀ ਲਿਖਿਆ
Published : Jan 26, 2024, 7:03 pm IST
Updated : Jan 26, 2024, 7:05 pm IST
SHARE ARTICLE
Bhana Sidhu
Bhana Sidhu

ਪਟਿਆਲਾ ਪੁਲਿਸ ਨੇ ਸੋਨੇ ਦੀ ਚੇਨ ਖੋਹਣ ਦੇ ਇਲਜ਼ਾਮ ’ਚ ਕੀਤਾ ਗ੍ਰਿਫ਼ਤਾਰ

ਪਟਿਆਲਾ: ਬਲੌਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ ਨੂੰ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਪਹਿਲਾਂ ਹੀ ਦੂਜੇ ਮਾਮਲੇ ’ਚ ਰਿਮਾਂਡ ’ਤੇ ਲੈ ਲਿਆ ਗਿਆ ਹੈ। ਸੋਨੇ ਦੀ ਚੇਨ ਖੋਹਣ ਦੇ ਮਾਮਲੇ ’ਚ ਪਟਿਆਲਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਲੱਖਾ ਸਿਧਾਣਾ ਨੇ ਵੀ ਲਾਈਵ ਹੋ ਕੇ ਸਾਰੀ ਜਾਣਕਾਰੀ ਦਿੱਤੀ। ਪਟਿਆਲੇ ਸਦਰ ਥਾਣੇ ’ਚ ਉਸ ਵਿਰੁਧ ਧਾਰਾ 323, 341, 379B, 506 ਅਤੇ 34 ਹੇਠ ਐਫ਼.ਆਈ.ਆਰ. 20 ਜਨਵਰੀ ਨੂੰ ਦਰਜ ਕੀਤੀ ਗਈ ਸੀ। ਅੱਜ ਸਵੇਰੇ 11 ਵਜੇ ਮਲੇਰਕੋਟਲਾ ਜੇਲ ਵਿੱਚੋਂ ਪੁਲਿਸ ਨੇ ਉਸ ਨੂੰ ਰਿਮਾਂਡ ਤੇ ਲੈ ਲਿਆ। 

ਐਫ਼.ਆਈ.ਆਰ. ਪਟਿਆਲਾ ਵਾਸੀ ਤੇਜਪ੍ਰੀਤ ਸਿੰਘ ਵਲੋਂ ਦਰਜ ਕਰਵਾਈ ਗਈ ਹੈ ਜਿਸ ’ਚ ਉਸ ਨੇ ਦਸਿਆ ਕਿ ਉਹ ਪਿਛਲੇ ਸਾਲ 21 ਦਸੰਬਰ ਰਾਤ 10 ਵਜੇ ਕੰਮਕਾਜ ਖ਼ਤਮ ਕਰ ਕੇ ਸਕੂਟਰ ’ਤੇ ਘਰ ਪਰਤ ਰਿਹਾ ਸੀ ਤਾਂ ਰਸਤੇ ’ਚ ਉਸ ਨੂੰ ਇਕ ਸਕਾਰਪੀਉ ਗੱਡੀ ’ਤੇ ਸਵਾਰ 4-5 ਨੌਜੁਆਨਾਂ ਨੇ ਘੇਰ ਲਿਆ ਅਤੇ ਪਹਿਲਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਗਲ ਪਈ ਸੋਨੇ ਦੀ ਚੇਨ ਖੋਹ ਕੇ ਲੈ ਗਏ। ਇਹੀ ਨਹੀਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ ਗਈਆਂ। ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀਡੀਉ ਆਉਣ ਕਾਰਨ ਉਸ ਨੇ ਇਨ੍ਹਾਂ ਨੌਜੁਆਨਾਂ ’ਚੋਂ ਇਕ ਨੂੰ ਪਛਾਣ ਲਿਆ ਜੋ ਭਾਨਾ ਸਿੱਧੂ ਹੈ। 

ਭਾਨਾ ਸਿੱਧੂ ਨੂੰ ਕਲ ਹੀ ਜ਼ਮਾਨਤ ਮਿਲ ਗਈ ਸੀ। ਦਰਅਸਲ ਭਾਨਾ ਸਿੱਧੂ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਉਸ ਦੇ ਖਿਲਾਫ਼ ਧਰਨਾ ਚੁੱਕਣ ਬਦਲੇ 10,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਦੋ ਦਿਨ ਪਹਿਲਾਂ ਅਦਾਲਤ ਨੇ ਭਾਨਾ ਨੂੰ ਨਿਆਇਕ ਜੇਲ੍ਹ ਭੇਜ ਦਿੱਤਾ ਸੀ। ਪਰ ਅੱਜ ਦੇ ਘਟਨਾਕ੍ਰਮ ਤੋਂ ਬਾਅਦ ਉਸ ਦਾ ਜੇਲ ਤੋਂ ਬਾਹਰ ਆਉਣਾ ਮੁਸ਼ਕਲ ਲਗਦਾ ਹੈ। 

Tags: patiala news

Location: India, Punjab, Patiala

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement