CM ਮਾਨ ਨੇ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਪੁਰਸਕਾਰ ਦੇ ਕੇ ਕੀਤੇ ਸਨਮਾਨਿਤ
Published : Jan 26, 2025, 6:17 pm IST
Updated : Jan 26, 2025, 6:17 pm IST
SHARE ARTICLE
CM Mann honours police personnel with awards for their outstanding dedication to duty
CM Mann honours police personnel with awards for their outstanding dedication to duty

ਗਣਤੰਤਰ ਦਿਵਸ ਸਮਾਰੋਹ ਦੌਰਾਨ ਭਾਗੀਦਾਰਾਂ ਅਤੇ ਵਿਭਿੰਨ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗਣਤੰਤਰ ਦਿਵਸ ਸਮਾਰੋਹ ਦੌਰਾਨ ਸਮਾਜ ਅਤੇ ਸੂਬੇ ਪ੍ਰਤੀ ਆਪਣਾ ਸ਼ਾਨਦਾਰ ਯੋਗਦਾਨ ਦੇਣ ਲਈ ਵੱਖ-ਵੱਖ ਅਧਿਕਾਰੀਆਂ/ਕਰਮਚਾਰੀਆਂ, ਭਾਗੀਦਾਰਾਂ ਅਤੇ ਵਿਭਿੰਨ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।

ਇਸ ਸਮਾਗਮ ਦੌਰਾਨ ਭਗਵੰਤ ਸਿੰਘ ਮਾਨ ਨੇ ਸਹਾਇਕ ਸਬ ਇੰਸਪੈਕਟਰ ਮੰਨਾ ਸਿੰਘ ਅਤੇ ਰਜਿੰਦਰ ਸਿੰਘ, ਲੇਡੀ ਸੀਨੀਅਰ ਕਾਂਸਟੇਬਲ ਕੁਲਵਿੰਦਰ ਕੌਰ, ਹੋਮ ਗਾਰਡ ਜਵਾਨ ਗੁਰਦੀਪ ਸਿੰਘ ਅਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਨਾਲ ਸਨਮਾਨਿਤ ਕੀਤਾ।

ਉਨ੍ਹਾਂ ਨੇ ਸੁਪਰਡੈਂਟ ਆਫ਼ ਪੁਲਿਸ ਨਵਰੀਤ ਸਿੰਘ ਵਿਰਕ, ਜਸਮੀਤ ਸਿੰਘ, ਜੁਗਰਾਜ ਸਿੰਘ, ਦਿਗਵਿਜੇ ਕਪਿਲ ਅਤੇ ਹਰਿੰਦਰ ਸਿੰਘ, ਕਮਾਂਡੈਂਟ ਪਰਮਪਾਲ ਸਿੰਘ, ਏਆਈਜੀ ਅਵਨੀਤ ਕੌਰ ਸਿੱਧੂ, ਡਿਪਟੀ ਸੁਪਰਡੈਂਟ ਆਫ਼ ਪੁਲਿਸ ਸਮਰਪਾਲ ਸਿੰਘ, ਇੰਸਪੈਕਟਰ ਪਰਾਨ, ਪ੍ਰਿਤਪਾਲ ਸਿੰਘ, ਸੁਖਮਿੰਦਰ ਸਿੰਘ ਅਤੇ ਮਨਫੂਲ ਸਿੰਘ, ਸਬ ਇੰਸਪੈਕਟਰ ਰਾਜੇਸ਼ ਕੁਮਾਰ, ਪਰਮਿੰਦਰ ਸਿੰਘ, ਜੁਗਲ ਕਿਸ਼ੋਰ ਸ਼ਰਮਾ ਅਤੇ ਸੁਮਿਤ ਐਰੀ, ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ, ਹੈੱਡ ਕਾਂਸਟੇਬਲ ਮੁਖਜੀਤ ਸਿੰਘ ਅਤੇ ਸੀ II ਸਿਮਰਨਜੀਤ ਸਿੰਘ ਸਮੇਤ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਪਰੇਡ ਕਮਾਂਡਰ ਵਨੀਤ ਅਹਿਲਾਵਤ ਆਈ.ਪੀ.ਐਸ., ਸੈਕਿੰਡ ਕਮਾਂਡਰ ਰਮਨਪ੍ਰੀਤ ਸਿੰਘ ਗਿੱਲ ਪੀ.ਪੀ.ਐਸ. ਅਤੇ ਡਾ. ਜਤਿੰਦਰ ਕਾਂਸਲ (ਸੇਵਾਮੁਕਤ ਸਿਵਲ ਸਰਜਨ), ਡਾ. ਜਗਪਾਲ ਇੰਦਰ, ਰਾਜਿੰਦਰਾ ਹਸਪਤਾਲ ਦੇ ਐਮ.ਐਸ. ਡਾ. ਗਿਰੀਸ਼ ਸਾਹਨੀ, ਡਾ. ਸਤੀਸ਼ ਕੁਮਾਰ, ਡਾ. ਸੰਜੀਵ ਅਰੋੜਾ, ਡਾ. ਕ੍ਰਿਸ਼ਵ ਗਰਗ, ਏ. ਐਮ. ਜੋਗੀ, ਧਨਜੀਤ ਕੌਰ, ਅੰਕਿਤ ਸਿੰਗਲਾ, ਬਾਲ ਕ੍ਰਿਸ਼ਨ ਸਿੰਗਲਾ, ਡਾ. ਰਾਜਦੀਪ ਸਿੰਘ, ਡਾ. ਇੰਦਰਪ੍ਰੀਤ ਸੰਧੂ, ਆਮਿਰ ਸਿੰਘ, ਪ੍ਰਤਾਪ ਸਿੰਘ, ਹਰਜਿੰਦਰ ਸਿੰਘ, ਦਾਮਿਨੀ, ਵੈਭਵ ਰਾਜੌਰੀਆ, ਬਲਜੀਤ ਸਿੰਘ, ਲਤੀਫ਼ ਮੁਹੰਮਦ, ਟੀਨਾ ਖੰਨਾ, ਸੁਰੇਸ਼ ਕੁਮਾਰ, ਜਸਪ੍ਰੀਤ ਕੌਰ, ਜਸਵਿੰਦਰ ਸਿੰਘ, ਐਕਸੀਅਨ ਪੀ.ਪੀ.ਸੀ.ਬੀ. ਗੁਰਕਿਰਨ ਸਿੰਘ, ਐਸ.ਡੀ.ਓ ਪੀ.ਪੀ.ਸੀ.ਬੀ. ਮੋਹਿਤ ਸਿੰਗਲਾ, ਗਗਨਦੀਪ ਸਿੰਘ, ਅਨਮੋਲਜੀਤ ਸਿੰਘ, ਜੈ ਸਿੰਘ, ਸੁਖਦੇਵ ਸਿੰਘ, ਹੌਲਦਾਰ ਵਿਜੈ ਸ਼ਾਰਦਾ, ਯਾਦਵਿੰਦਰ ਸਿੰਘ, ਦਿਲਬਰ ਸਿੰਘ, ਅਸਵੰਤ ਸਿੰਘ ਪੀ.ਪੀ.ਐਸ., ਅਮਨਦੀਪ ਸਿੰਘ ਹੌਲਦਾਰ, ਸਤਨਾਮ ਸਿੰਘ ਹੌਲਦਾਰ, ਐਸ.ਆਈ. ਜਸਵਿੰਦਰ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ, ਐਸ.ਆਈ. ਰੂਪ ਸਿੰਘ, ਵਰਿੰਦਰ ਸਿੰਘ ਕਾਂਸਟੇਬਲ, ਐਸ.ਆਈ. ਭਗਵਾਨ ਸਿੰਘ, ਹੌਲਦਾਰ ਤਾਰਾ ਚੰਦ, ਕਾਂਸਟੇਬਲ ਮਾਨ ਸਿੰਘ, ਐਸ.ਆਈ. ਪਵਿੱਤਰ ਸਿੰਘ, ਹੈੱਡ ਕਾਂਸਟੇਬਲ ਕਮਲਜੀਤ ਸਿੰਘ, ਹੈੱਡ ਮਾਸਟਰ ਨਵਨੀਤ ਸਿੰਘ, ਈ.ਟੀ.ਟੀ. ਅਧਿਆਪਕ ਸੁਖਵਿੰਦਰ ਕੌਰ ਤੇ ਮੋਹਨ ਸਿੰਘ, ਵਿਜੈ ਕਪੂਰ, ਅਮਿਤ ਕੁਮਾਰ, ਸਰਨਪ੍ਰੀਤ ਕੌਰ, ਰਾਜ ਕੁਮਾਰ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਜਸਪ੍ਰੀਤ ਸਿੰਘ, ਪਬਲੀਨ ਸਿੰਘ ਧੰਜੂ, ਯੋਗੇਸ਼ਵਰ ਕਸ਼ਯਪ, ਸਤੀਸ਼ ਕੁਮਾਰ, ਵਿਜੈ ਕੁਮਾਰ ਗੋਇਲ, ਪਰਮਜੋਤ ਸਿੰਘ, ਗੁਰਦਰਸ਼ਨ ਸਿੰਘ ਚਮੋਲੀ, ਮੁਨੀਸ਼ ਕੁਮਾਰ, ਟਿੰਕੂ, ਧਰਮਪਾਲ ਸਿੰਘ, ਰਾਕੇਸ਼ ਅਰੋੜਾ, ਰੀਨਾ ਰਾਣੀ, ਪੂਜਾ ਵਰਮਾ, ਕੁਲਦੀਪ ਕੌਰ, ਰਾਜੇਸ਼ ਵਾਲੀਆ, ਸੁਪ੍ਰੀਤ ਬਾਜਵਾ, ਪੀਯੂਸ਼ ਅਗਰਵਾਲ, ਸੰਗਰਾਮ ਸਿੰਘ, ਅਮਰੀਕ ਸਿੰਘ, ਜੋਬਨਪ੍ਰੀਤ ਕੌਰ , ਸੁਖਦੇਵ ਸਿੰਘ, ਹੁਕਮ ਚੰਦ, ਤਰਸੇਮ ਲਾਲ, ਸੋਹਨ ਸਿੰਘ, ਮੁਕੇਸ਼ ਕੁਮਾਰ, ਅਜੀਤ ਸਿੰਘ, ਸੁਖਦੇਵ ਸਿੰਘ, ਨਛੱਤਰ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ ਅਤੇ ਸੀਮਾ ਪਾਰਸੀ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਸ਼ਹੀਦ ਸਿਪਾਹੀ ਭੁਪਿੰਦਰ ਸਿੰਘ, ਸ਼ਹੀਦ ਗੱਨਰ ਅਮਰੀਕ ਸਿੰਘ, ਸ਼ਹੀਦ ਨਾਇਕ ਰਾਜਵਿੰਦਰ ਸਿੰਘ, ਸ਼ਹੀਦ ਹੌਲਦਾਰ ਮੁਖਤਿਆਰ ਸਿੰਘ ਅਤੇ ਸ਼ਹੀਦ ਨਾਇਕ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਨੇ ਭਾਰਤੀ ਫੌਜ ਦੇ ਆਪਰੇਸ਼ਨ ਰਕਸ਼ਕ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ। ਉਨ੍ਹਾਂ ਮੰਗਲ ਸਿੰਘ, ਵਿਰਜੇਸ਼ ਕੁਮਾਰ ਅਤੇ ਅਮਨਦੀਪ ਸਿੰਘ ਨੂੰ ਫਰਿਸ਼ਤੇ ਸਕੀਮ ਤਹਿਤ ਸਰਟੀਫ਼ਿਕੇਟ ਵੀ ਦਿੱਤੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement