
Amitsar News : ਮੇਰੇ ਖਿਲਾਫ਼ ਬਣੀ SGPC ਦੀ ਕਮੇਟੀ, ਜਿਸ ਦੀ ਅਗਵਾਈ ‘ਮਸੈਂਜਰ ਆਫ਼ ਬਾਦਲ’ ਕਰ ਰਹੇ ਹਨ, ਦੀ ਮੀਟਿੰਗ ਸੱਦ ਕੇ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ
Amitsar News in Punjabi : ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਮੁਲਤਵੀ ਹੋਣ ’ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਸੀ ਕਿ ਇਸ ਮੀਟਿੰਗ ਅਣਕਿਆਸੇ ਫ਼ੈਸਲੇ ਹੋਣ ਸੀ। ਪਰ ਮੀਟਿੰਗ ਮੁਲਤਵੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਹੀ ਮੁਲਤਵੀ ਨਹੀਂ ਹੋਈ ਮੇਰੇ ਖ਼ਿਲਾਫ਼ ਤਿੰਨ ਮੈਂਬਰੀ ਕਮੇਟੀ ਬਣੀ ਹੈ ਦੀ ਅਗਵਾਈ ਮਸੈਂਜਰ ਆਫ਼ ਬਾਦਲ ਕਰ ਰਹੇ ਹਨ। ਇਸ ਦੀ ਸ੍ਰਪ੍ਰਸਤੀ ਅਕਾਲ ਤਖ਼ਤ ਦੇ ਕੱਢੇ ਹੋਏ ਲੀਡਰ ਵਲੋਂ ਕੀਤੀ ਜਾ ਰਹੀ ਹੈ। ਉਸ ਵਲੋਂ ਆਪਣੀ ਗੱਡੀ ’ਚ ਬਠਾ ਕੇ ਗਵਾਹ ਵੀ ਭੁਗਤਾਏ ਜਾ ਰਹੇ ਹਨ। ਉਨ੍ਹਾਂ ਕਿਹਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ’ਤੇ ਵੀ ਇਸ ਕਮੇਟੀ ਨੇ ਜਾ ਕੇ ਮੇਰੇ ਬਾਰੇ ਪੁਛ ਪੜਤਾਲ ਕੀਤੀ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ‘‘ਮੈਨੂੰ ਜਾਣਕਾਰੀ ਮਿਲੀ ਹੈ ਕਿ ਮੇਰੇ ਵਿਰੁਧ ਗਵਾਹਾਂ ਨੂੰ ਖੜਾ ਕੀਤਾ ਗਿਆ ਕਿ ਉਹ ਲਿਖ ਕੇ ਦੇਣ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਪੰਜ ਪਿਆਰਿਆ ਦੇ ਸਾਹਮਣੇ ਪੇਸ਼ ਹੋ ਕੇ ਮਰਿਆਦਾ ਦੀ ਉਲੰਘਣਾ ਕੀਤੀ ਹੈ। ਪਰ ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਲਿਖ ਕੇ ਨਹੀਂ ਦਿੱਤਾ ਅਤੇ ਹੁਣ ਬਹੁਤ ਤੇਜ਼ੀ ਨਾਲ ਇਸ ਪੜਤਾਲ ਨੂੰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਵਲੋਂ SGPC ਦੀ ਐਗਜ਼ੈਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਮੇਰੀਆਂ ਸੇਵਾਵਾਂ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਫ਼ਿਰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ।’’
ਉਨ੍ਹਾਂ ਅੱਗੇ ਕਿਹਾ, ‘‘ਇਹ ਇਤਿਹਾਸ ਹੈ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਈਨ ਮੰਨ ਲੈਂਦੇ ਹਨ ਉਹ ਭਾਵੇਂ ਕੋਰੜਾਂ ਦਾ ਕਾਰੋਬਾਰ ਖੜਾ ਕਰ ਲੈਣ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਹੈ। 8-8 ਸਾਲ ਦੀ ਸੇਵਾਮੁਕਤ ਹੋਣ ਬਾਅਦ ਵੀ ਉਨ੍ਹਾਂ ਦੀਆਂ ਸਹੂਲਤਾਂ ਵੀ ਜਾਰੀ ਰਹਿੰਦੀਆਂ ਹਨ। ਪਰ ਜਦੋਂ ਕੋਈ ਜਥੇਦਾਰ ਈਨ ਮੰਨਣ ਲਈ ਤਿਆਰ ਨਹੀਂ ਹੁੰਦਾ ਤਾਂ ਉਸ ਦੀਆਂ ਬੁਰਕੀਆਂ ਤੱਕ ਗਿਣੀਆਂ ਜਾਂਦੀਆਂ ਹਨ। ਮੈਨੂੰ ਖੁਸ਼ੀ ਹੈ ਕਿ 8 ਸਾਲ ਦੀ ਜਥੇਦਾਰੀ ਦੌਰਾਨ ਮੇਰੀਆਂ ਬੁਰਕੀਆਂ ਤੱਕ ਦਾ ਹਿਸਾਬ ਕੀਤਾ ਜਾ ਰਿਹਾ ਹੈ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਲ਼ਦ ਕਾਰਵਾਈ ਕਰੋ। ਮੈਨੂੰ ਸੇਵਾਮੁਕਤ ਕਰੋ। ਫੇਰ ਉਸ ਤੋਂ ਬਾਅਦ ਮੈਂ ਆਪਣੇ ਪੰਥ, ਕੌਮ ਦੇ ਸਹਿਯੋਗ ਦੇ ਨਾਲ ਜਵਾਬ ਦੇਣ ਦਾ ਯਤਨ ਜ਼ਰੂਰ ਕਰਾਂਗਾ।’’
ਦੱਸ ਦੇਈਏ ਕਿ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਚਲਦਿਆਂ ਪੰਜਾਂ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਦੀ ਮੀਟਿੰਗ 28 ਜਨਵਰੀ ਨੂੰ ਸਵੇਰੇ 11 ਵਜੇ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਚ ਰੱਖੀ ਗਈ ਸੀ। ਹੁਣ ਇਸ ਮੀਟਿੰਗ ਨੂੰ ਅਚਾਨਕ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹਵਾਲਾ ਦਿੱਤਾ ਗਿਆ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਕੁਝ ਨਿੱਜੀ ਰੁਝੇਵੇ ਹਨ, ਜਿਸ ਦੇ ਕਰ ਕੇ ਇਸ ਮੀਟਿੰਗ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
(For more news apart from Giani Harpreet Singh spoke on adjournment of the meeting Panj Singh Sahibans News in Punjabi, stay tuned to Rozana Spokesman)