Gurdaspur News : ਕਲਾਨੌਰ ਦੇ ਸ਼ਹੀਦ ਜਵਾਨ ਮਲਕੀਤ ਸਿੰਘ ਦਾ ਫੌਜੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

By : BALJINDERK

Published : Jan 26, 2025, 3:11 pm IST
Updated : Jan 26, 2025, 3:11 pm IST
SHARE ARTICLE
ਸ਼ਹੀਦ ਮਲਕੀਤ ਸਿੰਘ (29) 
ਸ਼ਹੀਦ ਮਲਕੀਤ ਸਿੰਘ (29) 

Gurdaspur News : ਜੰਮੂ ਕਸ਼ਮੀਰ ’ਚ ਗਸ਼ਤ ਦੌਰਾਨ ਗੱਡੀ ਖੱਡ ’ਚ ਡਿੱਗਣ ਕਾਰਨ ਗਈ ਜਾਨ, ਊਧਮਪੁਰ ’ਚ ਡਿਊਟੀ ’ਤੇ ਸੀ ਤੈਨਾਤ 

Gurdaspur News in Punjabi :  ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਰਹਿਣ ਵਾਲੇ 29 ਸਾਲ ਦੇ ਮਲਕੀਤ ਸਿੰਘ ਜੋ ਕਿ ਜੰਮੂ ਕਸ਼ਮੀਰ ਦੇ ਉਧਮਪੁਰ ’ਚ ਫੌਜ ਦੀ ਨੌਕਰੀ ਕਰਦਾ ਸੀ ਅਤੇ ਗਸ਼ਤ ਦੌਰਾਨ ਜਵਾਨ ਦੀ ਗੱਡੀ ਖੱਡ ’ਚ ਡਿੱਗਣ ਕਾਰਨ ਹਾਦਸਾ ਗ੍ਰਸਤ ਹੋ ਗਈ ਅਤੇ ਫੌਜ ਦਾ ਜਵਾਨ ਸ਼ਹੀਦ ਹੋ ਗਿਆ ਹੈ। ਅੱਜ ਸ਼ਹੀਦ ਜਵਾਨ ਦਾ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ ਅਤੇ ਛੋਟੇ ਭਰਾ ਨੇ ਮੁੱਖ ਅਗਨੀ ਦੇ ਕੇ ਆਪਣੇ ਭਰਾ ਨੂੰ ਇਸ ਜਹਾਨ ਤੋਂ ਅਲਵਿਦਾ ਕਿਹਾ।

ਇਸ ਮੌਕੇ ’ਤੇ ਹਰ ਇੱਕ ਅੱਖ ਨਮ ਦਿਖਾਈ ਦਿੱਤੀ ਅਤੇ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ। ਸ਼ਹੀਦ ਮਲਕੀਤ ਸਿੰਘ ਦੇ ਪਰਿਵਾਰ ’ਚ ਉਹਨਾਂ ਦੀ ਮਾਤਾ ਉਹਨਾਂ ਦੀ ਧਰਮ ਪਤਨੀ ਅਤੇ ਚਾਰ ਸਾਲ ਦੀ ਛੋਟੀ ਬੱਚੀ ਹੈ ਅਤੇ ਇੱਕ ਭਰਾ ਹੈ ਜੋ ਕਿ ਫੌਜ ’ਚ ਹੀ ਨੌਕਰੀ ਕਰਦਾ ਹੈ।

1

ਇਸ ਮੌਕੇ ’ਤੇ ਸ਼ਹੀਦ ਦੇ ਮਾਮੇ ਤੇ ਪੁੱਤਰ ਜਗਦੀਸ਼ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੀ ਭਰਾ ਦੀ ਸ਼ਹਾਦਤ ’ਤੇ ਮਾਣ ਹੈ। ਡਰਾ ਨੇ ਕਿਹਾ ਕਿ ਸਾਨੂੰ ਫੌਜ ਤੋਂ ਫੋਨ ਆਇਆ ਸੀ ਕਿ ਪੈਟਰੋਲਿੰਗ ਦੌਰਾਨ ਹਾਦਸਾ ਵਾਪਰਿਆ ਗਿਆ ਹੈ ਅਤੇ ਹਾਦਸੇ ’ਚ ਜਵਾਨ ਮਲਕੀਤ ਸਿੰਘ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ । ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਔਖੀ ਘੜੀ ’ਚ ਉਹਨਾਂ ਦਾ ਸਾਥ ਦਿੱਤਾ ਜਾਵੇ ਅਤੇ ਉਹਨਾਂ ਦੀ ਭਰਾ ਦੀ ਕੋਈ ਯਾਦਗਾਰੀ ਗੇਟ ਬਣਾਇਆ ਜਾਵੇ ਤਾਂ ਜੋ ਨੌਜਵਾਨ ਪੀੜੀ ਨੂੰ ਉਸਦੀ ਸ਼ਹਾਦਤ ਬਾਰੇ ਪਤਾ ਲੱਗ ਸਕੇ। 

(For more news apart from last cremation of Kalanur soldier Malkit Singh with military honors News in Punjabi, stay tuned to Rozana Spokesman)

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement