
ਬਿਜਲੀ ਜਾਣ ਕਰਕੇ ਬੱਚੇ ਦੇ ਮਾਪਿਆ ਵਿੱਚ ਰੋਸ
ਗੁਰਦਾਸਪੁਰ: ਗੁਰਦਾਸਪੁਰ ਸ਼ਹਿਰ ਦੇ ਮੁੱਖ ਸਿਵਲ ਹਸਪਤਾਲ ਵਿੱਚ ਬਿਜਲੀ ਗੁੱਲ ਹੋ ਗਈ ਅਤੇ ਲਗਭਗ ਸਵਾ ਘੰਟਾ ਲਾਈਟ ਨਹੀਂ ਆਈ। ਜਿਸ ਕਾਰਨ ਮਰੀਜ਼ਾਂ ਨੂੰ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਨਵੇਂ ਜਨਮੇ ਬੱਚੇ ਜੋ ਮਸ਼ੀਨਾਂ ਦੇ ਸਹਾਰੇ ਸੀ ਉਹ ਵੀ ਸਵਾ ਘੰਟੇ ਦੇ ਕਰੀਬ ਠੰਡ ਵਿੱਚ ਨੰਗਾ ਹੀ ਪਿਆ ਰਿਹਾ।
ਆਪਰੇਸ਼ਨ ਥੀਏਟਰ ਵਿੱਚ ਦੀ ਵੀ ਬਿਜਲੀ ਗੁਲ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਰੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ਹੈ । ਉੱਥੇ ਹੀ ਮਰੀਜਾਂ ਦੇ ਰਿਸ਼ਤੇਦਾਰਾਂ ਵੱਲੋਂ ਬਿਜਲੀ ਗੁੱਲ ਰਹਿਣ ਕਾਰਨ ਰੋਸ਼ ਵੇਖਣ ਨੂੰ ਮਿਲਿਆ । ਖਾਸ ਕਰ ਨਵੇਂ ਜਨਮੇ ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਜੇਕਰ ਹਸਪਤਾਲ ਵਿੱਚ ਹੋਟਲਾਈਨ ਦੇ ਵਿਵਸਥਾ ਨਹੀਂ ਕੀਤੀ ਜਾ ਸਕਦੀ ਤਾਂ ਘੱਟੋ ਘੱਟ ਇਨਵਰਟਰ ਦੀ ਵਿਵਸਥਾ ਤਾਂ ਹੋਣੀ ਚਾਹੀਦੀ ਹੈ।