2 ਕਮਰਿਆਂ ਦਾ ਘਰ, ਬਿਜਲੀ ਬਿਲ 7.53 ਲੱਖ ਰੁਪਏ
Published : Feb 26, 2019, 10:06 am IST
Updated : Feb 26, 2019, 10:06 am IST
SHARE ARTICLE
Aam Aadmi Party Leaders
Aam Aadmi Party Leaders

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ 'ਆਪ' ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਕੰਪਲੈਕਸ 'ਚ.........

ਚੰਡੀਗੜ੍ਹ (ਨੀਲ): ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ 'ਆਪ' ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਕੰਪਲੈਕਸ 'ਚ ਬਿਜਲੀ ਦੇ ਬੇਤਹਾਸ਼ਾ ਬਿਲਾਂ ਤੋਂ ਪੀੜਤ ਕੁੱਝ ਖਪਤਕਾਰਾਂ ਨੂੰ ਮੀਡੀਆ ਦੇ ਰੂਬਰੂ ਕਰਦਿਆਂ ਇਕ-ਇਕ, ਦੋ-ਦੋ ਕਮਰਿਆਂ ਦੇ ਘਰਾਂ ਦੇ ਹੈਰਾਨੀਜਨਕ ਬਿਲ ਦਿਖਾਏ। ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਤੋਲੇਮਾਜਰਾ (ਖਰੜ) ਦੇ ਵਸਨੀਕ ਦਰਸ਼ਨ ਸਿੰਘ ਨੇ ਮਹਿਜ਼ 7 ਲੱਖ 53 ਹਜ਼ਾਰ ਰੁਪਏ ਦਾ ਬਿਲ ਦਿਖਾਇਆ। ਦਰਸ਼ਨ ਸਿੰਘ ਨੇ ਦਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਐਨੇ ਵੱਡੇ-ਵੱਡੇ ਬਿਲ ਆ ਰਹੇ ਹਨ, ਇੰਨੇ ਪੈਸੇ ਕਦੇ ਸੁਪਨੇ 'ਚ ਵੀ ਨਹੀਂ ਦੇਖੇ।

ਹਰਪਾਲ ਸਿੰਘ ਚੀਮਾ ਨੇ ਨੰਗਲ ਫੋਜਗੜ੍ਹ ਦੇ ਗੁਰਪ੍ਰੀਤ ਸਿੰਘ ਦਾ 26 ਹਜ਼ਾਰ ਰੁਪਏ, ਸਰੂਪ ਸਿੰਘ ਦੇ 121 ਯੂਨਿਟਾਂ ਦਾ 49 ਹਜ਼ਾਰ ਰੁਪਏ, 3 ਬਲਬਾਂ ਵਾਲੇ ਮੇਜਰ ਸਿੰਘ ਤੋਲੇਮਾਜਰਾ ਦੇ ਘਰ ਦਾ 25796 ਰੁਪਏ ਸਮੇਤ ਇਸ ਤਰ੍ਹਾਂ ਦੇ ਗ਼ਰੀਬ ਅਤੇ ਦਲਿਤ ਖਪਤਕਾਰਾਂ ਦੇ ਵੱਡੇ ਵੱਡੇ ਬਿਲ ਦਿਖਾਉਂਦੇ ਹੋਏ ਕਿਹਾ ਕਿ ਇਨ੍ਹਾਂ ਲਈ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਅਤੇ ਪਿਛਲੀ ਬਾਦਲ ਸਰਕਾਰ ਬਰਾਬਰ ਜ਼ਿੰਮੇਵਾਰ ਹਨ। ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਦਸਿਆ ਕਿ ਅੰਗਰੇਜ਼ੀ 'ਚ ਬਿਲ ਭੇਜੇ ਜਾਂਦੇ ਹਨ, ਜਿਸ ਨੂੰ ਆਮ ਲੋਕ ਪੜ੍ਹ ਨਹੀਂ ਸਕਦੇ।

ਉਨ੍ਹਾਂ ਕਿਹਾ ਕਿ ਲੋਕਾਂ ਨਾਲ ਨਿੱਜੀ ਬਿਜਲੀ ਕੰਪਨੀਆਂ ਅਤੇ ਬਿਜਲੀ ਵਿਭਾਗ ਆਮ ਲੋਕਾਂ ਨਾਲ ਵੱਡਾ ਫਰਾਡ ਕਰ ਰਿਹਾ ਹੈ। ਰੋੜੀ ਨੇ ਮੰਗ ਕੀਤੀ ਕਿ ਦਲਿਤਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਬਿਨਾਂ ਕਿਸੇ ਸ਼ਰਤ ਦਿਤੀ ਜਾਵੇ। ਉਨ੍ਹਾਂ ਪਿਛੜੇ ਅਤੇ ਜਨਰਲ ਵਰਗ ਦੇ 1 ਕਿੱਲੋਵਾਟ ਤਕ ਲੋਡ ਵਾਲੇ ਅਤਿ ਗ਼ਰੀਬ ਖਪਤਕਾਰਾਂ ਨੂੰ ਵੀ ਸਰਕਾਰ 200 ਯੂਨਿਟ ਮੁਆਫ਼ ਕਰੇ।

ਰੋੜੀ ਨੇ ਦਸਿਆ ਕਿ ਆਮ ਆਦਮੀ ਪਾਰਟੀ ਨੇ ਸੂਬੇ ਭਰ 'ਚ ਬੇਤਹਾਸ਼ਾ ਬਿਜਲੀ ਬਿਲਾਂ ਵਿਰੁਧ 'ਬਿਜਲੀ ਅੰਦੋਲਨ' ਸ਼ੁਰੂ ਕੀਤਾ ਹੋਇਆ, ਜਿਸ ਤਹਿਤ ਕਰੀਬ ਸਾਢੇ 5 ਹਜ਼ਾਰ ਪਿੰਡਾਂ 'ਚ ਬਿਜਲੀ ਬਿਲਾਂ ਦੇ ਸਤਾਏ ਖਪਤਕਾਰਾਂ ਲਈ ਹਾਅ ਦਾ ਨਾਅਰਾ ਮਾਰਿਆ ਗਿਆ ਹੈ, ਜਿਸ ਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM
Advertisement