ਪੰਜਾਬ ਸਰਕਾਰ ਨੂੰ ਹਾਈ ਕੋਰਟ ਵਲੋਂ ਵੱਡਾ ਮਾਲੀ ਝਟਕਾ
Published : Feb 26, 2019, 10:10 am IST
Updated : Feb 26, 2019, 10:10 am IST
SHARE ARTICLE
Punjab and Haryana High Court
Punjab and Haryana High Court

ਚਾਰ ਹਫ਼ਤਿਆਂ ਵਿਚ 37 ਕਰੋੜ ਦੀ ਅਦਾਇਗੀ ਦੇ ਆਦੇਸ਼ ਜਾਰੀ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪਹਿਲਾਂ ਤੋਂ ਹੀ ਮਾਲੀ ਬੋਝ ਥੱਲੇ ਦੱਬੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਇਕ ਵੱਡਾ ਝਟਕਾ ਉਦੋਂ ਲੱਗਾ ਜਦੋਂ ਹਾਈ ਕੋਰਟ ਨੇ ਸਰਕਾਰ ਨੂੰ 37 ਕਰੋੜ ਰੁਪਏ ਕੰਟ੍ਰੈਕਟਰਾਂ ਨੂੰ ਜਾਰੀ ਕਰਨ ਦੇ ਹੁਕਮ ਦਿਤੇ। ਇਨ੍ਹਾਂ ਕੰਟਰੈਕਟਰਾਂ ਦੀ 37 ਕਰੋੜ ਦੀ ਇਹ ਰਕਮ ਪਿਛਲੇ ਦੋ ਸਾਲ ਤੋਂ ਬਕਾਇਆ ਹੈ। ਕੋਰਟ ਨੇ ਇਸ ਵਾਸਤੇ ਸਰਕਾਰ ਨੂੰ ਚਾਰ ਹਫ਼ਤੇ ਦਾ ਸਮਾਂ ਦਿਤਾ ਹੈ। ਜ਼ਿਕਰਯੋਗ ਹੈ ਕਿ ਇਹ ਕੰਟ੍ਰੈਕਟਰ ਛੋਟੇ ਖਾਣਾਂ ਦੀ ਮਾਈਨਿੰਗ ਲਈ ਹੋਈ ਨੀਲਾਮੀ ਵਿਚ ਸਫ਼ਲ ਰਹੇ ਸਨ। ਜਲੰਧਰ ਜ਼ਿਲ੍ਹੇ ਦੀਆਂ ਸੱਤ ਖਾਣਾਂ ਦੀ ਬੋਲੀ ਦਾ ਨੋਟਿਸ ਸਰਕਾਰ ਨੇ ਮਈ 2017 ਵਿਚ ਜਾਰੀ ਕੀਤਾ ਸੀ।

ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਇਨ੍ਹਾਂ ਕੰਟਰੈਕਟਰਾਂ ਨੇ 37 ਕਰੋੜ ਰੁਪਏ ਸਿਕਉਰਿਟੀ ਡਿਪਾਜ਼ਿਟ ਵਜੋਂ ਜਮ੍ਹਾਂ ਕਰਵਾਏ ਸਨ। ਸਟੇਟ ਇਨਵਾਇਰਮੈਂਟ ਇਮਪੈਕਟ ਅਸੈਸਮੈਂਟ ਅਥਾਰਿਟੀ ਨੇ ਪੰਜਾਬ ਸਰਕਾਰ ਦੀ ਇਨਵਾਇਰਮੈਂਟ ਕਲੀਅਰੈਂਸ (53) ਇਸ ਆਧਾਰ ਤੇ ਵਾਪਸ ਲੈ ਲਈ ਸੀ ਕਿ ਸਰਕਾਰ ਨੇ ਈ.ਸੀ. ਲੈਣ ਵੇਲੇ ਗਲਤ ਤੱਥ ਦਿਤੇ ਸਨ। ਪ੍ਰਮਾਣਿਤ ਪ੍ਰਾਜੈਕਟ ਵਿਚ ਹੜ੍ਹ ਸੁਰੱਖਿਆ ਕੰਢੇ ਤੇ ਬੰਨ੍ਹ ਵੀ ਸਨ,

ਜਿਸ ਕਰਕੇ ਸਭ ਮੰਨਜ਼ੂਰੀਆਂ ਵਾਪਸ ਲੈ ਲਈਆਂ ਗਈਆਂ ਸਨ। ਇਸ ਵਿਰੁਧ ਪੰਜਾਬ ਸਰਕਾਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿਚ ਦਾਇਰ ਕੀਤੀ ਅਰਜ਼ੀ ਵੀ ਹਾਰ ਚੁੱਕੀ ਹੈ। ਹਾਈ ਕੋਰਟ ਦੇ ਬੈਂਚ, ਜਿਸ ਵਿਚ ਜਸਟਿਸ ਮਹੇਸ਼ ਗਰੋਵਰ ਅਤੇ ਜਸਟਿਸ ਲਲਿਤ ਬੱਤਰਾ ਸ਼ਾਮਲ ਸਨ, ਨੇ ਸਰਕਾਰ ਨੂੰ ਚਾਰ ਹਫ਼ਤਿਆਂ ਦਾ ਸਮਾਂ ਦਿੰਦੇ ਹੋਏ ਕੰਟ੍ਰੈਕਟਰਾਂ ਦੀ ਬਕਾਇਆ ਰਕਮ ਚੁਕਾਉਣ ਦਾ ਹੁਕਮ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement