
ਕਿਸਾਨਾਂ ਨੂੰ 40 ਲੱਖ ਟਰੈਕਟਰਾਂ ਨਾਲ ਕਰਨਾ ਹੋਵੇਗਾ ਸੰਸਦ ਮਾਰਚ : ਟਿਕੈਤ
ਨਵੀਂ ਦਿੱਲੀ, 25 ਫ਼ਰਵਰੀ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਜਾਣੇ 'ਤੇ ਹੁਣ ਇਕ ਵੱਡਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਸੰਸਦ ਮਾਰਚ ਕਰਨਾ ਹੋਵੇਗਾ | ਇਸ ਨਾਲ ਇਸ ਵਾਰ 4 ਲੱਖ ਨਹੀਂ ਸਗੋਂ 40 ਲੱਖ ਟਰੈਕਟਰਾਂ ਨਾਲ ਮਾਰਚ ਕੀਤਾ ਜਾਵੇਗਾ | ਅੱਜ ਕੱਲ ਉਹ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਾ ਕੇ ਉਥੇ ਕਿਸਾਨਾਂ ਦੀ ਮਹਾਂਪੰਚਾਇਤ ਕਰ ਰਹੇ ਹਨ | ਰਾਜਸਥਾਨ ਦੇ ਸੀਕਰ 'ਚ ਰੈਲੀ ਦੌਰਾਨ ਰਾਕੇਸ਼ ਟਿਕੈਤ ਨੇ ਇਹ ਨਵਾਂ ਐਲਾਨ ਕੀਤਾ ਹੈ | image (ਏਜੰਸੀ)