ਹਰਿਆਣਾ ਪੁਲਿਸ ਨੇ ਨੌਦੀਪ ਕੌਰ ਨਾਲ ਕੁੱਟਮਾਰ ਦੇ ਦੋਸ਼ਾਂ ਨੂੰ  ਦਸਿਆ 'ਬੇਬੁਨਿਆਦ'
Published : Feb 26, 2021, 6:55 am IST
Updated : Feb 26, 2021, 6:55 am IST
SHARE ARTICLE
image
image

ਹਰਿਆਣਾ ਪੁਲਿਸ ਨੇ ਨੌਦੀਪ ਕੌਰ ਨਾਲ ਕੁੱਟਮਾਰ ਦੇ ਦੋਸ਼ਾਂ ਨੂੰ  ਦਸਿਆ 'ਬੇਬੁਨਿਆਦ'


ਹਰਿਆਣਾ, 25 ਫ਼ਰਵਰੀ:  ਹਰਿਆਣਾ ਪੁਲਿਸ ਨੇ ਮਜ਼ਦੂਰ ਅਧਿਕਾਰ ਕਾਰਕੁਨ ਨੌਦੀਪ ਕੌਰ ਦੇ ਉਸ ਨਾਲ ਕੁੱਟਮਾਰ ਕੀਤੇ ਜਾਣ ਦੇ ਦੋਸ਼ਾਂ ਨੂੰ  ਬੇਬੁਨਿਆਦ ਦਸਿਆ ਹੈ ਅਤੇ ਉਨ੍ਹਾਂ 'ਤੇ ਉਦਯੋਗਪਤੀਆਂ ਤੋਂ ਪੈਸੇ ਲੈਣ  ਦੇ ਦੋਸ਼ ਲਗਾਏ ਹਨ | ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੌਂਪੀ ਗਈ ਸਥਿਤੀ ਰੀਪੋਰਟ 'ਚ ਹਰਿਆਣਾ ਪੁਲਿਸ ਨੇ ਕਿਹਾ ਕਿ ਕੁੱਝ ਸੋਸ਼ਲ ਮੀਡੀਆ ਮੰਚਾਂ ਵਲੋਂ 'ਝੂਠੇ' ਦੋਸ਼ ਲਗਾਏ ਜਾ ਰਹੇ ਹਨ ਕਿ ਕੌਰ ਨੂੰ  ਗ਼ਲਤ ਤਰੀਕੇ ਨਾਲ ਫਸਾਇਆ ਗਿਆ ਅਤੇ ਮਨਮਾਨੇ ਤਰੀਕੇ ਨਾਲ ਉਸ ਨੂੰ  ਹਿਰਾਸਤ 'ਚ ਰਖਿਆ ਗਿਆ | 
ਅਦਾਲਤ ਕੌਰ ਦੀ ਗੈਰ-ਕਾਨੂੰਨ ਹਿਰਾਸਤ ਮਾਮਲੇ ਦੀ ਸੁਣਵਾਈ ਕਰ ਰਹੀ ਹੈ | ਪਹਿਲੇ ਇਸ ਨੇ ਮਾਮਲੇ ਦਾ ਖ਼ੁਦ ਨੋਟਿਸ ਲਿਆ ਸੀ | ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਕੌਰ ਨੇ ਹਾਈ ਕੋਰਟ 'ਚ ਅਪਣੀ ਨਿਯਮਤ ਜ਼ਮਾਨਤ ਪਟੀਸ਼ਨ 'ਚ ਦੋਸ਼ ਲਗਾਇਆ ਕਿ ਪਿਛਲੇ ਮਹੀਨੇ ਸੋਨੀਪਤ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਇਕ ਥਾਣੇ 'ਚ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ | 
23 ਸਾਲਾ ਵਰਕਰ ਨੇ ਇਹ ਵੀ ਦਾਅਵਾ ਕੀਤਾ ਕਿ ਕਾਨੂੰਨ ਦਾ ਉਲੰਘਣ ਕਰਦੇ ਹੋਏ ਉਨ੍ਹਾਂ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ | ਕੌਰ ਮੌਜੂਦਾ ਸਮੇਂ ਕਰਨਾਲ ਜੇਲ 'ਚ ਬੰਦ ਹੈ | ਹਰਿਆਣਾ ਦੇ ਸੋਨੀਪਤ 'ਚ ਇਕ ਕੰਪਨੀ ਦਾ ਘਿਰਾਉ ਕਰਨ ਅਤੇ ਉਸ ਤੋਂ ਪੈਸੇ ਮੰਗਣ ਦੇ ਦੋਸ਼ 'ਚ ਕੌਰ ਨੂੰ  12 ਜਨਵਰੀ ਨੂੰ  ਗਿ੍ਫ਼ਤਾਰ ਕੀਤਾ ਗਿਆ ਸੀ |     (ਪੀਟੀਆਈ)
ਸੋਨੀਪਤ ਦੇ ਪੁਲਿਸ ਡਿਪਟੀ ਸੁਪਰਡੈਂਟ ਦੇ ਮਾਧਿਅਮ ਨਾਲ ਦਾਖ਼ਲ ਜਵਾਬ 'ਚ ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਕਿ ਪੁਛਗਿਛ ਦੌਰਾਨ ਮਜ਼ਦੂਰਾਂ ਨੂੰ  ਤਨਖ਼ਾਹ ਦਿਵਾਉਣ ਲਈ ਉਹ ਅਪਣਾ ਕਮੀਸ਼ਨ ਲੈਂਦੇ ਹਨ ਅਤੇ ਮਾਲਕਾਂ ਤੋਂ ਧਨ ਦੀ ਉਗਾਹੀ ਵੀ ਕਰ ਸਕਦੇ ਹਨ | 
ਪੁਲਿਸ ਨੇ ਉਸ ਨਾਲ ਕੁੱਟਮਾਰ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੂੰ  ਥਾਣੇ 'ਚ ਮਹਿਲਾ ਵੇਟਿੰਗ ਰੂਮ 'ਚ ਰਖਿਆ ਗਿਆ, ਜਿੱਥੇ 2 ਪੁਲਿਸ ਮੁਲਾਜ਼ਮ ਬੀਬੀਆਂ ਵੀ ਮੌਜੂਦ ਸਨ | ਥਾਣੇ ਤੋਂ ਉਸ ਨੂੰ  ਉਸੇ ਦਿਨ ਮੈਡੀਕਲ ਜਾਂਚ ਲਈ ਸੋਨੀਪਤ ਸਿਵਲ ਹਸਪਤਾਲ ਲਿਜਾਇਆ ਗਿਆ | ਪੁਲਿਸ ਨੇ ਰੀਪੋਰਟ 'ਚ ਕਿਹਾ ਕਿ ਉਸ ਦੀ ਨਾ ਸਿਰਫ਼ ਆਮ ਮੈਡੀਕਲ ਜਾਂਚ ਕਰਵਾਈ ਗਈ ਸਗੋਂ ਮਹਿਲਾ ਮੈਡੀਕਲ ਵਲੋਂ ਵਿਸ਼ੇਸ਼ ਮੈਡੀਕਲ ਜਾਂਚ ਵੀ ਕਰਵਾਈ ਗਈ | (ਪੀਟੀਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement