
ਹਾਈ ਕੋਰਟ ਵਲੋਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁਧ ਅਪਰਾਧਕ ਕੇਸਾਂ ਦੀ ਜਾਣਕਾਰੀ ਤਲਬ
ਚੰਡੀਗੜ੍ਹ, 25 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜਨ ਗੁਪਤਾ ਤੇ ਜਸਟਿਸ ਕਰਮਜੀਤ ਸਿੰਘ ਡਵੀਜਨ ਬੈਂਕ ਨੇ ਹਾਈ ਕੋਰਟ ਨੇ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਦੇ ਸਾਰੇ ਸੈਸ਼ਨ ਜੱਜਾਂ ਤੋਂ ਉਨ੍ਹਾਂ ਦੀ ਅਦਾਲਤਾਂ ਵਿਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁਧ ਚੱਲ ਰਹੇ ਆਪਰਾਧਕ ਕੇਸਾਂ ਦੀ ਜਾਣਕਾਰੀ ਮੰਗ ਲਈ ਹੈ | ਇਸ ਦੇ ਨਾਲ ਹੀ ਬੈਂਚ ਨੇ ਕੇਂਦਰ ਸਰਕਾਰ ਤੋਂ ਵੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁਧ ਸੀ.ਬੀ.ਆਈ. ਅਤੇ ਈ.ਡੀ. ਦੁਆਰਾ ਚਲਾਏ ਜਾ ਰਹੇ ਕੇਸਾਂ ਦਾ ਵੀ ਬਿਉਰਾ ਮੰਗ ਲਿਆ ਹੈ | ਉਪਰੋਕਤ ਹੁਕਮ ਇਸ ਮਾਮਲੇ ਵਿਚ ਸੁਪ੍ਰੀਮ ਕੋਰਟ ਦੇ ਆਦੇਸ਼ ਉੱਤੇ ਹਾਈ ਕੋਰਟ ਦੁਆਰਾ ਆਪੇ ਲਏ ਨੋਟਿਸ ਉੱਤੇ ਸੁਣਵਾਈ ਕਰਦੇ ਹੋਏ ਦਿਤੇ ਹਨ | ਹਾਈ ਕੋਰਟ ਦੀ ਪਿਛਲੀ ਸੁਣਵਾਈ ਉੱਤੇ ਆਦੇਸ਼ ਜਾਰੀ ਕਰ ਚੂਕਿਆ ਹੈ ਕਿ ਇਸ ਕੇਸਾਂ ਦੀ ਨਿਗਰਾਨੀ ਲਈ ਵੱਖਰਾਂ ਇਕ ਬੈਂਚ ਗਠਿਤ ਕੀਤਾ ਜਾਵੇਗਾ, ਜੋ ਸੁਣਾਈ ਦੇ ਤੌਰ ਉੱਤੇ ਇਨ੍ਹਾਂ ਕੇਸਾਂ ਦੀ ਨਿਗਰਾਨੀ ਕਰੇਗੀ |
image