
ਦੇਸ਼ 'ਚ ਕੋਰੋਨਾ ਦੇ 24 ਘੰਟਿਆਂ 'ਚ 16,738 ਨਵੇਂ ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ, 25 ਫ਼ਰਵਰੀ : ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ 'ਚ ਇਸ ਸਮੇਂ ਕੋਰੋਨਾ ਦੇ ਜ਼ੇਰੇ-ਇਲਾਜ ਮਾਮਲਿਆਂ ਦੀ ਗਿਣਤੀ 1,51,708 ਹੈ | ਇਸ ਗਿਣਤੀ 'ਚ ਵਾਧਾ ਮਹਾਰਾਸ਼ਟਰ, ਕੇਰਲ, ਪੰਜਾਬ, ਮੱਧ ਪ੍ਰਦੇਸ਼, ਤਾਮਿਲਨਾਡੂ, ਗੁਜਰਾਤ ਤੇ ਛੱਤੀਸਗੜ੍ਹ ਵਰਗੇ ਕੁੱਝ ਸੂਬਿਆਂ 'ਚ ਲਾਗ ਦੇ ਨਵੇਂ ਮਾਮਲਿਆਂ ਕਾਰਨ ਹੈ | ਮੰਤਰਾਲੇ ਮੁਤਾਬਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਮਹਾਂਮਾਰੀ ਦੇ 16,738 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨ੍ਹਾਂ 'ਚੋਂ 89.57 ਫ਼ੀ ਸਦੀ ਮਾਮਲੇ ਸੱਤ ਸੂਬਿਆਂ ਤੋਂ ਹਨ |
ਸਿਹਤ ਮੰਤਰਾਲੇ ਮੁਤਾਬਕ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ ਪੀੜਤ ਹੋਏ ਲੋਕਾਂ ਦੀ ਗਿਣਤੀ
1,10,46,914 ਹੋ ਗਈ ਹੈ | ਉਥੇ 138 ਹੋਰ ਮੌਤਾਂ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1,07,38,501 ਹੋਣ ਨਾਲ ਠੀਕ ਹੋਣ ਦੀ ਦਰ 97.21 ਫ਼ੀ ਸਦੀ ਹੋ ਗਈ ਹੈ, ਉਥੇ ਮੌਤ ਦਰ 1.42 ਹੋ ਗਈ ਹੈ | ਮਹਾਰਾਸ਼ਟਰ 'ਚ ਸੱਭ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ | ਪਿਛਲੇ 24 ਘੰਟਿਆਂ 'ਚ ਸੂਬੇ 'ਚ ਲਾਗ ਦੇ 8,807 ਨਵੇਂ ਮਾਮਲੇ ਸਾਹਮਣੇ ਆਏ ਹਨ | ਉਥੇ ਕੇਰਲ 'ਚ 4.106 ਤੇ ਪੰਜਾਬ 'ਚ 558 ਨਵੇਂ ਮਾਮਲੇ ਸਾਹਮਣੇ ਆਏ ਹਨ |
ਮੌਤਾਂ ਦੇ ਮਾਮਲੇ 'ਚ ਵੀ ਮਹਾਰਾਸ਼ਟਰ 'ਚ ਸੱimageਭ ਤੋਂ ਜ਼ਿਆਦਾ ਦਰਜ ਕੀਤੇ | 138 ਮਾਮਲਿਆਂ 'ਚ 80 ਇਕੱਲੇ ਮਹਾਰਾਸ਼ਟਰ ਤੋਂ ਹਨ ਜਦਕਿ ਕੇਰਲ 'ਚ 17, ਪੰਜਾਬ 'ਚ ਸੱਤ ਤੇ ਕਰਨਾਟਕ ਤੇ ਤਾਮਿਲਨਾਡੂ 'ਚ 6-6 ਲੋਕਾਂ ਦੀ ਮੌਤ ਦਰਜ ਕੀਤੀ | (ਪੀਟੀਆਈ)