
ਬਾਗ ’ਚ ਗੰਦਗੀ ਦੀ ਭਰਮਾਰ, ਲੋਕਾਂ ਵਲੋਂ ਸਫਾਈ ਤੇ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ
ਰੂਪਨਗਰ: ( ਮਨਪ੍ਰੀਤ ਚਾਹਲ ) ਸਤਲੁਜ ਦਰਿਆ ਕਿਨਾਰੇ ਅਤੇ ਡੀਸੀ ਦਫਤਰ ਰੋਪੜ ਦੇ ਸਾਹਮਣੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਮਹਾਰਾਜਾ ਰਣਜੀਤ ਸਿੰਘ ਬਾਗ ਦੀ ਸਰਕਾਰ ਵਲੋਂ ਅਣਦੇਖੀ ਹੋਣ ਕਾਰਨ ਇਥੇ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਸ਼ਰਾਰਤੀ ਅਨਸਰਾਂ ਵਲੋਂ ਤੋੜਫੋੜ ਕੀਤੀ ਗਈ ਹੈ। ਸ਼ਰਾਰਤੀ ਅਨਸਰਾਂ ਵਲੋਂ ਬੁੱਤ ਦੀਆਂ ਤਲਵਾਰਾਂ ਤੋੜ ਦਿੱਤੀਆਂ ਗਈਆਂ ਹਨ, ਜਿਸ ਨਾਲ ਸ਼ਹਿਰ ਵਾਸੀਆਂ ਵਿਚ ਰੋਸ ਹੈ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਾਗ ਦੀ ਸੰਭਾਲ ਕੀਤੀ ਜਾਵੇ ਤਾਂ ਜੋ ਇਥੇ ਬਾਗ ਵਿਚ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਇਸ ਬਾਗ ਦੀ ਸਹੂਲਤ ਮਿਲ ਸਕੇ।
Smashed the statue of Maharaja Ranjit Singh
ਬਾਗ ਵਿਚ ਹੁਣ ਆਲਮ ਇਹ ਹੈ ਕਿ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਪੀਣ ਵਾਲਾ ਪਾਣੀ ਵੀ ਉਪਲਬਧ ਨਹੀਂ ਹੈ। ਜਿਸ ਕਾਰਨ ਇਥੇ ਸੈਰ ਕਰਨ ਆਉਣ ਵਾਲੇ ਲੋਕ ਅਤੇ ਰੋਜ਼ਾਨਾ ਰੋਸ ਧਰਨਾ ਦੇਣ ਆਉਣ ਵਾਲੇ ਵੱਖ ਵੱਖ ਸੰਗਠਨਾਂ ਦੇ ਲੋਕਾਂ, ਮੁਲਾਜ਼ਮਾਂ, ਵਰਕਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤੱਤਕਾਲੀਨੀ ਡੀਸੀ ਵਿੰਨੀ ਮਹਾਜਨ (ਮੌਜੂਦਾ ਚੀਫ ਸੈਕਟਰੀ ਪੰਜਾਬ) ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਰੋਪੜ ਨਾਲ ਯਾਦਾਂ ਜੁੜੀਆਂ ਹੋਣ ਕਰਕੇ ਸਤਲੁਜ ਦਰਿਆ ਦੇ ਕਿਨਾਰੇ ਲੋਕਾਂ ਦੇ ਸੈਰ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਬਾਗ਼ ਤਿਆਰ ਕਰਵਾਇਆ ਸੀ ਅਤੇ ਹਾਲ ਹੀ ਵਿਚ ਕਾਂਗਰਸ ਸਰਕਾਰ ਵਲੋਂ ਕਰੀਬ ਦੋ ਕਰੋੜ ਰੁਪਏ ਦੀ ਲਾਗਤ ਨਾਲ ਮਹਾਰਾਜਾ ਰਣਜੀਤ ਸਿੰਘ ਬਾਗ ਦੀ ਸੁੰਦਰੀਕਰਨ ਕੀਤਾ ਗਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਸਥਾਪਿਤ ਕੀਤਾ ਗਿਆ ਸੀ।
Smashed the statue of Maharaja Ranjit Singh
ਜਿਸ ਨਾਲ ਹੁਣ ਸ਼ਰਾਰਤੀ ਅਨਸਰਾਂ ਨੇ ਤੋੜਫੋੜ ਕੀਤੀ ਹੈ। ਇਥੇ ਬਾਗ ਵਿਚ ਲੱਗੇ ਫੁਆਰੇ ਵੀ ਬੰਦ ਪਏ ਹਨ ਅਤੇ ਗੰਦਗੀ ਦੀ ਭਰਮਾਰ ਹੈ। ਸਫਾਈ ਨਾ ਹੋਣ ਕਾਰਨ ਹਰ ਪਾਸੇ ਗੰਦਗੀ ਦਾ ਆਲਮ ਹੈ। ਇਸ ਬਾਰੇ ਕਿਸਾਨ ਆਗੂ ਪ੍ਰਗਟ ਸਿੰਘ ਕਮਾਲਪੁਰ, ਕਾਮਰੇਡ ਸੁਖਵੀਰ ਸਿੰਘ ਸੁੱਖਾ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵਲੋਂ ਰੋਪੜ ਵਿਖੇ ਅੰਗੇਰਜ ਅਫਸਰ ਨਾਲ ਮੁਲਾਕਾਤ ਕੀਤੀ ਸੀ ਅਤੇ ਇਥੇ ਸ਼ਾਹੀ ਮੁਲਾਕਾਤ ਸਥਾਨ ਵੀ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਸਫਾਈ ਅਤੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ।
Smashed the statue of Maharaja Ranjit Singh
ਇਥੇ ਲੱਖਾਂ ਰੁਪਏ ਨਾਲ ਲਗਾਏ ਫੁਆਰੇ ਵੀ ਬੰਦ ਹਨ ਅਤੇ ਸਾਂਭ ਸੰਭਾਲ ਦਾ ਕੋਈ ਪ੍ਰਬੰਧ ਨਹੀਂ ਹੈ। ਜਿਸ ਕਾਰਨ ਸ਼ਰਾਰਤੀ ਅਨਸਰਾਂ ਵੀ ਇਥੇ ਆ ਕੇ ਗਲਤ ਹਰਕਤਾਂ ਕਰਦੇ ਹਨ ਅਤੇ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਵੀ ਤੋੜਫੋੜ ਕੀਤੀ ਹੈ। ਇਸ ਲਈ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਬਾਗ ਦੀ ਸੰਭਾਲ ਕੀਤੀ ਜਾਵੇ । ਉਨਾਂ ਕਿਹਾ ਕਿ ਬਾਗ ਵਿਚ ਲਾਈਟਾਂ, ਪੀਣ ਵਾਲੇ ਪਾਣੀ ਅਤੇ ਸਫਾਈ ਦਾ ਪ੍ਰਬੰਧ ਕੀਤਾ ਜਾਵੇ।