
ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਸ਼ੱਕੀ ਕਾਰ, 20 ਜਿਲੇਟਿਨ ਦੀਆਂ ਛੜਾਂ ਬਰਾਮਦ
ਮੁੰਬਈ, 25 ਫ਼ਰਵਰੀ: ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਘਰ ਐਂਟੀਲਾ ਨੇੜੇ ਸ਼ੱਕੀ ਵਾਹਨ 'ਚ ਜਿਲੇਟਿਨ ਦੀਆਂ ਛੜਾਂ ਮਿਲਣ ਨਾਲ ਆਸ-ਪਾਸ ਦੇ ਇਲਾਕੇ 'ਚ ਹਾਹਾਕਾਰ ਮੱਚ ਗਈ | ਘਟਨਾ ਤੋਂ ਬਾਅਦ ਮੁਕੇਸ਼ ਅੰਬਾਨੀ ਦੇ ਘਰ ਦੇ ਆਸ-ਪਾਸ ਸੁਰੱਖਿਆ ਵਧਾ ਦਿਤੀ ਗਈ ਹੈ | ਗਾਮਦੇਵੀ ਪੁਲਿਸ ਸਟੇਸ਼ਨ ਦੀ ਹੱਦ 'ਤੇ ਵੀਰਵਾਰ ਨੂੰ ਇਕ ਸ਼ੱਕੀ ਵਾਹਨ ਮਿਲਿਆ ਹੈ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬੰਬ ਨਕਾਰਾ ਦਸਤਾ ਅਤੇ ਹੋਰ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ | ਜਾਂਚ-ਪੜਤਾਲ ਦੌਰਾਨ ਵਾਹਨ 'ਚੋਂ ਜਿਲੇਟਿਨ ਦੀਆਂ 20 ਛੜਾਂ ਬਰਾਮਦ ਕੀਤੀਆਂ ਗਈਆਂ ਹਨ | ਇਹ ਜਾਣਕਾਰੀ ਮੁੰਬਈ ਪੁਲਿਸ ਦੇ ਪੀਆਰਓ ਨੇ ਦਿਤੀ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਸੂਤਰਾਂ ਅਨੁਸਾਰ, ਜਿਸ ਸਥਾਨ 'ਤੇ ਧਮਾਕਾਖੇਜ਼ ਸਮੱਗਰੀ ਮਿਲੀ ਹੈ, ਉਸ ਨੇੜੇ ਮੁਕੇਸ਼ ਅੰਬਾਨੀ ਦਾ ਘਰ ਹੈ | (ਏਜੰਸੀ)