ਪੰਜਾਬ ਵਿਚ ਨਹੀਂ ਵਿਖਾਈ ਦਿੱਤਾ ਬੰਦ ਦਾ ਅਸਰ
Published : Feb 26, 2021, 4:11 pm IST
Updated : Feb 26, 2021, 4:59 pm IST
SHARE ARTICLE
The effect of the bandh was not seen in Punjab
The effect of the bandh was not seen in Punjab

ਰੋਜ਼ਾਨਾ ਦੀ ਤਰ੍ਹਾਂ ਦੁਕਾਨਾਂ ਖੁਲ੍ਹੀਆਂ

ਮੁਹਾਲੀ: ਦੇਸ਼ ਭਰ ਦੇ ਵਿੱਚ ਵਪਾਰੀਆਂ ਦੀ ਸਰਵੋਤਮ ਸੰਸਥਾ ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ ਜੀਐਸਟੀ ਪ੍ਰਣਾਲੀ ਨੂੰ ਸਰਲ ਬਣਾਉਣ ਦੀ ਮੰਗ ਅਤੇ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਅੱਜ 26 ਫ਼ਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ  ਪਰ ਇਸਦਾ ਅਸਰ ਪੰਜਾਬ ਵਿਚ ਵੇਖਣ ਨੂੰ ਨਹੀਂ ਮਿਲਿਆ।

PHOTOThe effect of the bandh was not seen in Punjab

ਲੁਧਿਆਣਾ ਵਿਚ ਵੀ ਇਸਦਾ ਅਸਰ ਨਹੀਂ ਵਿਖਾਈ ਦਿੱਤਾ।  ਸ਼ਹਿਰ ਵਿੱਚ ਦੁਕਾਨਾਂ ਜ਼ਿਆਦਾਤਰ ਖੁੱਲ੍ਹੀਆਂ ਰਹੀਆਂ ਕਿਸੇ ਤਰ੍ਹਾਂ ਦੇ ਬੰਦ ਦਾ ਅਸਰ ਬਹੁਤਾ ਵਿਖਾਈ ਨਹੀਂ ਦਿੱਤਾ, ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੰਦ ਸਬੰਧੀ ਪੂਰੀ ਜਾਣਕਾਰੀ ਸਮੇਂ ਸਿਰ ਨਹੀਂ ਮਿਲੀ ਅਤੇ ਪਹਿਲਾਂ ਹੀ ਉਹ ਮੰਦੀ ਦੇ ਦੌਰ ਚੋਂ ਲੰਘ ਰਹੇ ਹਨ ਇਸ ਕਰਕੇ ਦੁਕਾਨਾਂ ਖੋਲ੍ਹਣ  ਦਾ ਫ਼ੈਸਲਾ ਲਿਆ ਪਰ ਸਰਕਾਰ ਵੱਲੋਂ ਜੀਐਸਟੀ ਨੂੰ ਲੈ ਕੇ ਨਵੀਆਂ ਸੋਧਾਂ ਕੀਤੀਆਂ ਗਈਆਂ ਨੇ ਉਹ ਉਹਨਾਂ ਦੇ ਖ਼ਿਲਾਫ਼  ਹਨ।  

The effect of the bandh was not seen in PunjabThe effect of the bandh was not seen in Punjab

 ਜ਼ਿਲਾਂ ਗੁਰਦਾਸਪੁਰ ਵਿੱਚ ਨਹੀਂ ਵੀ ਦਿਖਿਆ ਬੰਦ ਦਾ ਅਸਰ ਆਮ ਵਾਂਗ ਹੀ ਖੁਲੀਆਂ ਦੁਕਾਨਾਂ
ਗੁਰਦਾਸਪੁਰ ਵਿਚ ਵੀ ਬੰਦ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਦੁਕਾਨਾਂ ਅਤੇ ਹੋਰ ਵਪਾਰਿਕ ਅਦਾਰੇ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਸਮੇਂ ਸਿਰ ਖੁਲ੍ਹੇ ਅਤੇ ਗ੍ਰਾਹਕ ਵੀ ਰੋਜ਼ਾਨਾ ਦੇ ਵਾਂਗ  ਆ ਰਹੇ ਹਨ। ਦੁਕਾਨਦਾਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਲਾਕਡਾਊਨ ਤੋਂ ਬਾਅਦ ਬਹੁਤ ਮੁਸ਼ਕਿਲ ਨਾਲ ਵਪਾਰ ਆਪਣੇ ਪੈਰਾਂ ਤੇ ਆਇਆ ਹੈ। ਸਾਨੂੰ ਬੰਦ ਨਹੀਂ ਵਪਾਰ ਚਾਹੀਦਾ ਹੈ ਜੋ ਸੰਗਠਨ ਬੰਦ ਕਰਵਾ ਰਹੇ ਹਨ ਸਭ ਰਾਜਨੀਤਕ ਰੋਟੀਆਂ ਸੇਕ ਰਹੇ ਹਨ। 

PHOTO The effect of the bandh was not seen in Punjab

 ਮਾਨਸਾ ਵਿਚ ਵੀ ਨਹੀਂ ਸੀ ਬੰਦ ਦਾ ਅਸਰ 
 ਮਾਨਸਾ ਦੇ ਵਿੱਚ ਬੰਦ ਦਾ ਕੋਈ ਵੀ ਅਸਰ ਨਹੀਂ ਦਿਖਾਈ ਦਿੱਤਾ ਮਾਨਸਾ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਉਹ ਜੀਐਸਟੀ ਦਾ ਵਿਰੋਧ ਕਰਦੇ ਹਨ ਅਤੇ ਬੰਦ ਦਾ ਸਮਰਥਨ ਵੀ ਕਰਦੇ ਪਰ ਮਾਨਸਾ ਵਿੱਚ ਉਨ੍ਹਾਂ ਨੂੰ ਬੰਦ ਕਰਨ ਦਾ ਕੋਈ ਵੀ ਸੰਦੇਸ਼ ਨਹੀਂ ਮਿਲਿਆ । 

PHOTO The effect of the bandh was not seen in Punjab

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਿਨੋਂ ਦਿਨ ਨਵੇਂ ਨਵੇਂ ਟੈਕਸਾਂ ਦੇ ਰੂਪ 'ਚ ਜਨਤਾ 'ਤੇ ਬੋਝ ਪਾ ਰਹੀ ਹੈ ਅਤੇ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਅੱਜ ਹਰ ਵਰਗ ਤੇ ਜੀਐੱਸਟੀ ਵਰਗੇ ਟੈਕਸ ਲਾ ਕੇ ਉਨ੍ਹਾਂ ਦਾ ਦਿਵਾਲਾ ਕੱਢ ਰਹੀ ਹੈ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਵਿਰੋਧ ਜਾਰੀ ਰੱਖਣਗੇ।

ਭਾਰਤ ਬੰਦ ਦਾ ਬਰਨਾਲਾ ਵਿੱਚ ਨਹੀਂ ਕੋਈ ਅਸਰ
ਬੰਦ ਦਾ ਅਸਰ ਬਰਨਾਲਾ ਜ਼ਿਲੇ ਵਿੱਚ ਦਿਖਾਈ ਨਹੀਂ ਦਿੱਤਾ। ਬਰਨਾਲਾ ਦੇ ਬਾਜ਼ਾਰ ਅਤੇ ਦੁਕਾਨਦਾਰ ਪੂਰੀ ਤਰਾਂ ਖੁੱਲੇ ਰਹੇ। ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਦੇ ਵਪਾਰੀਆਂ ਨੇ ਕਿਹਾ ਕਿ ਭਾਰਤ ਬੰਦ ਲਈ ਉਨਾਂ ਨੂੰ ਕੋਈ ਮੈਸੇਜ ਨਹੀਂ ਮਿਲਿਆ ਸੀ। ਜਿਸ ਕਰਕੇ ਬਰਨਾਲਾ ਵਿਚ ਬਾਜ਼ਾਰ ਖੁੱਲੇ ਰਹੇ ਪਰ ਉਨਾਂ ਨੇ ਕਿਹਾ ਕਿ ਭਾਰਤ ਬੰਦ ਜਿਸ ਮੁੱਦੇ ਨੂੰ ਲੈ ਕੇ ਕੀਤਾ ਗਿਆ ਹੈ, ਉਸ ਨਾਲ ਉਹ ਪੂਰੀ ਤਰਾਂ ਸਹਿਮਤ ਹਨ।

ਦੇਸ ਭਰ ਵਿੱਚ ਜੀਐਸਟੀ ਕਾਰਨ ਵਪਾਰੀਆਂ ਦਾ ਕਾਰੋਬਾਰ ਬੁਰੀ ਤਰਾਂ ਪ੍ਰਭਾਵਤ ਹੋ ਰਿਹਾ ਹੈ। ਪੈਟਰੋਲ , ਡੀਜ਼ਲ ਦੀਆਂ ਕੀਮਤਾਂ ਕਾਰਨ ਦੇਸ ਭਰ ਵਿੱਚ ਮਹਿੰਗਾਈ ਦਾ ਦੌਰ ਹੈ, ਜਿਸ ਕਰਕੇ ਵਪਾਰ ਪੂਰੀ ਤਰਾਂ ਠੱਪ ਹੋ ਰਿਹਾ ਹੈ। ਉਨਾਂ ਕਿਹਾ ਕਿ ਕਿਸਾਨੀ ਸੰਘਰਸ਼ ਕਾਰਨ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਸੰਘਰਸ ਕਰ ਰਹੇ ਹਨ, ਜਿਸ ਕਰਕੇ ਬਾਜ਼ਾਰਾਂ ਵਿੱਚ ਗਾਹਕ ਨਹੀਂ ਆ ਰਹੇ ਅਤੇ ਇਸ ਦਾ ਸਿੱਧਾ ਅਸਰ ਉਨਾਂ ਦੇ ਕਾਰੋਬਾਰ ਤੇ ਪੈ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement