
ਤਰਨਤਾਰਨ ਦਾਣਾ ਮੰਡੀ ਵਿਖੇ ਮਹਾਂ ਰੈਲੀ ਨੇ ਸਾਰੇ ਇਕੱਠਾਂ ਦਾ ਤੋੜਿਆ ਰਿਕਾਰਡ
ਅੰਮਿ੍ਤਸਰ ਅਤੇ ਤਰਨਤਾਰਨ ਤੋਂ ਹਜ਼ਾਰਾਂ ਟਰੈਕਟਰ-ਟਰਾਲੀਆਂ ਦਿੱਲੀ ਅੰਦੋਲਨ ਲਈ ਕਰਨਗੀਆਂ ਕੂਚ
ਤਰਨਤਾਰਨ, 25 ਫ਼ਰਵਰੀ (ਅਜੀਤ ਸਿੰਘ ਘਰਿਆਲਾ): ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼੍ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ, ਗਿ੍ਫ਼ਤਾਰ ਕੀਤੇ ਕਿਸਾਨ ਰਿਆਹ ਉਤੇ ਮੁੱਕਦਮੇ ਖ਼ਾਰਜ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਤਰਨਤਾਰਨ ਦਾਣਾ ਮੰਡੀ ਵਿਚ ਮਹਾਂ ਰੈਲੀ ਨੇ ਸਾਰੇ ਇਕੱਠਾਂ ਦਾ ਤੋੜਿਆਂ ਰਿਕਾਰਡ ਅਤੇ ਕੇਂਦਰ ਨੂੰ ਛੇੜਿਆ ਕਾਂਬਾ |
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਤਰਨਤਾਰਨ ਦੀ ਦਾਣਾ ਮੰਡੀ ਵਿਚ ਮਹਾਂ ਰੈਲੀ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਆਗੂ ਗੁਰਲਾਲ ਸਿੰਘ ਪੰਡੌਰੀ, ਜਸਬੀਰ ਸਿੰਘ ਪਿੱਦੀ ਅਤੇ ਹਰਪ੍ਰੀਤ ਸਿੰਘ ਸਿੰਧਵਾ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ, ਮੁਦਰਾ ਕੋਸ਼ ਫ਼ੰਡ ਅਤੇ ਵਿਸ਼ਵ ਬੈਂਕ ਦੀਆਂ ਦਿਸ਼ਾਂ-ਨਿਰਦੇਸ਼ ਨੀਤੀਆਂ ਨੂੰ ਮੋਦੀ ਸਰਕਾਰ ਲਾਗੂ ਕਰ ਕੇ ਖੇਤੀ ਸੈਕਟਰ ਅਤੇ ਖੇਤੀ ਮੰਡੀ ਕਾਰਪੋਰੇਟ ਢਰਾਣਿਆਂ ਦੇ ਹਵਾਲੇ ਕਰਨ ਲਈ ਕੋਰੋਨਾ ਕਾਲ ਵਿਚ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਜਿਸ ਦੇ ਵਿਰੋਧ ਵਿਚ 1974 ਤੋਂ ਬਾਅਦ ਦੁਨੀਆਂ ਦਾ ਸੱਭ ਤੋਂ ਵੱਡਾ ਅੰਦੋਲਨ ਦਿੱਲੀ ਵਿਖੇ ਚਲ ਰਿਹਾ ਹੈ ਜਿਸ ਨੂੰ ਕੌਮਾਂਤਰੀ ਪੱਧਰ ਦੀ ਹਮਾਇਤ ਪ੍ਰਾਪਤ ਹੈ | ਕੇਂਦਰ ਸਰਕਾਰ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਮੋਦੀ ਸਰਕਾਰ ਬਹੁਤ ਯਤਨ ਕਰ ਰਹੀ ਹੈ ਪਰ ਉਹ ਸਫ਼ਲ ਨਹੀਂ ਹੋ ਰਹੀ |
ਅੱਜ ਤਰਨਤਾਰਨ ਦਾਣਾ ਮੰਡੀ ਵਿਚ ਆਇਆ ਲੋਕਾਂ ਦਾ ਹੜ੍ਹ ਸਾਬਤ ਕਰਦਾ ਹੈ ਕਿ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਮਿਲੀਭੁਗਤ ਨੂੰ ਲੋਕ ਜਾਣ ਚੁੱਕੇ ਹਨ ਅਤੇ ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਤਕ ਤਿੱਖੀ ਲੜਾਈ ਦਾ ਮਨ ਬਣਾਈ ਬੈਠੇ ਹਨ | ਮਹਾਂ ਰੈਲੀ ਵਿਚ ਠਾਟਾ ਮਾਰਦਾ ਇਕੱਠ ਅਤੇ ਇੰਨਕਲਾਬੀ ਨਾਹਰਿਆਂ ਦੀ ਗੂਜ ਵਿਚ ਦਿੱਲੀ ਅਤੇ ਨਨਕਾਣਾ ਸਹਿਬ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਮੋਦੀ ਸਰਕਾਰ ਦੇ ਕਿਸਾਨੀ ਵਿਰੁਧ ਰਵੱਈਏ ਵਿਰੁਧ ਮਤੇ ਪਾਸ ਕੀਤੇ ਗਏ ਕਿ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ, ਗ਼ਰੀਬ ਨੂੰ ਮਿਲਦਾ ਸਸਤਾ ਅਨਾਜ ਹਰ ਲੋੜਵੰਦ ਨੂੰ ਦਿਤਾ ਜਾਵੇ, ਜਿਹੜੇ ਗ਼ਰੀਬ ਮਜ਼ਦੂਰ ਬਿਜਲੀ ਖਪਤਕਾਰ ਬਿਜਲੀ ਦਾ ਬਿਲ ਨਹੀਂ ਦੇ ਪਾ ਰਹੇ, ਉਨ੍ਹਾਂ ਦਾ ਦੇ ਜਬਰੀ ਮੀਟਰ ਕੱਟਣੇ ਬੰਦ ਕੀਤੇ ਜਾਣ, 29 ਜਨਵਰੀ ਨੂੰ ਕਿਸਾਨੀ ਕੈਂਪ ਉਤੇ ਹਮਲਾ ਕਰਨ ਵਾਲੇ ਗੁੰਡਿਆਂ ਵਿਰੁਧ ਪ੍ਰਚਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਜਾਵੇ |
ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਫ਼ੰਡ ਇਕੱਠਾਂ ਕਰ ਕੇ 30 ਦਿਨ ਲਈ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ | ਜਥੇਬੰਦੀ ਨੇ ਐਲਾਨ ਕੀਤਾ ਕਿ 5 ਮਾਰਚ ਨੂੰ ਅੰਮਿ੍ਤਸਰ ਜ਼ਿਲ੍ਹੇ ਦਾ ਹਜ਼ਾਰਾਂ ਟਰੈਕਟਰ-ਟਰਾਲੀਆਂ ਦਾ ਜਥਾਂ ਗੋਲਡਨ ਗੇਟ ਤੋਂ ਦਿੱਲੀ ਲਈ ਧਰਨੇ ਵਲ ਕੂਚ ਕਰੇਗਾ | ਇਸੇ ਤਰ੍ਹਾਂ ਹੀ ਜ਼ਿਲ੍ਹਾ ਤਰਨਤਾਰਨ ਵਿਚੋਂ 20 ਮਾਰਚ ਨੂੰ ਟਰੈਕਟਰ-ਟਰਾਲੀਆਂ ਉਤੇ ਸਵਾਰ ਹੋ ਕੇ ਲੱਖਾਂ ਕਿਸਾਨ ਮੋਦੀ ਸਰਕਾਰ ਦੇ ਹੰਕਾਰ ਨੂੰ ਤੋੜਨ ਲਈ ਦਿੱਲੀ ਰਵਾਨਾ ਹੋਣਗੇ | ਅਖੀਰ ਵਿਚ ਕਿਸਾਨ ਆਗੂਆਂ ਨੇ ਰੈਲੀ ਵਿਚ ਸ਼ਾਮਲ ਹੋਏ ਹਰ ਵਰਗ ਨੂੰ ਅਪੀਲ ਕੀਤੀ ਕਿ ਕਿਸਾਨੀ ਅੰਦੋਲਨ ਆਮ ਲੋਕਾਂ ਦਾ ਅੰਦੋਲਨ ਬਣ ਚੁੱਕਾ ਹੈ | ਜੇਕਰ ਅੱਜ ਅਸੀ ਸਰਕਾਰਾਂ ਦੇ ਅਤਿਆਚਾਰ ਜਾਂ ਪੁਲਿਸ ਦੇ ਪਰਜਾਤੰਤਰ ਤੋਂ ਡਰ ਗਏ ਤਾਂ ਫਿਰ ਸ਼ਾਇਦ ਕਿਸਾਨੀ ਦਾ ਚੱਲ ਰਿਹਾ ਸੰਘਰਸ਼ ਇਨ੍ਹਾਂ ਉਚਾਈਆਂ ਉਤੇ ਨਾ ਜਾ ਸਕੇ ਕਿਉਂਕਿ ਮੋਦੀ ਸਰਕਾਰ ਸਦਾਅ ਦੀ ਰਾਜਨੀਤੀ ਖੇਡ ਕੇ ਕਿਸਾਨੀ ਅਤੇ ਕਿਸਾਨ ਖ਼ਤਮ ਕਰਨਾ ਚਾਹੁੰਦੀ ਹੈ |
ਇਸ ਲਈ ਪੰਜਾਬ ਦੇ ਲੋਕਾਂ ਨੂੰ ਅਪਣੀਆਂ ਜ਼ਮੀਨਾਂ ਅਤੇ ਜਮੀਰਾਂ ਬਚਾਉਣ ਲਈ ਤਿੱਖੇ ਘੋਲਾਂ ਵਿਚ ਉਤਰਨਾ ਪਵੇਗਾ | ਇਸ ਮੌਖੇ ਰਾਗੀ ਜਥੇ ਵਲੋਂ ਕੀਰਤਨ ਵੀ ਕੀਤਾ ਗਿਆ | ਇਸ ਮੌਕੇ ਸਤਨਾਮ ਸਿੰਘ ਮਾਣੋਚਾਲ, ਅਜੀਤ ਸਿੰਘ ਚੰਬਾ, ਸੁਖਵਿੰਦਰ ਸਿੰਘ ਦੁਗਲਵਾਲਾਂ, ਗੁਰਜੀਤ ਸਿੰਘ, ਧੰਨਾ ਸਿੰਘ, ਮੇਹਰ ਸਿੰਘ ਤਲਵੰਡੀ, ਸਲਵਿੰਦਰ ਸਿੰਘ ਜੀਊਬਾਲਾ, ਦਿਆਲ ਸਿੰਘ, ਜਵਾਹਰ ਸਿੰਘ ,ਹਰਬਿੰਦਰ ਸਿੰਘ ਕੰਗ, ਰੇਸ਼ਮ ਸਿੰਘ,ਗੁਰਸਾਹਿਬ ਸਿੰਘ ਆਦਿ ਨੇ ਸਬੌਧੰਨ ਕੀਤਾ |
25-01