
ਕੈਨੇਡਾ ਵਿਚ ਭੇਤ ਭਰੀ ਹਾਲਤ ਵਿਚ ਨੌਜਵਾਨ ਦੀ ਮੌਤ
ਕਲਾਨੌਰ, 25 ਫ਼ਰਵਰੀ (ਗੁਰਦੇਵ ਸਿੰਘ ਰਜਾਦਾ): ਜ਼ਿਲ੍ਹਾ ਗੁਰਦਾਸਪੁਰ ਦੇਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਅਗਵਾਨ ਦੇ ਏਐਸਆਈ ਨਰਿੰਦਰ ਸਿੰਘ ਦੇ ਹੋਣਹਾਰ ਪੁੱਤਰ ਜਗਰੂਪ ਸਿੰਘ (22) ਦੀ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਭੇਤਭਰੀ ਹਾਲਤ ਵਿਚ ਮੌਤ ਹੋਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ |
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਮਿ੍ਤਕ ਜਗਰੂਪ ਸਿੰਘ ਦੇ ਤਾਏ ਦੇ ਪੁੱਤ ਗੁਰਇਕਬਾਲ ਸਿੰਘ ਪਾਲਾ ਨੇ ਦਸਿਆ ਕਿ ਉਸ ਦਾ ਚਚੇਰਾ ਭਰਾ 2017 ਨੂੰ ਸਤੰਬਰ ਮਹੀਨੇ ਕੈਨੇਡਾ ਦੇ ਸਰੀ ਸ਼ਹਿਰ ਵਿਚ ਸਟੱਡੀ ਵੀਜ਼ੇ ਉਤੇ ਗਿਆ ਹੋਇਆ ਸੀ ਅਤੇ 18 ਫ਼ਰਵਰੀ ਨੂੰ ਉਸ ਨੇ ਅਪਣੇ ਭਰਾ ਨਾਲ ਫ਼ੋਨ ਉਤੇ ਗੱਲਬਾਤ ਵੀ ਕੀਤੀ ਸੀ ਜਦ ਕਿ ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਭਰਾ ਜਗਰੂਪ ਸਿੰਘ ਦੀ ਮਿ੍ਤਕ ਦੇਹ ਭੇਤਭਰੀ ਹਾਲਤ ਵਿਚ ਉਸ ਦੇ ਕਮਰੇ ਵਿਚੋਂ ਮਿਲੀ ਹੈ | ਉਸ ਨੇ ਦਸਿਆ ਕਿ ਜਗਰੂਪ ਸਿੰਘ ਦੀ ਭੈਣ ਪਵਨਦੀਪ ਕੌਰ ਵੀ ਕੈਨੇਡਾ ਸਟੱਡੀ ਵੀਜ਼ੇ ਉਤੇ ਰਹਿ ਰਹੀ ਹੈ ਉਸ ਨੇ ਜਗਰੂਪ ਸਿੰਘ ਦੀ ਉਪਰੰਤ ਪਰਵਾਰਕ ਜਾਣਕਾਰੀ ਦਿਤੀ | ਗੁਰ ਇਕਬਾਲ ਨੇ ਦਸਿਆ ਕਿ ਕੈਨੇਡਾ ਪੁਲਿਸ ਵਲੋਂ ਜਗਰੂਪ ਸਿੰਘ ਦਾ ਪੋਸਟਮਾਰਟਮ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
ਫੋਟੋ ;25ਗੁਰਦੇਵ3image