
ਦੋ ਜੂਨੀਅਰ ਇੰਜੀਨੀਅਰਜ਼ (ਜੇ. ਈ.) ਨੂੰ ਕੀਤਾ ਮੁਅੱਤਲ
ਚੰਡੀਗੜ੍ਹ : ਚੰਡੀਗੜ੍ਹ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰਨ ਦੌਰਾਨ ਪੂਰੇ ਸ਼ਹਿਰ ਦੀ ਬਿਜਲੀ ਸਪਲਾਈ 41 ਘੰਟੇ ਤਕ ਠੱਪ ਰਹੀ ਸੀ। ਹੋਰ ਤਾਂ ਹੋਰ ਇਸ ਦੌਰਾਨ ਸ਼ਹਿਰ ਦੇ ਦੋ ਵੱਡੇ ਹਸਪਤਾਲਾਂ ਦੀ ਬਿਜਲੀ ਵੀ ਕੱਟ ਦਿਤੀ ਗਈ ਸੀ। ਕਈ ਹੋਰ ਥਾਵਾਂ ’ਤੇ ਵੀ ਬਿਜਲੀ ਬੰਦ ਹੋਣ ਵਿਚ ਕੁੱਝ ਮੁਲਾਜ਼ਮਾਂ ਨੇ ਭੂਮਿਕਾ ਨਿਭਾਈ ਸੀ। ਬਿਜਲੀ ਮੁਲਾਜ਼ਮਾਂ ਦੀ ਨਿੱਜੀਕਰਨ ਖ਼ਿਲਾਫ਼ ਹੜਤਾਲ ਅਤੇ ਉਸ ਤੋਂ ਪੈਦਾ ਹੋਏ ਸੰਕਟ ਤੋਂ ਬਾਅਦ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ।
Electricity
ਸ਼ੁੱਕਰਵਾਰ ਨੂੰ ਵਿਭਾਗ ਦੇ ਦੋ ਜੂਨੀਅਰ ਇੰਜੀਨੀਅਰਜ਼ (ਜੇ. ਈ.) ਨੂੰ ਮੁਅੱਤਲ ਕਰ ਦਿੱਤਾ ਗਿਆ। ਨਾਲ ਹੀ ਸੁਪਰੀਡੈਂਟ ਇੰਜੀਨੀਅਰ (ਐੱਸ. ਈ.) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਕੁੱਲ 143 ਮੁਲਾਜ਼ਮਾਂ ’ਤੇ ਐੱਫ. ਆਈ. ਆਰ. ਦਰਜ ਕਰਾ ਦਿੱਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸਿਹਤ ਸਕੱਤਰ ਯਸ਼ਪਾਲ ਗਰਗ ਦੀ ਪ੍ਰਧਾਨਗੀ ਵਿਚ ਜੀ. ਐੱਮ. ਐੱਸ. ਐੱਚ.-16 ਦੇ ਮੈਡੀਕਲ ਪ੍ਰਧਾਨ, ਜੀ. ਐੱਮ. ਸੀ. ਐੱਚ.-32 ਦੇ ਮੈਡੀਕਲ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਐਕਸ. ਈ. ਐੱਨ. (ਬਿਜਲੀ) ਦੀ ਇਕ ਕਮੇਟੀ ਦਾ ਗਠਨ ਕੀਤਾ ਹੈ, ਜੋ ਸੈਕਟਰ-32 ਅਤੇ 16 ਹਸਪਤਾਲਾਂ ਵਿਚ ਬਿਜਲੀ ਗੁੱਲ ਹੋਣ ਕਾਰਣ ਹੋਈਆਂ ਖਾਮੀਆਂ ਦੀ ਜਾਂਚ ਕਰੇਗੀ।
chandigarh electricity
ਇਸ ਤੋਂ ਇਲਾਵਾ ਪੁਲਸ ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਸਬੂਤਾਂ ਦੇ ਜ਼ਰੀਏ ਬਿਜਲੀ ਸਪਲਾਈ ਬੰਦ ਕਰਨ ਵਾਲੇ ਮੁਲਾਜ਼ਮਾਂ ਦੀ ਪਛਾਣ ਕਰ ਰਹੀ ਹੈ। ਪਛਾਣ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ਵਿਚ ਹੋਰ ਮੁਲਾਜ਼ਮਾਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ