'ਮੈਂ ਤੇ ਮੇਰਾ ਪ੍ਰਵਾਰ ਦੁਸ਼ਮਣ ਦੇ ਨਿਸ਼ਾਨੇ 'ਤੇ, ਪਰ ਅਸੀਂ ਯੂਕਰੇਨ ਛੱਡ ਕੇ ਨਹੀਂ ਭੱਜਾਂਗੇ'
Published : Feb 26, 2022, 8:42 am IST
Updated : Feb 26, 2022, 8:42 am IST
SHARE ARTICLE
image
image

'ਮੈਂ ਤੇ ਮੇਰਾ ਪ੍ਰਵਾਰ ਦੁਸ਼ਮਣ ਦੇ ਨਿਸ਼ਾਨੇ 'ਤੇ, ਪਰ ਅਸੀਂ ਯੂਕਰੇਨ ਛੱਡ ਕੇ ਨਹੀਂ ਭੱਜਾਂਗੇ'


ਕਿਹਾ, ਕੋਈ ਸਾਡੀ ਮਦਦ ਨਹੀਂ ਕਰਨਾ ਚਾਹੁੰਦਾ, ਸਾਰੇ ਡਰੇ ਹੋਏ ਹਨ

ਕੀਵ, 25 ਫ਼ਰਵਰੀ : ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਦੇਸ਼ ਵਿਚ ਤਬਾਹੀ ਮਚ ਗਈ ਹੈ | ਰੂਸ ਯੂਕਰੇਨ ਦੀ ਰਾਜਧਾਨੀ ਕੀਵ ਨੂੰ  ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜੇਲੇਂਸਕੀ ਦਾ ਇਕ ਵੀਡੀਉ ਸੰਦੇਸ਼ ਸਾਹਮਣੇ ਆਇਆ ਹੈ, ਜਿਸ ਵਿਚ ਉਹ ਅਪਣੀ ਪਤਨੀ ਅਤੇ ਬੱਚਿਆਂ ਬਾਰੇ ਗੱਲ ਕਰਦੇ ਹੋਏ ਬੇਵੱਸ ਅਤੇ ਭਾਵੁਕ ਨਜ਼ਰ ਆ ਰਹੇ ਹਨ | ਜੇਲੇਂਸਕੀ ਕਹਿ ਰਹੇ ਹਨ ਕਿ ਮੈਂ ਰੂਸ ਦਾ ਪਹਿਲਾ ਨਿਸ਼ਾਨਾ ਹਾਂ ਅਤੇ ਮੇਰਾ ਪ੍ਰਵਾਰ ਦੂਜਾ ਹੈ |
ਜੇਲੇਂਸਕੀ ਨੇ ਯੂਕਰੇਨ ਦੇ ਅਧਿਕਾਰੀਆਂ ਨੂੰ  ਇਹ ਵੀ ਚਿਤਾਵਨੀ ਦਿਤੀ ਕਿ ਰੂਸ ਰਾਜਧਾਨੀ ਕੀਵ ਵਿਚ ਦਾਖ਼ਲ ਹੋ ਗਿਆ ਹੈ | ਜੇਲੇਂਸਕੀ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਪ੍ਰਵਾਰ ਗ਼ੱਦਾਰ ਨਹੀਂ ਹਨ ਅਤੇ ਯੂਕਰੇਨ ਤੋਂ ਭੱਜਣਗੇ ਨਹੀਂ | ਇਕ ਭਾਵੁਕ ਵੀਡੀਉ ਸੰਦੇਸ਼ ਵਿਚ ਜੇਲੇਨਸਕੀ ਕਹਿ ਰਹੇ ਹਨ, 'ਮੈਂ ਯੂਕਰੇਨ ਵਿਚ ਹਾਂ | ਮੇਰੀ ਪਤਨੀ ਯੂਕਰੇਨ ਵਿਚ ਹੈ | ਮੇਰੇ ਬੱਚੇ ਯੂਕਰੇਨ ਵਿਚ ਹਨ | ਉਹ ਗ਼ੱਦਾਰ ਨਹੀਂ ਹਨ...ਉਹ ਯੂਕਰੇਨ ਦੇ ਨਾਗਰਿਕ ਹਨ | ਸਾਨੂੰ ਸੂਚਨਾ ਮਿਲੀ ਹੈ ਕਿ ਦੁਸ਼ਮਣ ਨੇ ਮੈਨੂੰ ਪਹਿਲਾ ਨਿਸ਼ਾਨਾ ਬਣਾਇਆ ਹੈ | ਮੇਰਾ ਪ੍ਰਵਾਰ ਉਸ ਦਾ ਦੂਜਾ ਨਿਸ਼ਾਨਾ ਹੈ | ਰੂਸ ਮੈਨੂੰ ਮਾਰਨਾ ਚਾਹੁੰਦਾ ਹੈ | ਜੇਲੇਂਸਕੀ ਨੇ ਅਪਣੇ ਭਾਵੁਕ ਸੰਦੇਸ਼ 'ਚ ਅੱਗੇ ਕਿਹਾ ਕਿ ਰੂਸੀ ਸਰਕਾਰ ਉਸ ਨੂੰ  ਖ਼ਤਮ ਕਰਨਾ ਚਾਹੁੰਦੀ ਹੈ | ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, Tਉਹ ਦੇਸ਼ ਦੇ ਮੁਖੀ ਨੂੰ  ਖ਼ਤਮ ਕਰ ਕੇ ਯੂਕਰੇਨ ਨੂੰ  ਸਿਆਸੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ |''
ਜੇਲੇਂਸਕੀ ਨੇ ਕਿਹਾ ਕਿ ਉਸ ਨੇ ਨਾਟੋ ਦੇ 27 ਯੂਰਪੀਅਨ ਨੇਤਾਵਾਂ ਤੋਂ ਸਿੱਧੇ ਸਵਾਲ ਕੀਤੇ ਕਿ ਕੀ ਯੂਕਰੇਨ ਨਾਟੋ ਵਿਚ ਸ਼ਾਮਲ ਹੋਵੇਗਾ?

ਕਿਸੇ ਨੇ ਜਵਾਬ ਨਹੀਂ ਦਿਤਾ, ਹਰ ਕੋਈ ਡਰਿਆ ਹੋਇਆ ਹੈ | ਪਰ ਅਸੀਂ ਡਰਦੇ ਨਹੀਂ, ਅਸੀਂ ਕਿਸੇ ਚੀਜ਼ ਤੋਂ ਨਹੀਂ ਡਰਦੇ | ਉਨ੍ਹਾਂ ਅੱਗੇ ਕਿਹਾ, 'ਅਸੀਂ ਅਪਣੇ ਦੇਸ਼ ਨੂੰ  ਬਚਾਉਣ ਤੋਂ ਨਹੀਂ ਡਰਦੇ | ਅਸੀਂ ਰੂਸ ਤੋਂ ਨਹੀਂ ਡਰਦੇ | ਅਸੀਂ ਰੂਸ ਨਾਲ ਗੱਲਬਾਤ ਤੋਂ ਵੀ ਨਹੀਂ ਡਰਦੇ |' ਯੂਕਰੇਨ ਨਾਟੋ 'ਚ ਸ਼ਾਮਲ ਹੋਣਾ ਚਾਹੁੰਦਾ ਹੈ ਪਰ ਰੂਸ ਇਸ ਦੇ ਖ਼ਿਲਾਫ਼ ਹੈ | 2014 ਵਿਚ ਯੂਕਰੇਨ ਵਿਚ ਰੂਸੀ ਸਮਰਥਿਤ ਸਰਕਾਰ ਦੇ ਡਿਗਣ ਤੋਂ ਬਾਅਦ, ਯੂਕਰੇਨ ਦੀਆਂ ਸਰਕਾਰਾਂ ਨੇ ਨਾਟੋ ਵਿਚ ਸ਼ਾਮਲ ਹੋਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ ਪਰ ਰੂਸ ਨਾਟੋ ਨੂੰ  ਰੂਸ ਦੀ ਸੁਰੱਖਿਆ ਲਈ ਖ਼ਤਰਾ ਮੰਨਦਾ ਹੈ, ਇਸ ਲਈ ਕਿਸੇ ਵੀ ਕੀਮਤ 'ਤੇ ਉਹ ਨਹੀਂ ਚਾਹੁੰਦਾ ਕਿ ਯੂਕਰੇਨ ਨਾਟੋ ਦਾ ਮੈਂਬਰ ਬਣੇ |     (ਏਜੰਸੀ)

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement