ਰਾਸ਼ਟਰਵਾਦ ਨੇ ਪੰਜਾਬ ਦੇ ਹੋਰ ਅਧਿਕਾਰ ਖੋਹੇ- ਕੇਂਦਰੀ ਸਿੰਘ ਸਭਾ
Published : Feb 26, 2022, 3:31 pm IST
Updated : Feb 26, 2022, 3:31 pm IST
SHARE ARTICLE
Sikh Organization
Sikh Organization

ਅਕਾਲੀ ਦਲ (ਬਾਦਲ) ਨੇ ਆਪਣਾ ਰਾਜ ਭਾਗ ਭੋਗਣ ਲਈ ਭਾਜਪਾ ਨਾਲ ਸਾਂਝ ਪਾ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਤੋਂ ਪਾਸਾ ਵੱਟ ਲਿਆ ਹੈ।

 

ਚੰਡੀਗੜ੍ਹ - ਭਾਜਪਾ ਦੀ ਰਾਸ਼ਟਰਵਾਦੀ ਸਿਆਸਤ ਨੇ ਪੰਜਾਬ ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) “ਪਾਵਰ ਮੈਂਬਰ” ਵਿਚ ਭੇਜਣ ਦੇ ਹੱਕ ਅਤੇ 60-40 ਦੇ ਅਨੁਪਾਤ ਵਿਚ ਚੰਡੀਗੜ੍ਹ ਯੂ.ਟੀ ਵਿੱਚ ਆਪਣੇ ਅਫਸਰ ਲਵਾਉਣ ਦੇ ਹੱਕ ਖੋਹ ਲਏ ਹਨ, ਜਿਸ ਦਾ ਸਿੱਖਾਂ/ਪੰਜਾਬੀਆਂ ਨੂੰ ਖੁੱਲ੍ਹ ਕੇ ਵਿਰੋਧ ਕਰਨਾ ਚਾਹੀਦਾ ਹੈ।

 

ਪਿਛਲੇ ਦਿਨੀਂ ਕੇਂਦਰੀ ਪਾਵਰ ਮਨਿਸਟਰੀ ਨੇ ਫੈਸਲਾ ਕਰ ਲਿਆ ਹੈ ਕਿ ਭਾਖੜਾ ਬੋਰਡ ਵਿਚ “ਪਾਵਰ ਮੈਂਬਰ” ਦੇਸ਼ ਦੇ ਕਿਸੇ ਹਿੱਸੇ ਵਿਚੋਂ ਵੀ ਲਿਆ ਜਾ ਸਕਦਾ ਹੈ। ਪਹਿਲਾਂ, ਪੰਜਾਬ ਸਰਕਾਰ ਨੂੰ ਹੀ ਇਹ ਅਧਿਕਾਰ ਸੀ ਕਿ ਉਹ ਹੀ “ਪਾਵਰ ਮੈਂਬਰ” ਨਿਯੁਕਤ ਕਰ ਸਕਦੀ ਸੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ 1947 ਦੇ ਨਿਯਮਾਂ ਮੁਤਾਬਿਕ “ਪਾਵਰ ਮੈਂਬਰ” ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹੈ। ਹਰਿਆਣਾ ਨੂੰ ‘ਸਿੰਜਾਈ ਮੈਂਬਰ’ ਭੇਜਣ ਦਾ ਅਧਿਕਾਰ ਸੀ। ਕੇਂਦਰੀ ਪਾਵਰ ਮੰਤਰਾਲੇ ਨੇ ਪੰਜਾਬ ਅਤੇ ਹਰਿਆਣਾ ਦੋਵਾਂ ਦੀ ਪੱਕੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਹੈ।

BBMBBBMB

ਇਸੇ ਤਰ੍ਹਾਂ ਚੰਡੀਗੜ੍ਹ ਯੂ.ਟੀ ਵਿਚ ਵੱਡੇ ਅਫਸਰ/ਜੂਨੀਅਰ ਸਟਾਫ ਪੰਜਾਬ ਦੀ ਥਾਂ ਬਾਹਰਲੇ ਸੂਬਿਆਂ ਵਿਚੋਂ ਲਾਏ ਹੋਏ ਹਨ। ਜਦੋਂ ਕਿ ਚੰਡੀਗੜ੍ਹ, ਪੰਜਾਬ ਦੇ 27 ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਹੈ। ਇਸ ਪੱਖ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਫਿਰ ਵੀ ਚੰਡੀਗੜ੍ਹ ਯੂ.ਟੀ ਵਿਚ ਪੰਜਾਬ ਤੋਂ ਆਪਣਾ ਬਣਦਾ ਕੋਟਾ ਖੋਹ ਲਿਆ ਹੈ। ਦੁਖਦਾਈ ਪੱਖ ਇਹ ਹੈ ਕਿ ਅਕਾਲੀ ਦਲ (ਬਾਦਲ) ਨੇ ਆਪਣਾ ਰਾਜ ਭਾਗ ਭੋਗਣ ਲਈ ਭਾਜਪਾ ਨਾਲ ਸਾਂਝ ਪਾ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਤੋਂ ਪਾਸਾ ਵੱਟ ਲਿਆ ਹੈ।

ਅਕਾਲੀ ਦਲ (ਬਾਦਲ) ਨੇ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਦਸਤਾਵੇਜ਼ ਆਨੰਦਪੁਰ ਸਾਹਿਬ ਦੇ ਮਤੇ ਨੂੰ ਸਿਰਫ਼ ਤਿਆਗਿਆ ਹੀ ਨਹੀਂ ਬਲਕਿ ਅੰਦਰੋਂ ਅੰਦਰੀ ਭਾਜਪਾ ਦੇ ਕੇਂਦਰੀਵਾਦ ਦੀ ਮੁਹਿੰਮ ਵਿੱਚ ਸਾਥ ਦਿੱਤਾ ਹੈ। ਪੰਥਕ ਸਫਾ ਨੂੰ ਅਪੀਲ ਹੈ ਕਿ ਸ਼ਾਂਤੀ ਅਤੇ ਵਿਕਾਸ ਲਈ ਪਹਿਲਾਂ ਹੀ ਲੰਗੜ੍ਹੇ ਪੰਜਾਬੀ ਸੂਬੇ ਅੰਦਰ ਖੇਤਰੀ ਜਮਹੂਰੀ ਤਾਕਤਾਂ ਨੂੰ ਮਜ਼ਬੂਤ ਕਰਨ ਵੱਲ ਧਿਆਨ ਕੇਂਦਰਿਤ ਕਰਨ।     

shiromani akali dalshiromani akali dal

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ), ਪ੍ਰੋਫੈਸਰ ਬਾਵਾ ਸਿੰਘ, ਰਾਜਵਿੰਦਰ ਸਿੰਘ ਰਾਹੀ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਿਲ ਹੋਏ।   
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement