
ਸੜਕ ਹਾਦਸਿਆਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ
ਜ਼ੀਕਰਪੁਰ: ਸਾਡੇ ਦੇਸ਼ ’ਚ ਸੜਕ ਹਾਦਸਿਆਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਹਰ ਰੋਜ਼ ਅਖ਼ਬਾਰਾਂ ’ਚ ਜ਼ਿਆਦਾਤਰ ਖ਼ਬਰਾਂ ਸੜਕੀ ਹਾਦਸਿਆਂ ਸਬੰਧੀ ਹੀ ਪੜ੍ਹਨ ਨੂੰ ਮਿਲਦੀਆਂ ਹਨ। ਭਾਵੇਂ ਵਿਗਿਆਨਕ ਤਰੱਕੀ ਨੇ ਅਨੇਕਾਂ ਉੱਨਤ ਵਾਹਨਾਂ ਦੀ ਕਾਢ ਕੱਢ ਕੇ ਮਨੁੱਖ ਦਾ ਜੀਵਨ ਸੁਖਾਲਾ ਕਰ ਦਿੱਤਾ ਹੈ ਪਰ ਇਨ੍ਹਾਂ ਦੀ ਦੁਰਵਰਤੋਂ ਨੇ ਉਸ ਨੂੰ ਮੌਤ ਦੇ ਨੇੜੇ ਲਿਆ ਖੜ੍ਹਾ ਕੀਤਾ ਹੈ।
Accident
ਸੜਕ ਹਾਦਸਿਆਂ ਵਿਚ ਕਈ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ ਅਤੇ ਕਈ ਲੋਕ ਜ਼ਖ਼ਮੀ ਹੋਣ ਦੇ ਨਾਲ-ਨਾਲ ਅਪਾਹਜ ਵੀ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਜ਼ੀਰਕਪੁਰ-ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਮਿਤਪਾਲ (30) ਮੁਹਾਲੀ ਸੈਕਟਰ-79 ਨਿਵਾਸੀ ਵਜੋਂ ਹੋਈ ਹੈ।
PHOTO
ਮ੍ਰਿਤਕ ਨੌਜਵਾਨ ਬਾਸਕਟਬਾਲ ਦਾ ਖਿਡਾਰੀ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ 15 ਦਿਨ ਪਹਿਲਾਂ ਹੀ ਮਾਂ ਅਮਰੀਕਾ ਗਈ ਸੀ। ਜਾਣਕਾਰੀ ਅਨੁਸਾਰ ਸੁਮਿਤ ਸ਼ੁੱਕਰਵਾਰ ਸਵੇਰੇ ਮੁਹਾਲੀ ਤੋਂ ਪਟਿਆਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਕਾਰ ਪਟਿਆਲਾ ਸੜਕ ’ਤੇ ਪਿੰਡ ਰਾਮਪੁਰਾ ਕਲਾਂ ਨਜ਼ਦੀਕ ਟਰੱਕ ਦੇ ਹੇਠਾਂ ਵੜ ਗਈ। ਰਾਹਗੀਰਾਂ ਨੇ ਜ਼ਖਮੀ ਨੌਜਵਾਨ ਨੂੰ ਡੇਰਾਬੱਸੀ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।