ਦੋਸਤ ਕਿਸੇ ਕਾਰਨ ਕਰਦੇ ਸਨ ਬਲੈਕਮੇਲ, ਤੰਗ ਆ ਕੇ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
Published : Feb 26, 2023, 11:08 am IST
Updated : Feb 26, 2023, 1:25 pm IST
SHARE ARTICLE
photo
photo

ਮ੍ਰਿਤਕ ਸਿਕੰਦਰ ਸਿੰਘ ਦਾ ਮੋਬਾਇਲ ਬਿਲਕੁਲ ਬਰੀਕੀ ਨਾਲ ਭੰਨਿਆਂ ਹੋਇਆ ਸੀ।

 

ਬਰਨਾਲਾ : ਭਦੌੜ ਤੋਂ ਇੱਕ ਹੋਰ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਹਲਕਾ ਭਦੌੜ ਦੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਵਿਖੇ ਇੱਕ 30-32 ਸਾਲ ਦੇ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਮ੍ਰਿਤਕ ਨੌਜਵਾਨ ਨੇ ਪਿੰਡ ਦੇ ਖ਼ੇਡ ਸਟੇਡੀਅਮ ’ਚ ਬੈਠ ਸਵੇਰੇ ਦੋ ਵੀਡੀਓ ਬਣਾ ਆਪਣੇ ਗਰੁੱਪਾਂ ’ਚ ਪਾਈਆਂ, ਵੀਡੀਓ ’ਚ ਨੌਜਵਾਨ ਪਿੰਡ ਦੇ ਤਿੰਨ ਵਿਅਕਤੀਆਂ, ਬਲਜੀਤ ਸਿੰਘ, ਰਾਜਪਾਲ, ਤੇ ਜਿਓਂਣ ਸਿੰਘ ਦਾ ਨਾਮ ਲੈ ਆਖ਼ ਰਿਹਾ ਕਿ ਇਹ ਮੇਰੇ ਦੋਸਤ ਮੈਨੂੰ ਕਿਸੇ ਕਾਰਨ ਬਲੈਕਮੇਲ ਕਰ ਰਹੇ ਹਨ ਤੇ ਮੈਂ ਖੁਦਕੁਸ਼ੀ ਕਰ ਰਿਹਾ। ਨੌਜਵਾਨ ਸਲਫ਼ਾਸ ਦੀਆਂ ਗੋਲੀਆਂ ਵਾਲੀ ਸ਼ੀਸ਼ੀ ਵੀ ਵੀਡੀਓ ’ਚ ਦਿਖਾਉਂਦਾ ਹੈ।

ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਜਿਥੇ ਖੁਦਕੁਸ਼ੀ ਕੀਤੀ ਓਥੇ ਹੀ ਮ੍ਰਿਤਕ ਸਿਕੰਦਰ ਸਿੰਘ ਦਾ ਮੋਬਾਇਲ ਬਿਲਕੁਲ ਬਰੀਕੀ ਨਾਲ ਭੰਨਿਆਂ ਹੋਇਆ ਸੀ। ਮੋਟਰਸਾਇਕਲ ਵੀ ਸਟੇਡੀਅਮ ’ਚ ਖੜ੍ਹਾ ਸੀ।

ਇਹ ਖ਼ਬਰ ਵੀ ਪੜ੍ਹੋ : ਭੇਦਭਰੇ ਹਾਲਾਤਾਂ ਵਿਚ ਗੱਡੀ ਚੋਂ ਨੌਜਵਾਨ ਦੀ ਮਿਲੀ ਲਾਸ਼

ਜਾਣਕਾਰੀ ਮਿਲਣ ਤੋਂ ਬਾਅਦ ਭਦੌੜ ਪੁਲਿਸ ਮੌਕੇ ਉੱਤੇ ਪਹੁੰਚਦੀ ਹੈ ਤੇ ਮ੍ਰਿਤਕ ਸਿਕੰਦਰ ਸਿੰਘ ਦੀ ਪਤਨੀ ਕੁਲਦੀਪ ਕੌਰ ਦੇ ਬਿਆਨ ਦਰਜ ਕਰ ਕੇ ਪੁਲਿਸ ਨੇ ਰਾਜਪਾਲ, ਬਲਜੀਤ ਸਿੰਘ ਤੇ ਜਿਓਂਣ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 10, 306 ਤੇ 506 ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ, ਜੋ ਕਿ ਘਰੋਂ ਫਰਾਰ ਹਨ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਕੇਸ : ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਢੇਸੀ ਨੇ ਯੂਕੇ ਸਰਕਾਰ ਨੂੰ ਮਦਦ ਕਰਨ ਦੀ ਕੀਤੀ ਅਪੀਲ

ਫਿਲਹਾਲ ਇਹ ਨੀਂ ਸਾਫ਼ ਹੋ ਸਕਿਆ ਕਿ ਉਕਤ ਮ੍ਰਿਤਕ ਨੋਜਵਾਨ ਨੂੰ ਕਿਸ ਗੱਲੋਂ ਉਸ ਦੇ ਸਾਥੀ ਬਲੈਕਮੇਲ ਕਰ ਰਹੇ ਸਨ ਕਿ ਉਸ ਨੂੰ ਖੁਦਕੁਸ਼ੀ ਲਈ ਮਜ਼ਬੂਰ ਹੋਣਾ ਪਿਆ। ਭਦੌੜ ਪੁਲਿਸ ਮਾਮਲੇ ਦੀ ਤਫ਼ਤੀਸ ਕਰ ਰਹੀ ਤੇ ਲਾਸ਼ ਨੂੰ ਪੋਸਟਮਰਟਮ ਲਈ ਸਿਵਲ ਹਸਪਤਾਲ ਬਰਨਾਲਾ ਰੱਖਿਆ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement