ਲੁਧਿਆਣਾ ਦੇ ਪਿੰਡ ਬੁਲਾਰਾ 'ਚ ਵੱਡੀ ਵਾਰਦਾਤ, ਡੇਅਰੀ ਸੰਚਾਲਕ ਜੋਤਰਾਮ ਤੇ ਨੌਕਰ ਭਗਵੰਤ ਸਿੰਘ ਦਾ ਕਤਲ

By : KOMALJEET

Published : Feb 26, 2023, 12:20 pm IST
Updated : Feb 26, 2023, 12:22 pm IST
SHARE ARTICLE
file photos
file photos

ਤੇਜ਼ਧਾਰ ਹਥਿਆਰ ਨਾਲ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ

ਮ੍ਰਿਤਕ ਜੋਤਰਾਮ ਕੋਲੋਂ 4500 ਰੁਪਏ ਗ਼ਾਇਬ
ਪਰਿਵਾਰ ਨੇ ਜਤਾਇਆ ਦੂਜੇ ਨੌਕਰ ਗਿਰਧਾਰੀ ਵਲੋਂ ਕਤਲ ਕੀਤੇ ਜਾਣ ਦਾ ਖ਼ਦਸ਼ਾ 

ਲੁਧਿਆਣਾ : ਇਥੋਂ ਦੇ ਪਿੰਡ ਬੁਲਾਰਾ ਵਿਚ ਦੇਰ ਰਾਤ ਵੱਡੀ ਵਾਰਦਾਤ ਵਾਪਰੀ ਹੈ। ਪਿੰਡ ਦੇ ਡੇਅਰੀ ਸੰਚਾਲਕ ਜੋਤਰਾਮ ਅਤੇ ਉਸ ਦੇ ਨੌਕਰ ਭਗਵੰਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੂਆ ਰੋਡ 'ਤੇ ਪੈਂਦੇ ਪਿੰਡ ਬੁਲਾਰਾ 'ਚ ਰਾਤ ਡੇਢ ਵਜੇ ਦੇ ਕਰੀਬ ਤੇਜ਼ਧਾਰ ਹਥਿਆਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕ ਡੇਅਰੀ ਸੰਚਾਲਕ ਦੇ ਪਰਿਵਾਰ ਨੇ ਇਸ ਦੋਹਰੇ ਕਤਲ ਨੂੰ ਅੰਜਾਮ ਦੇਣ ਲਈ ਕਿਸੇ ਹੋਰ ਨੌਕਰ 'ਤੇ ਸ਼ੱਕ ਪ੍ਰਗਟਾਇਆ ਹੈ।

ਇਹ ਵੀ ਪੜ੍ਹੋ : ਅੱਜ ਦੇ ਦਿਨ ਬਾਲਾਕੋਟ 'ਚ ਦਾਖ਼ਲ ਹੋਏ ਸਨ ਭਾਰਤੀ ਲੜਾਕੂ ਜਹਾਜ਼, ਦਿੱਤਾ ਸੀ ਵੱਡੀ ਕਾਰਵਾਈ ਨੂੰ ਅੰਜਾਮ 

ਪੀੜਤ ਪਰਿਵਾਰ ਨੇ ਦੱਸਿਆ ਕਿ ਜੋਤਰਾਮ ਦੇਰ ਰਾਤ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ। ਸਵੇਰੇ ਜਦੋਂ ਉਹ ਉਥੇ ਤਾਂ ਉਸ ਨੂੰ ਪਤਾ ਲੱਗਾ ਕਿ ਜੋਤਰਾਮ ਦਾ ਕਤਲ ਹੋ ਗਿਆ ਹੈ। ਉਸ ਦੇ ਨੌਕਰ ਭਗਵੰਤ ਸਿੰਘ ਦੀ ਲਾਸ਼ ਕੁਝ ਦੂਰੀ 'ਤੇ ਪਸ਼ੂਆਂ ਦੇ ਸ਼ੈੱਡ 'ਚ ਹੇਠਾਂ ਪਈ ਸੀ।

ਪੀੜਤ ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਕਿਸੇ ਹੋਰ ਨੌਕਰ ਨੇ ਕਤਲ ਨੂੰ ਅੰਜਾਮ ਦਿੱਤਾ ਹੈ। ਸਵੇਰੇ ਜਦੋਂ ਲੋਕਾਂ ਨੇ ਡੇਅਰੀ ਤੋਂ ਜੋਤਰਾਮ ਦੇ ਪੁੱਤਰ ਤਰਸੇਮ ਨੂੰ ਫੋਨ ਕਰ ਕੇ ਘਟਨਾ ਦੀ ਸੂਚਨਾ ਦਿੱਤੀ ਤਾਂ ਉਹ ਮੌਕੇ 'ਤੇ ਪਹੁੰਚੇ । ਉਸ ਨੇ ਦੇਖਿਆ ਕਿ ਪਿਤਾ ਜੋਤਰਾਮ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਉਸ ਦਾ ਪੁਰਾਣਾ ਨੌਕਰ ਭਗਵੰਤ ਸਿੰਘ ਵੀ ਕੁਝ ਦੂਰੀ 'ਤੇ ਮਰਿਆ ਪਿਆ ਸੀ।

ਇਹ ਵੀ ਪੜ੍ਹੋ : ਨਾਜਾਇਜ਼ ਹਥਿਆਰ ਸਮੇਤ ਨੌਜਵਾਨ ਕਾਬੂ, ਇੱਕ .32 ਪਿਸਤੌਲ ਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ 

ਉਨ੍ਹਾਂ ਦੱਸਿਆ ਕਿ ਜੋਤਰਾਮ ਕੋਲ ਕਰੀਬ 4500 ਰੁਪਏ ਸਨ। ਪੁਲਿਸ ਨੇ ਸਵੇਰੇ ਮੌਕਾ ਦੇਖਿਆ ਤਾਂ ਜੋਤਰਾਮ ਕੋਲ ਉਹ ਪੈਸੇ ਨਹੀਂ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਾਤਲ ਨੇ 4500 ਰੁਪਏ ਚੋਰੀ ਕਰ ਲਏ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।

ਮ੍ਰਿਤਕ ਜੋਤਰਾਮ ਦੇ ਪੁੱਤਰ ਤਰਸੇਮ ਨੇ ਦੱਸਿਆ ਕਿ ਉਸ ਨੂੰ ਜਿਸ ਵਿਅਕਤੀ 'ਤੇ ਸ਼ੱਕ ਹੈ, ਉਸ ਦਾ ਨਾਂ ਗਿਰਧਾਰੀ ਹੈ। ਜਿਸ ਨੂੰ ਤਰਸ ਦੇ ਆਧਾਰ ’ਤੇ ਉਨ੍ਹਾਂ ਨੇ ਆਪਣੀ ਡੇਅਰੀ ਵਿੱਚ ਰੱਖਿਆ ਹੋਇਆ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਕਤਲ ਕਿਉਂ ਕੀਤਾ। ਗਿਰਧਾਰੀ 'ਤੇ ਸ਼ੱਕ ਇਸ ਲਈ ਵੀ ਹੈ ਕਿਉਂਕਿ ਕਤਲ ਦੀ ਘਟਨਾ ਵਾਪਰਨ ਤੋਂ ਬਾਅਦ ਤੋਂ ਹੀ ਉਹ ਫਰਾਰ ਹੈ। ਉਹ ਦੇਰ ਰਾਤ ਡੇਅਰੀ ਛੱਡ ਕੇ ਭੱਜ ਗਿਆ।

ਏਸੀਪੀ ਵੈਭਵ ਅਤੇ ਸੀਆਈਏ ਦੀ ਟੀਮ ਮੌਕੇ ’ਤੇ ਪੁੱਜੀ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ। ਏਸੀਪੀ ਵੈਭਵ ਅਨੁਸਾਰ ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਦੋਸ਼ੀ ਜਲਦ ਹੀ ਫੜੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement