
ਕੁਰੂਕਸ਼ੇਤਰ ’ਚ ਹੋਈ ਨੈਸ਼ਨਲ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ
ਸੰਗਰੂਰ : ਕੁਰੂਕਸ਼ੇਤਰ ਵਿਚ ਹੋਈ ਨੈਸ਼ਨਲ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿਚ 75 ਸਾਲ ਉਮਰ ਵਰਗ ਦੇ 5 ਕਿਲੋਮੀਟਰ ਵਾਕ ਦੌੜ ਵਿਚ ਸੰਗਰੂਰ ਦੀ ਸਮਾਜ ਸੇਵੀ ਸ਼ਖ਼ਸੀਅਤ ਪ੍ਰੋ.ਸੰਤੋਖ ਕੌਰ ਨੇ ਸੋਨੇ ਦਾ ਤਗਮਾ ਜਿੱਤਿਆ ਹੈ। ਇਸ ਤੋਂ ਇਲਾਵਾ 200 ਮੀਟਰ ਦੌੜ ਚ ਚਾਂਦੀ ਦਾ ਤਮਗਾ ਅਤੇ ਡਿਸਕਸ ਥਰੋਅ ਮੁਕਾਬਲੋ ਚ ਕਾਂਸੇ ਦਾ ਤਮਗਾ ਜਿੱਤਿਆ ਹੈ।
ਸਮਾਜ ਸੇਵੀ ਜਥੇਬੰਦੀ ਸਾਇੰਟਿਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਦੇ ਪ੍ਰਧਆਨ ਡਾ. ਏ.ਐੱਸ.ਮਾਨ ਅਤੇ ਸਲਾਹਕਾਰ ਬਲਦੇਵ ਸਿੰਘ ਗੋਸਲ ਨੇ ਕਿਹਾ ਕਿ ਪ੍ਰੋ. ਸੰਤੋਖ ਕੌਰ ਜਿਥੇ ਸਮਾਜ ਸੇਵੀ ਖੇਤਰ ਵਿਚ ਸਰਗਰਮ ਹਨ ਉੱਥੇ ਉਨ੍ਹਾਂ 19 ਤੋਂ 23 ਫਰਬਰੀ ਤੱਕ ਹੋਈ ਨੈਸ਼ਨਲ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿਚ 5 ਕਿਲੋਮੀਟਰ ਵਾਕ ਦੌੜ, 200 ਮੀਟਰ ਦੌੜ ਅਤੇ ਡਿਸਕਸ ਥਰੋਅ ਵਿਚ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਹਾਸਲ ਕਰਕੇ ਪੰਜਾਬ ਅਤੇ ਸੰਗਰੂਰ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਰਾਜਿੰਦਰ ਕੌਰ ਮਾਨ, ਪਰਮਜੀਤ ਕੌਰ, ਪਵਿੱਤਰ ਕੌਰ ਗਰੇਵਾਲ, ਬਹਾਦਰ ਸਿੰਘ ਰਾਓ, ਪ੍ਰਿਸੀਪਲ ਜਗਦੇਵ ਸਿੰਘ ਸੋਹੀ ਨੇ ਪ੍ਰੋ. ਸੰਤੋਖ ਕੌਰ ਨੂੰ ਮੁਬਾਰਕਬਾਦ ਦਿੱਤੀ।