
ਸੱਜਣ ਕੁਮਾਰ ਦੀ ਉਮਰ ਕੈਦ ਦੀ ਸਜ਼ਾ 'ਤੇ ਪੀੜਤ ਪਰਿਵਾਰਾਂ ਨੇ ਚੁੱਕੇ ਸਵਾਲ
ਪਟਿਆਲਾ: 1984 ਵਿੱਚ ਸਿੱਖ ਕਤਲੇਆਮ ਨੂੰ ਲੈ ਕੇ ਹਲੇ ਵੀ ਪੀੜਤਾਂ ਦੇ ਜ਼ਖ਼ਮ ਅਵੱਲੇ ਹਨ। 1984 ਦੀ ਐਕਸ਼ਨ ਕਮੇਟੀ ਪੰਜਾਬ ਦੇ ਚੇਅਰਮੈਨ ਚਰਨਜੀਤ ਸਿੰਘ ਨਾਲ ਸਪੋਕਸਮੈਨ ਦੀ ਟੀਮ ਨੇ ਗੱਲਬਾਤ ਕੀਤੀ। ਇਸ ਮੌਕੇ ਚਰਨਜੀਤ ਸਿੰਘ ਨੇ ਕਿਹਾ ਹੈ ਕਿ 40 ਸਾਲ ਬੀਤ ਜਾਣ ਤੋਂ ਬਾਅਦ ਵੀ ਇਨਸਾਫ ਨਹੀ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਮਿਹਨਤੀ ਵਕੀਲ ਨੇ 40 ਸਾਲ ਕੇਸ ਲੜਿਆ ਪਰ ਉਮਰ ਕੈਂਦ ਦੀ ਸਜ਼ਾ ਨਾਲ ਕੋਈ ਇਨਸਾਫ ਨਹੀ ਮਿਲਿਆ ਹੈ।
ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਪਰ ਉਮਰ ਕੈਂਦ ਨਾਲ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਹੈ ਕਿ ਦੋਸ਼ੀ 80 ਸਾਲ ਦੀ ਉਮਰ ਹੋ ਗਈ ਉਸ ਨੂੰ ਉਮਰ ਕੈਦ ਨਾਲ ਕੀ ਹੋਵੇਗਾ। ਉਨ੍ਹਾਂ ਨੇ ਕਿਹਾ ਹੈਕਿ ਸਿੱਖਾਂ ਲਈ ਕੋਈ ਇਨਸਾਫ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਜ਼ਾਰਾਂ ਦੇ ਕਤਲ ਕਰਨ ਵਾਲੇ ਨੂੰ ਸਿਰਫ ਉਮਰ ਕੈਦ ਦਿੱਤੀ ਹੈ।
ਚਰਨਜੀਤ ਸਿੰਘ ਨੇ ਕਿਹਾ ਹੈ ਕਿ ਸਿੱਖਾਂ ਲਈ ਇੱਥੇ ਕੋਈ ਇਨਸਾਫ ਨਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਤਲੇਆਮ ਨੂੰ ਉਸ ਵਕਤ ਅੰਤਰਰਾਸ਼ਟਰੀ ਮੀਡੀਆ ਨੇ ਵੀ ਕਵਰ ਕੀਤਾ ਸੀ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਕੋਈ ਇਨਸਾਫ ਨਹੀ ਮਿਲ ਰਿਹਾ ਹੈ।