
ਸਰਕਾਰ ਮਕਾਨਾਂ ਦਾ ਬਹੁਤ ਘੱਟ ਮੁੱਲ ਦੇ ਰਹੀ ਹੈ: ਮਕਾਨ ਮਾਲਕ
ਦਿੱਲੀ ਤੋਂ ਜ਼ਿਲ੍ਹਾ ਮਾਲੇਰਕੋਟਲਾ ਵਿਚ ਦੀ ਇਕ ਹਾਈਵੇ ਤਿਆਰ ਕੀਤਾ ਜਾ ਰਿਹਾ ਹੈ। ਦਸ ਦਈਏ ਇਸੇ ਹਾਈਵੇ ਨੂੰ ਲੈ ਕੇੇ ਪਿਛਲੇ ਲੰਮੇ ਸਮੇਂ ਵਿਚ ਕਾਫ਼ੀ ਧਰਨੇ ਵੀ ਲਗਾਏ ਗਏ ਸਨ ਤੇ ਪ੍ਰਦਰਸ਼ਨ ਹੋਏ ਸਨ। ਇਸ ਹਾਈਵੇ ਵਿਚਕਾਰ ਤਿੰਨ ਮਕਾਨ ਆ ਰਹੇ ਹਨ ਇਸ ਲਈ ਸਾਰਾ ਕੰਮ ਰੁਕਿਆ ਪਿਆ ਹੈ। ਜਾਣਕਾਰੀ ਅਨੁਸਾਰ ਮਕਾਨ ਮਾਲਕ ਨੂੰ ਸਿਰਫ਼ 59 ਹਜ਼ਾਰ ਰੁਪਏ ਇਸ ਮਕਾਨ ਦਾ ਮੁੱਲ ਸਰਕਾਰ ਵਲੋਂ ਦਿਤਾ ਜਾ ਰਿਹਾ ਹੈ ਜੋ ਕਿ ਮਕਾਨ ਮਾਲਕਾਂ ਅਨੁਸਾਰ ਬਹੁਤ ਘੱਟ ਹੈ।
ਜਿਸ ਕਾਰਨ ਇਸ ਰੋਡ ਦਾ ਕੰਮ ਸਿਰੇ ਨਹੀਂ ਚੜ੍ਹ ਰਿਹਾ। ਇਸ ਮੁੱਦੇ ’ਤੇ ਰੋਜ਼ਾਨਾ ਸਪੋਸਕਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਸਰਕਾਰ ਮਕਾਨ ਮਾਲਕ ਨਾਲ ਧੱਕੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਤਾਂ ਕੱਚੀ ਬਹੀ ਦਾ ਮੁੱਲ 10-12 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਮਕਾਨ ਮਾਲਕ ਦਾ ਗੇਟ ਗ਼ਰਿਲਾਂ ਦਾ ਕੰਮ ਹੈ ਜੋ ਕਿ ਬਹੁਤ ਵਧੀਆ ਚੱਲ ਰਿਹਾ ਹੈ।
photo
ਉਨ੍ਹਾਂ ਕਿਹਾ ਕਿ ਸਰਕਾਰ ਮਕਾਨ ਮਾਲਕ ਨੂੰ 69 ਹਜ਼ਾਰ ਰੁਪਏ ਬਿਸਵਾ ਦੇ ਕੇ ਮਜ਼ਾਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰਾ ਰੋਡ ਤਿਆਰ ਹੋ ਚੁੱਕਾ ਹੈ ਤੇ ਮਹਿਜ 200 ਫ਼ੁੱਟ ਏਰੀਏ ਪਿੱਛੇ ਰੋਡ ਦਾ ਕੰਮ ਰੁਕਿਆ ਪਿਆ ਹੈ। ਉਨ੍ਹਾਂ ਕਿਹਾ ਕਿ ਮਕਾਨ ਮਾਲਕ ਇੱਥੋਂ ਕਿਤੇ ਹੋਰ ਜਾਵੇਗਾ ਤੇ ਜ਼ਮੀਨ ਖ਼ਰੀਦ ਕੇ ਨਵਾਂ ਘਰ ਬਣਾਏਗਾ ਇਸ ਵਿਚ ਹੀ ਉਸ ਦੀ ਅੱਧੀ ਉਮਰ ਲੰਘ ਜਾਣੀ ਹੈ। ਉਨ੍ਹਾਂ ਕਿਹਾ ਕਿ ਆਪਣਾ ਘਰ ਛੱਡਣਾ ਕੋਈ ਸੌਖੀ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਿੰਨਾ ਮੁੱਲ ਬਣਦਾ ਹੈ ਮਕਾਨ ਮਾਲਕ ਨੂੰ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਇੰਨੀ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਇੰਨੇ ਵੱਡੇ-ਵੱਡੇ ਪ੍ਰਾਜੈਕਟ ਰੁਕਣ ਲੱਗ ਪਏ ਤਾਂ ਫਿਰ ਇਹ ਪ੍ਰਾਜੈਕਟ ਪੂਰੇ ਕਿਵੇਂ ਹੋਣਗੇ।