Robbery in Money exchange shop: ਮੋਹਾਲੀ ’ਚ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਡਾਲਰ ਹੋਏ ਚੋਰੀ

By : PARKASH

Published : Feb 26, 2025, 1:40 pm IST
Updated : Feb 26, 2025, 1:41 pm IST
SHARE ARTICLE
Dollars of many countries including the US were stolen in Mohali
Dollars of many countries including the US were stolen in Mohali

Robbery in Money exchange shop: ਪੁਲਿਸ ਘਟਨਾ ਦੀ ਜਾਂਚ ’ਚ ਲੱਗੀ, ਸੀਸੀਟੀਵੀ ਕੈਮਰੇ ਕਰ ਰਹੀ ਚੈੱਕ

 

Robbery in Money exchange shop mohali: ਪੰਜਾਬ ਦੇ ਮੋਹਾਲੀ ਵਿਚ ਇਕ ਮਨੀ ਐਕਸਚੇਂਜ ਦੀ ਦੁਕਾਨ ਤੋਂ ਆਸਟਰੇਲੀਅਨ, ਅਮਰੀਕਾ ਅਤੇ ਕੈਨੇਡੀਅਨ ਡਾਲਰ ਤੇ ਯੂਏਈ ਦੀਨਾਰ ਚੋਰੀ ਹੋ ਗਏ। ਘਟਨਾ ਉਸ ਸਮੇਂ ਵਾਪਰੀ ਜਦੋਂ ਦੁਕਾਨ ਦਾ ਮਾਲਿਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਹਾਲਾਂਕਿ ਅਜੇ ਤੱਕ ਪੁਲਿਸ ਨੂੰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਪੁਲਿਸ ਵਲੋਂ ਇਲਾਕੇ ’ਚ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੀ ਹੈ, ਤਾਕਿ ਪਤਾ ਲਗਾਇਆ ਜਾ ਸਕੇ ਕਿ ਵਾਰਦਾਤ ਨੂੰ ਕਿਸ ਨੇ ਅੰਜ਼ਾਮ ਦਿਤਾ ਹੈ।

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸੁਖਦੇਵ ਸਿੰਘ ਨੇ ਦਸਿਆ ਕਿ ਉਹ ਚੰਡੀਗੜ੍ਹ ਦੇ ਸੈਕਟਰ 42 ਵਿਚ ਰਹਿੰਦਾ ਹੈ। ਉਹ ਮੋਹਾਲੀ ’ਚ ਦੁਕਾਨ ਚਲਾਉਂਦਾ ਹੈ। ਉੱਥੇ ਇਕ ਮਹਿਲਾ ਕਰਮਚਾਰੀ ਵੀ ਕੰਮ ਕਰਦੀ ਹੈ। ਉਸ ਕੋਲ ਮਨੀਗ੍ਰਾਮ ਵੈਸਟਰਨ ਯੂਨੀਅਨ ਵੀ ਹੈ। ਉਸ ਕੋਲ 2500 ਡਾਲਰ ਅਮਰੀਕਾ, 5000 ਡਾਲਰ ਆਸਟਰੇਲੀਆ, 2000 ਡਾਲਰ ਕੈਨੇਡਾ ਅਤੇ ਹੋਰ ਕਰੰਸੀਆਂ ਸਨ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ।

ਇਸ ਦੌਰਾਨ ਮਹਿਲਾ ਮੁਲਾਜ਼ਮ ਨੇ ਫ਼ੋਨ ਕਰ ਕੇ ਦਸਿਆ ਕਿ ਦਫ਼ਤਰ ਦਾ ਪਿਛਲਾ ਦਰਵਾਜ਼ਾ ਖੁਲ੍ਹਿਆ ਹੋਇਆ ਹੈ ਜਦੋਂ ਉਸ ਨੇ ਆ ਕੇ ਦੁਕਾਨ ਦਾ ਸਾਮਾਨ ਚੈੱਕ ਕੀਤਾ ਤਾਂ ਦੁਕਾਨ ’ਚੋਂ ਵਿਦੇਸ਼ੀ ਕਰੰਸੀ ਵਾਲਾ ਬੈਗ ਗ਼ਾਇਬ ਸੀ। ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ।

(For more news apart from Mohali Latest News, stay tuned to Rozana Spokesman)

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement