
ਗੁਰਪ੍ਰੀਤ ਗੋਗੀ ਦੇ ਪਰਿਵਾਰ ਨੂੰ ਕੀਤਾ ਅੱਖੋ-ਪਰੋਖੇ
ਨਵੀਂ ਦਿੱਲੀ: ਲੁਧਿਆਣਾ ਤੋਂ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ ਜਿਸ ਉੱਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸਵਾਲ ਚੁੱਕੇ ਹਨ। ਰਵਨੀਤ ਸਿੰਘ ਬਿਟੂ ਨੇ ਕਿਹਾ ਹੈ ਕਿ ਸੰਜੀਵ ਅਰੋੜਾ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਦੀ ਪਾਰਟੀ ਨੇ ਟਿਕਟ ਦਿੱਤੀ ਹੈ ਪਰ ਦੁੱਖ ਹੋਇਆ ਗੁਰਪ੍ਰੀਤ ਗੋਗੀ ਜੋ ਕੌਂਸਲਰ ਤੋਂ ਲੈ ਵਿਧਾਇਕ ਤੱਕ ਕੰਮ ਕੀਤਾ ਪਰ ਉਨ੍ਹਾਂ ਦੇ ਪਰਿਵਾਰ ਨੂੰ ਅੱਖੋ ਪਰੋਖੇ ਕੀਤਾ ।
ਬਿੱਟੂ ਨੇ ਕਿਹਾ ਹੈ ਕਿ ਰਾਜ ਸਭਾ ਦੀ ਸੀਟ ਖਾਲੀ ਹੋਣ ਉੱਤੇ ਕੇਜਰੀਵਾਲ ਬਣੇਗਾ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸੰਜੀਵ ਅਰੋੜਾ ਜਿੱਤਦਾ ਹੈ ਫਿਰ ਉਹ ਕੇਜਰੀਵਾਲ ਰਾਜ ਸਭਾ ਵਿੱਚ ਜਾਵੇਗਾ ਜੇਕਰ ਉਹ ਹਾਰ ਦਾ ਫਿਰ ਵੀ ਉਸ ਨੂੰ ਰਾਜ ਸਭਾ ਵਿੱਚ ਨਹੀਂ ਭੇਜਣਗੇ।
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸੀਬੀਐਸਈ 'ਤੇ ਉਠਾਏ ਜਾ ਰਹੇ ਸਵਾਲਾਂ ਨੂੰ ਸਪੱਸ਼ਟ ਕੀਤਾ ਪਹਿਲਾਂ ਵਾਂਗ, ਕੁਝ ਲੋਕਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਭਾਸ਼ਾ ਉਹੀ ਰਹੇਗੀ ਪਰ ਮੈਂ ਸੀਬੀਐਸਈ ਡਾਇਰੈਕਟਰ ਨਾਲ ਗੱਲ ਕੀਤੀ ਹੈ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਹੈ।