
ਸਾਇੰਸ ਕਾਲਜ ਨੇ ਨਸ਼ਾ ਵਿਰੋਧੀ ਅੰਤਰ-ਕਾਲਜ ਭਾਸ਼ਣ ਪ੍ਰਤੀਯੋਗਤਾ ਆਯੋਜਿਤ ਕੀਤੀ
ਜਗਰਾਉਂ (ਪਰਮਜੀਤ ਸਿੰਘ ਗਰੇਵਾਲ):- ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਰਾਜ ਵਿਆਪੀ ਮੁਹਿੰਮ ਦਾ ਭਰਵਾਂ ਹੁੰਗਾਰਾ ਭਰਦਿਆ ਸਥਾਨਕ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਨੇ ‘ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਿਵੇਂ ਕਰੀਏ’ ਵਿਸ਼ੇ ਉੱਪਰ ਇਕ ਅੰਤਰ-ਕਾਲਜ ਭਾਸ਼ਣ ਪ੍ਰਤੀਯੋਗਤਾ ਆਯੋਜਿਤ ਕੀਤੀ, ਇਸ ਪ੍ਰਤੀਯੋਗਤਾ ਵਿਚ ਵੱਖ-ਵੱਖ ਕਾਲਜਾਂ ਦੀਆਂ ਇਕ ਦਰਜਨ ਟੀਮਾਂ ਨੇ ਭਾਗ ਲਿਆ। ਪ੍ਰਤੀਯੋਗਤਾ ਲਈ ਕਰਵਾਏ ਗਏ ਸਮਾਗਮ ਵਿਚ ਪੁIਲਸ ਜਿਲ੍ਹਾਂ ਜਗਰਾਉਂ ਦੇ ਐਸ.ਐਸ.ਪੀ ਸ.ਸੁਰਜੀਤ ਸਿੰਘ ਆਈ.ਪੀ.ਐਸ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ। ਕਾਲਜ ਡਾਇਰੈਕਟਰ ਪ੍ਰੋ.ਗੁਰਚਰਨ ਸਿੰਘ ਨੇ ਮੁਖ ਮਹਿਮਾਨ ਨੂੰ ਜੀ ਆਇਆਂ ਦੇ ਸ਼ਬਦ ਆਖਦਿਆਂ ਸ.ਸੁਰਜੀਤ ਸਿੰਘ ਦੀ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਵਾਈ ਅਤੇ ਉਹਨਾਂ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੀ ਸ਼ਲਾਘਾ ਕੀਤੀ।
Inter college lecture
ਇਸ ਅਵਸਰ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ.ਸੁਰਜੀਤ ਸਿੰਘ ਨੇ ਕਿਹਾ ਕਿ ਨਸ਼ੇ ਸਾਡੇ ਸਮਾਜ ਨੂੰ ਘੁਣ ਵਾਂਗ ਅੰਦਰੋਂ ਖੋਖਲਾ ਕਰ ਰਹੇ ਹਨ। ਅੱਜ ਦੇ ਸਮਾਜ ਦੀ ਸਭ ਤੋਂ ਗੰਭੀਰ ਸਮੱਸਿਆ ਨਸ਼ਿਆਂ ਦਾ ਵਰਤਾਰਾ ਹੈ ਅਤੇ ਮੀਡੀਆ ਦਾ ਵੱਡਾ ਹਿੱਸਾ ਨਸ਼ਿਆਂ ਦੀਆਂ ਖਬਰਾਂ ਨਾਲ ਭਰਿਆ ਹੁੰਦਾ ਹੈ। ਇਸਦਾ ਵਿਹੁਅਤਾ ਸਬੰਧਾਂ ਉੱਪਰ ਵੀ ਪ੍ਰਭਾਵ ਦਿਨੋ-ਦਿਨ ਵੱਧ ਰਿਹਾ ਹੈ। ਨਸ਼ਿਆਂ ਦੀ ਵਰਤੋਂ ਨਾਲ ਸਮਾਜ ਵਿਚ ਅਪਰਾਧਾਂ ਦੀ ਇਕ ਲੜੀ ਜਨਮ ਲੈਂਦੀ ਹੈ। ਇਸ ਲਈ ਨਸ਼ਿਆਂ ਦਾ ਖਾਤਮਾਂ ਕਰਨਾ ਅਤੀ ਜਰੂਰੀ ਹੈ। ਉਹਨਾਂ ਇਹ ਵੀ ਕਿਹਾ ਕਿ ਨਸ਼ਿਆਂ ਤੇ ਕਾਬੂ ਪਾਉਣ ਵਿਚ ਪੁਲੀਸ ਜਿਲ੍ਹਾਂ ਜਗਰਾਉਂ ਵਲੋਂ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ। ਭਾਸ਼ਣ ਪ੍ਰਤੀਯੋਗਤਾ ਵਿਚ ਪ੍ਰਤੀਯੋਗੀ ਵਿਦਿਆਰਥੀਆਂ ਵਲੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਲਈ ਨਿੱਗਰ ਸੁਝਾਅ ਪੇਸ਼ ਕੀਤੇ ਗਏ।
Inter college lecture
ਪ੍ਰੋ.ਸੁਮੇਧਾ ਸਿਆਲ, ਡਾ.ਸੁਰਜੀਤ ਸਿੰਘ ਤੇ ਪ੍ਰੋ.ਬਲਵਿੰਦਰ ਸਿੰਘ ਉੱਪਰ ਅਧਾਰਿਤ ਨਿਣਾਇਕ ਮੰਡਲ ਨੇ ਇੰਦਰਪ੍ਰੀਤ ਕੋਰ, ਰਾਮਗੜੀਆ ਗਰਲਜ਼ ਕਾਲਜ ਲੁਧਿਆਣਾ ਪਹਿਲੇ ਸਥਾਨ ਤੇ, ਹਰਸ਼ਪ੍ਰੀਤ ਕੌਰ(ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ) ਅਤੇ ਹਰਸਿਮਰਤ ਚਾਵਲਾ(ਐਸ.ਸੀ.ਡੀ ਸਰਕਾਰੀ ਕਾਲਜ ਲੁਧਿਆਣਾ) ਨੂੰ ਦੂਸਰੇ ਸਥਾਨ, ਚੰਦਨਾ ਰਤਨ(ਜੀ.ਸੀ.ਲੁਧਿਆਣਾ) ਅਤੇ ਨਿਰਮਲ ਸਿੰਘ(ਜੀ.ਐਚ.ਦੀ ਖਾਲਸਾ ਕਾਲਜ ਆਫ ਐਜੂਕੇਸ਼ਨ) ਗੁਰੂਸਰ ਸਧਾਰ ਤੀਜੇ ਸਥਾਨ ਤੇ, ਕੰਚਨ ਕੌਰ(ਖਾਲਸਾ ਕਾਲਜ ਫਾਰ ਵੁਮੈਨ,ਸਿੱਧਵਾ ਖੁਰਦ) ਨੂੰ ਹੌਸਲਾ ਹਫਜਾਈ ਸਥਾਨ ‘ਤੇ ਘੋਸ਼ਿਤ ਕੀਤਾ। ਮੰਚ ਸੰਚਾਲਨ ਪ੍ਰੋ.ਰਾਕੇਸ਼ ਰਮਨ ਅਤੇ ਪ੍ਰੋ.ਨਿਧੀ ਮਹਾਜਨ ਨੇ ਕੀਤਾ। ਸਮਾਗਮ ਵਿਚ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।