
ਤੇਜ਼ਧਾਰ ਚੀਜ਼ ਨਾਲ ਵੱਢਿਆ ਗਲ
ਬਠਿੰਡਾ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਖੇਤੀ ਕਾਨੂੰਨਾਂ ਖਿਲਾਫ ਚਲ ਰਹੇ ਸੰਘਰਸ਼ ਦੋਰਾਨ ਦਿੱਲੀ ਪੁੱਜੇ ਜਿਲ੍ਹੇਂ ਦੇ ਪਿੰਡ ਬੱਲੋ ਦੇ ਇਕ ਕਿਸਾਨ ਦਾ ਕਤਲ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮਿਲੇ ਵੇਰਵੇ ਅਨੁਸਾਰ ਕਿਸਾਨ ਹਾਕਮ ਸਿੰਘ ਪੁੱਤਰ ਛੋਟਾ ਸਿੰਘ ਵਾਸੀਅਨ ਬੱਲ੍ਹੋ ਜੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਵਰਕਰ ਸੀ, ਦਾ ਬਹਾਦਰਗੜ ਵਿਖੇ ਗਲ ਵੱਢ ਕੇ ਕਤਲ ਹੋਣ ਬਾਰੇ ਪਿੰਡ ਵਾਸੀਆਂ ਨੇ ਪੁਸ਼ਟੀ ਕੀਤੀ ਹੈ।
ਪਿੰਡ ਵਾਸੀਆਂ ਅਨੁਸਾਰ ਅਜੇ ਤੱਕ ਕਤਲ ਦਾ ਕਾਰਨ ਸਾਹਮਣੇ ਨਹੀ ਆਇਆ ਪਰ ਪਿੰਡੋ ਕਈ ਵਿਅਕਤੀ ਉਕਤ ਘਟਨਾ ਦਾ ਪਤਾ ਲੱਗਣ ਤੋ ਬਾਅਦ ਦਿੱਲੀ ਵੱਲ ਨੂੰ ਰਵਾਨਾ ਹੋਏ ਹਨ। ਪਿੰਡ ਦੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਬੱਲੋ ਨੇ ਕਿਹਾ ਕਿ ਉਕਤ ਕਿਸਾਨ ਲਗਾਤਾਰ ਅੰਦੋਲਣ ਵਿਚ ਹਿੱਸਾ ਲੈਣ ਲਈ ਦਿੱਲੀ ਹੱਦਾਂ ਉਪਰ ਰਿਹਾ ਹੈ, ਪਰ ਉਕਤ ਘਟਲਾ ਕਿਵੇ ਵਾਪਰੀ ਅਜੇ ਤੱਕ ਕੋਈ ਵੇਰਵੇ ਸਾਹਮਣੇ ਨਹੀ ਆਏ।
Farmer killed at Delhi border
ਭਾਕਿਯੂ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਹਾਕਮ ਸਿੰਘ ਦੀ ਦੇਹ ਬਹਾਦਰਗੜ ਵਿਖੇ ਨਵੇਂ ਬਣ ਰਹੇ ਬੱਸ ਅੱਡੇ ਦੇ ਪਿੱਛਿਓਂ ਮਿਲੀ ਹੈ। ਉਨਾਂ ਦੱਸਿਆ ਕਿ ਹਾਕਮ ਸਿੰਘ ਦਾ ਅੱਧਾ ਸਿਰ ਵੱਢਿਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਦਿੱਲੀ ਲਈ ਰਵਾਨਾ ਹੋ ਗਏ ਹਨ। ਹਾਕਮ ਸਿੰਘ ਦੀ ਦੇਹ ਨੂੰ ਬਹਾਦਰਗੜ ਦੇ ਸਿਵਲ ਹਸਪਤਾਲ ’ਚ ਰੱਖਿਆ ਗਿਆ ਹੈ।