ਬੰਦ ਦੌਰਾਨ ਹੋਲਾ ਮਹੱਲਾ ਜਾਣ ਵਾਲੀ ਸੰਗਤ ਨੂੰ ਨਹੀਂ ਆ ਰਹੀ ਕੋਈ ਪ੍ਰੇਸ਼ਾਨੀ- ਗਿਆਨੀ ਰਘਬੀਰ ਸਿੰਘ
Published : Mar 26, 2021, 3:04 pm IST
Updated : Mar 26, 2021, 4:35 pm IST
SHARE ARTICLE
Giani Raghbir Singh
Giani Raghbir Singh

27 ਮਾਰਚ ਤੋਂ ਹੋਲੇ ਮਹੱਲੇ ਦੇ ਦੂਜੇ ਪੜਾਅ ਦੀ ਸ਼ੁਰੂਆਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋਵੇਗੀ

ਕੀਰਤਪੁਰ ਸਾਹਿਬ (ਸੰਦੀਪ ਸ਼ਰਮਾ) - ਹੋਲਾ ਮਹੱਲਾ ਦਾ ਪਹਿਲਾ ਪੜਾਅ ਕੀਰਤਪੁਰ ਸਾਹਿਬ ਵਿਖੇ 24 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਨ ਦੇ ਨਾਲ ਆਰੰਭ ਹੋਇਆ ਸੀ ਜਿਸ ਦੀ ਅੱਜ ਸਮਾਪਤੀ ਹੋ ਗਈ ਹੈ । ਸਮਾਪਤੀ ਮੌਕੇ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। 

Hola MohallaHola Mohalla

ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਖ਼ਾਲਸਾਈ ਆਨ ਬਾਨ ਤੇ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਦਾ ਪਹਿਲਾ ਪੜਾਅ ਕੀਰਤਪੁਰ ਸਾਹਿਬ ਵਿਖੇ ਹੁੰਦਾ ਹੈ ਜਿੱਥੇ ਸੰਗਤਾਂ ਵੱਲੋਂ ਗੁਰੂ ਚਰਨਾਂ ਦੇ ਵਿਚ ਹਾਜ਼ਰੀਆਂ ਲਗਾਈਆਂ ਗਈਆਂ ਤੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ 27 ਮਾਰਚ ਤੋਂ ਹੋਲੇ ਮਹੱਲੇ  ਦੀ ਸ਼ੁਰੂਆਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋਵੇਗੀ ਜਿੱਥੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ।

File photo

ਗਿਆਨੀ ਰਘਬੀਰ ਸਿੰਘ ਨੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਸਬੰਧੀ ਬੋਲਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਸੰਗਤ ਨੂੰ ਕਿਸੇ ਤਰੀਕੇ ਨਾਲ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਗਈ ਤੇ ਸੰਗਤ ਵੱਡੀ ਗਿਣਤੀ ਵਿਚ ਆਨੰਦਪੁਰ ਸਾਹਿਬ ਵਿਖੇ ਪਹੁੰਚ ਰਹੀ ਹੈ, ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਸੰਗਤ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kaithal 100 year's Oldest Haveli - "ਆਹ ਬਜ਼ੁਰਗ ਬੀਬੀਆਂ ਇਸ ਖੂਹ ਤੋਂ ਭਰਦੀਆਂ ਸੀ ਪਾਣੀ"

31 May 2024 4:04 PM

ਪਹਿਲੀ ਵਾਰ ਕੈਮਰੇ 'ਤੇ Sukhjinder Randhawa ਆਪਣੀ ਪਤਨੀ ਨਾਲ, Exclusive Interview 'ਚ ਦਿਲ ਖੋਲ੍ਹ ਕੇ ਕੀਤੀ...

31 May 2024 12:48 PM

ਭਾਜਪਾ ਉਮੀਦਵਾਰ ਰਾਣਾ ਸੋਢੀ ਦਾ ਬੇਬਾਕ Interview ਦਿੱਲੀ ਵਾਲੀਆਂ ਲੋਟੂ ਪਾਰਟੀਆਂ ਵਾਲੇ ਸੁਖਬੀਰ ਦੇ ਬਿਆਨ 'ਤੇ ਕਸਿਆ

31 May 2024 12:26 PM

" ਨੌਜਵਾਨਾਂ ਲਈ ਇਹ ਸਭ ਤੋਂ ਵੱਡਾ ਮੌਕਾ ਹੁੰਦਾ ਹੈ ਜਦ ਉਹ ਆਪਣੀ ਵੋਟ ਜ਼ਰੀਏ ਆਪਣਾ ਨੇਤਾ ਚੁਣ

31 May 2024 12:18 PM

Punjab 'ਚ ਤੂਫਾਨ ਤੇ ਮੀਂਹ ਦਾ ਹੋ ਗਿਆ ALERT, ਦੇਖੋ ਕਿੱਥੇ ਕਿੱਥੇ ਮਿਲੇਗੀ ਰਾਹਤ, ਵੇਖੋ LIVE

31 May 2024 11:23 AM
Advertisement