
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਐਸ. ਜੈਸ਼ੰਕਰ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 25 ਮਾਰਚ : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸਾਊਥ ਬਲਾਕ ਐਨ.ਐਸ.ਏ. ਅਜੀਤ ਡੋਭਾਲ ਨਾਲ ਇਕ ਘੰਟੇ ਤਕ ਚਲੀ ਬੈਠਕ ਤੋਂ ਬਾਅਦ ਸ਼ੁਕਰਵਾਰ ਨੂੰ ਹੈਦਰਾਬਾਦ ਹਾਊਸ ਵਿਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਵਫ਼ਦ ਪਧਰੀ ਗੱਲਬਾਤ ਕੀਤੀ। ਦੋ ਸਾਲ ਪਹਿਲਾਂ ਗਲਵਾਨ ਸੰਘਰਸ਼ ਤੋਂ ਬਾਅਦ ਚੀਨ ਦੇ ਕਿਸੇ ਸੀਨੀਅਰ ਮੰਤਰੀ ਦੀ ਇਹ ਪਹਿਲੀ ਦਿੱਲੀ ਯਾਤਰਾ ਹੈ। ਉਨ੍ਹਾਂ ਯਾਤਰਾ ਤੋਂ ਦੋ ਦਿਨ ਪਹਿਲਾਂ ਭਾਰਤ ਨੇ ਇਸਲਾਮਾਬਾਦ ’ਚ ਇਸਲਾਮਿਕ ਸੰਮੇਲਨ ਦੇ ਸੰਗਠਨ ਦੀ ਬੈਠਕ ਵਿਚ ਜੰਮੂ ਅਤੇ ਕਸ਼ਮੀਰ ’ਤੇ ਉਨ੍ਹਾਂ ਦੀ ਟਿਪਣੀ ਲਈ ਚੀਨੀ ਵਿਦੇਸ਼ ਮੰਤਰੀ ਝਿੜਕਿਆ ਸੀ। ਭਾਰਤ ਨੇ ਕਿਹਾ ਹੈ ਕਿ ਬੀਜਿੰਗ ਨਾਲ ਸਬੰਧ ਸਰਹੱਦ ’ਤੇ ਸ਼ਾਂਤੀ ਉਤੇ ਨਿਰਭਰ ਹਨ ਅਤੇ ਸਰਹੱਦ ਦੀ ਸਥਿਤੀ ਸਬੰਧਾਂ ਦੀ ਸਥਿਤੀ ਨੂੰ ਨਿਰਧਾਰਤ ਕਰੇਗੀ। ਇਸ ਵਿਚ ਤਿੱਬਤੀ ਯੂਥ ਕਾਂਗਰਸ ਨੇ ਚੀਨੀ ਮੰਤਰੀ ਦੇ ਦੌਰੇ ਨੂੰ ਲੈ ਕੇ ਹੈਦਰਾਬਾਦ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ। ਵਾਂਗ ਨਾਲ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਕਿਹਾ ਕਿ ਪੂਰਬੀ ਲੱਦਾਖ ਸਬੰਧੀ ਭਾਰਤ ਅਤੇ ਚੀਨ ਵਿਚਾਲੇ ਮੌਜੂਦਾ ਸਥਿਤੀ ਸਬੰਧੀ ‘ਕੰਮ ਤਰੱਕੀ ’ਤੇ ਹੈ’, ਹਾਲਾਂਕਿ ਇਸ ਦੀ ਗਤੀ ਲੋੜੀਂਦੇ ਪੱਧਰ ਦੀ ਤੁਲਨਾ ਵਿਚ ਹੌਲੀ ਹੈ। ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕਰੀਬ 3 ਘੰਟੇ ਗੱਲਬਾਤ ਕੀਤ। ਜੈਸ਼ੰਕਰ ਨੇ ਕਿਹਾ,‘‘ਲੱਦਾਖ ਮੁੱਦੇ ’ਤੇ ਗੱਲਬਾਤ ਨੂੰ ਅੱਗੇ ਵਧਾਇਆ ਜਾਣਾ ਜ਼ਰੂਰੀ ਹੈ, ਕਿਉਂਕਿ ਫ਼ੌਜ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਦਾ ਪੂਰਾ ਹੋਣਾ, ਇਸ ਗੱਲਬਾਤ ’ਤੇ ਨਿਰਭਰ ਕਰਦਾ ਹੈ।’’ (ਪੀਟੀਆਈ)